Breaking News
Home / ਤਾਜਾ ਜਾਣਕਾਰੀ / ਨਹੀਂ ਕੀਤਾ ਇਹ ਕੰਮ ਤਾਂ 1 ਦਸੰਬਰ ਤੋਂ ਨਹੀਂ ਮਿਲੇਗਾ ਗੈਸ ਸਿਲੰਡਰ

ਨਹੀਂ ਕੀਤਾ ਇਹ ਕੰਮ ਤਾਂ 1 ਦਸੰਬਰ ਤੋਂ ਨਹੀਂ ਮਿਲੇਗਾ ਗੈਸ ਸਿਲੰਡਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਵੀਂ ਦਿੱਲੀ: ਰਸੋਈ ਗੈਸ ਸਬਸਿਡੀ ਦਾ ਲਾਭ ਨਾ ਲੈਣ ਵਾਲੇ ਖਪਤਕਾਰਾਂ ਲਈ ਵੱਡੀ ਖਬਰ ਹੈ। ,,,, ਜਿਹੜੇ ਰਸੋਈ ਗੈਸ ਸਬਸਿਡੀ ਦਾ ਲਾਭ ਨਹੀਂ ਲੈਂਦੇ ਉਹਨਾਂ ਨੂੰ ਵੀ ਹੁਣ ਕੇ. ਵਾਈ. ਸੀ. (ਗਾਹਕ ਨੂੰ ਜਾਣੋ) ਕਰਵਾਉਣਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਾ ਕੀਤਾ ਤਾਂ 1 ਦਸੰਬਰ ਤੋਂ ਸਿਲੰਡਰ ਨਹੀਂ ਮਿਲੇਗਾ। ਪੈਟਰੋਲੀਅਮ ਮੰਤਰਾਲਾ ਨੇ ਗੈਸ ਏਜੰਸੀਆਂ ਨੂੰ 30 ਨਵੰਬਰ ਤੱਕ ਕੇ. ਵਾਈ. ਸੀ. ਪੂਰੀ ਕਰਨ ਲਈ ਨਿਰਦੇਸ਼ ਦਿੱਤੇ ਹਨ।
KYC fill gas cylinder
ਪੈਟਰੋਲੀਅਮ ਮੰਤਰਾਲਾ ਨੇ ਏਜੰਸੀਆਂ ਨੂੰ ਕਿਹਾ ਹੈ ਕਿ ਉਹ ਗੈਸ ਸਬਸਿਡੀ ਦਾ ਮੁਨਾਫਾ ਨਾ ਲੈਣ ਵਾਲਿਆਂ, ‘ਗਿਵ ਇਟ ਅਪ’ ਯੋਜਨਾ ਤਹਿਤ ਸਬਸਿਡੀ ਛੱਡਣ ਵਾਲਿਆਂ ਅਤੇ ਜਿਨ੍ਹਾਂ ਖਪਤਕਾਰਾਂ ਨੇ ਆਧਾਰ ਜਮ੍ਹਾ ਨਹੀਂ ਕੀਤਾ ਹੈ, ਉਨ੍ਹਾਂ ਦੇ ਕੇ. ਵਾਈ. ਸੀ. ਪੂਰਾ ਕਰਨ। ਦੱਸਣਯੋਗ ਹੈ ਕਿ ਦਿੱਲੀ ਅਤੇ ਆਸ-ਪਾਸ ਵੱਡੀ ਗਿਣਤੀ ’ਚ ਗੈਰ-ਕਾਨੂੰਨੀ ,,,,, ਕਾਰਖਾਨੇ ਹਨ। ਐੱਨ. ਜੀ. ਟੀ. ਨੇ ਇਨ੍ਹਾਂ ਨੂੰ ਬਿਜਲੀ-ਪਾਣੀ ਕੁਨੈਕਸ਼ਨ ਦੇਣ ’ਤੇ ਰੋਕ ਲਗਾਈ ਹੈ। ਅਜਿਹੇ ’ਚ ਇਹ ਕਾਰਖਾਨੇ ਗੈਰ-ਸਬਸਿਡੀ ਐੱਲ. ਪੀ. ਜੀ. ਸਿਲੰਡਰ ਦਾ ਇਸਤੇਮਾਲ ਕਰਦੇ ਹਨ। ਕੱਪੜਿਆਂ ਦੀ ਰੰਗਾਈ ਦੇ ਕਾਰਖਾਨਿਆਂ ’ਚ ਐੱਲ. ਪੀ. ਜੀ. ਦਾ ਇਸਤੇਮਾਲ ਕੀਤਾ ਜਾਂਦਾ ਹੈ। ਖਪਤਕਾਰਾਂ ਦੀ ਪਛਾਣ ਨਾਲ ਅਜਿਹੇ ਕਾਰਖਾਨਿਆਂ ’ਚ ਸਪਲਾਈ ’ਤੇ ਅਸਰ ਪਵੇਗਾ।
KYC fill gas cylinder
ਸਰਕਾਰ ਨੇ ਸਾਲ 2015 ’ਚ ਜਦੋਂ ਗੈਸ ਕੁਨੈਕਸ਼ਨ ਨੂੰ ਆਧਾਰ ਨਾਲ ਲਿੰਕ ਕਰਵਾਇਆ ਸੀ ਤਾਂ ਸਪਲਾਈ ਬਿਹਤਰ ਹੋਈ ਸੀ। ਦਰਅਸਲ 3 ਸਾਲ ਪਹਿਲਾਂ ਜਦੋਂ ਗੈਸ ਕੁਨੈਕਸ਼ਨ ਅਤੇ ਬੈਂਕ ਖਾਤੇ ਨੂੰ ਲਿੰਕ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਦੋਂ ਵੱਡੀ ਗਿਣਤੀ ’ਚ ਖਪਤਕਾਰਾਂ ਨੇ ਕੇ. ਵਾਈ. ਸੀ. ਨਹੀਂ ਕਰਵਾਈ ਸੀ। ਇਸ ਲਈ ਸਬਸਿਡੀ ਦਾ ਮੁਨਾਫਾ ਨਹੀਂ ਮਿਲਿਆ। ਕਈ ਗਾਹਕਾਂ ,,,,,,, ਦੀ ਸਾਲਾਨਾ ਆਮਦਨ 10 ਲੱਖ ਤੋਂ ਵੱਧ ਸੀ, ਇਸ ਲਈ ਉਹ ਵੀ ਸਬਸਿਡੀ ਦੇ ਘੇਰੇ ਤੋਂ ਬਾਹਰ ਹੋ ਗਏ ਸਨ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!