ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਭਾਜਪਾ ਦੀ ਅੱਜ ਜਾਰੀ ਸੂਚੀ ਵਿੱਚ ਵੀ ਆਪਣਾ ਨਾਮ ਨਾ ਦੇਖ ਕੇ ਭਾਜਪਾ ਨੇਤਾ ਤੇ ਵਿਧਾਇਕ ,,,,, ਸਰਤਾਜ ਸਿੰਘ ਦੀ ਅੱਖਾਂ ਭਰ ਆਈਆਂ। ਸਰਤਾਜ ਸਿੰਘ ਨੇ ਨਿਊਜ਼18 ਨੂੰ ਕਿਹਾ ਕਿ ਉਹ ਇਸ ਤਰ੍ਹਾਂ ਘੁੱਟ-ਘੁੱਟ ਕੇ ਨਹੀਂ ਮਰਨਗੇ। ਜਿਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਜੁਆਇਨ ਕਰ ਲਈ ਹੈ ਤੇ ਉਹ ਹੌਸ਼ੰਗਾਬਾਦ ਸੀਟ ਤੋਂ ਚੋਣ ਲੜਨਗੇ।
ਸਰਤਾਜ ਸਿੰਘ ਸਿਵਨੀ ਮਾਲਵਾ ਤੋਂ ਟਿਕਟ ਦੇ ਫਿਰ ਦਾਅਵੇਦਾਰ ਹਨ ਪਰ ਪਾਰਟੀ ਉਮਰ ਦੇ ਪੈਮਾਨੇ ਦੇ ਕਾਰਣ ਉਨ੍ਹਾਂ ਟਿਕਟ ਨਹੀਂ ਦੇ ਰਹੀ ਹੈ। ਹਾਲਾਂਕਿ ਟਿਕਟ ਦੀ ਆਸ਼ਾ ਵਿੱਚ ਉਨ੍ਹਾਂ ਨੇ ਅੱਜ ਹੋਸ਼ੰਗਾਬਾਦ ਵਿੱਚ ਐਸਬੀਆਈ ਵਿੱਚ ਖਾਤਾ ਵੀ ਖੁਲਵਾ ਦਿੱਤਾ ਸੀ ਤੇ ਕਾਂਗਰਸ ਦੇ ਰਾਜੇਂਦਰ ਨੇ ਉਨ੍ਹਾਂ ਦੇ ਨਾਮ ਤੋਂ ਨਾਮਜ਼ਦਗੀ ,,,,, ਪੱਤਰ ਵੀ ਲੈ ਲਿਆ ਹੈ। ਨਾਮਜ਼ਦਗੀ ਪੱਤਰ ਦਾਖਿਲ ਕਰਨ ਦੀ 9 ਨਵੰਬਰ ਨੂੰ ਆਖਿਰੀ ਤਰੀਕ ਹੈ।
ਸਵੇਰੇ ਖ਼ਬਰ ਆਈ ਸੀ ਕਿ ਭਾਜਪਾ ਦੇ ਅਸੰਤੁਸ਼ਟ ਸੀਨੀਅਰ ਨੇਤਾ ਸਰਤਾਜ ਸਿੰਘ ਕਾਂਗਰਸ ਵਿੱਚ ਜਾਣ ਦੀ ਤਿਆਰੀ ਵਿੱਚ ਹਨ। ਕਾਂਗਰਸ ਦੇ ਸਟੇਟ ਮੀਡੀਆ ਪੈਨਲਿਸਟ ਰਾਜੇਂਦਰ ਠਾਕੁਰ ਨੇ ਜਦੋਂ ਹੋਸ਼ੰਗਾਬਾਦ ਆਰਓ ਦਫ਼ਤਰ ਤੋਂ ਸਰਤਾਜ ਲਈ ਕਾਂਗਰਸ ਉਮੀਦਵਾਰ ਦੇ ਤੌਰ ਤੇ ਨਾਮਜ਼ਦਗੀ ਪੱਤਰ ਲਿਆ ਤਾਂ ਇਨ੍ਹਾਂ ਖ਼ਬਰਾਂ ਨੂੰ ,,,,,, ਤਾਕਤ ਮਿਲੀ। ਉਸ ਤੋਂ ਪਹਿਲਾਂ ਸਰਤਾਜ ਸਿੰਘ ਨੇ ਐਸਬੀਆਈ ਦੀ ਮਿਨਾਕਸ਼ੀ ਬਰਾਂਚ ਵਿੱਚ ਆਪਣਾ ਖਾਤਾ ਖੁਲਵਾਇਆ।
ਗੱਲਬਾਤ ਵਿੱਚ ਸਰਤਾਜ ਨੇ ਕਿਹਾ ਸੀ ਕਿ ਕਾਂਗਰਸ ਨੇ ਇਟਰਾਸੀ ਤੇ ਹੋਸ਼ੰਗਾਬਾਦ ਤੋਂ ਟਿਕਟ ਦਾ ਆੱਫਰ ਦਿੱਤਾ ਹੈ। ਹਾਲਾਂਕਿ ਸਵੇਰੇ ਸਰਤਾਜ ਸਿੰਘ ਨੇ ਸਾਫ਼ ਕਿਹਾ ਸੀ ਕਿ ਉਹ ਚੋਣ ਤਾਂ ਲੜਨਗੇ ਪਰ ਸਿਵਨੀ ਮਾਲਵਾ ਤੋਂ ਨਹੀਂ। ਆਖਿਰੀ ਫ਼ੈਸਲਾ ਵਰਕਰਾਂ ਨਾਲ ਚਰਚਾ ਕਰਨ ਤੋਂ ਬਾਅਦ ਲਿਆ ਜਾਵੇਗਾ। ,,,,,, ਪਰ ਹੁਣ ਬਦਲਦੇ ਹਾਲਾਤਾਂ ਦੇ ਵਿੱਚ ਸਰਤਾਜ ਸਿੰਘ ਵੀ ਆਪਣਾ ਫੈਸਲਾ ਬਦਲ ਸਕਦੇ ਹਨ। ਭਾਜਪਾ ਦੇ ਇਸ ਸੀਨੀਅਰ ਨੇਤਾ ਨੇ ਪਾਰਟੀ ਦੇ ਰੁਖ ਉੱਤੇ ਨਿਰਾਸ਼ਾ ਜਤਾਈ ਤੇ ਯਾਦ ਦਿਲਾਇਆ ਕਿ ਅਸੀਂ ਮੁਸ਼ਕਿਲ ਸੀਟ ਤੇ ਪਾਰਟੀ ਨੂੰ ਜਿੱਤ ਦਿਵਾਈ ਸੀ।