ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਵੱਲੋਂ ਉੱਤਰੀ ਭਾਰਤ ਦੀ ਪੁਲਾੜ ਤੋਂ ਤਸਵੀਰ ਜਾਰੀ ਕੀਤੀ ਹੈ। ਇਸ ਤਸਵੀਰ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਜਾਂ ਪਰਾਲੀ ਨੂੰ ਸਾੜਣ ਨਾਲ ਉੱਤਰੀ ਭਾਰਤ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਤਸਵੀਰ ਵਿੱਚ ਸਾਰੇ ਭਾਰਤ ਵਿੱਚੋਂ ,,,,ਸਿਰਫ ਉੱਤਰ ਭਾਰਤ ਦਾ ਖੇਤਰ ਪੁਲਾੜ ਤੋਂ ਲਾਲ ਦਿਖਾਈ ਦੇ ਰਿਹਾ ਹੈ। ਇਹ ਲਾਲ ਜਿਹੜੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਉਸਨੂੰ ਦਰਸਾ ਰਿਹਾ ਹੈ। ਹਰਿਆਲੀ ਵਾਲਾ ਖੇਤਰ ਲਾਲ ਦਿਖਾਈ ਦੇ ਰਿਹਾ ਹੈ।
ਦਿੱਲੀ ਦੇ ਵਾਤਾਵਰਣ ਮੰਤਰੀ ਇਮਰਾਨ ਹੁਸੈਨ ਨੇ ਆਪਣੇ ਟਵੀਟਰ ਅਕਾਉਂਟ ਉੱਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਤਸਵੀਰ ਦੇ ਜ਼ਰੀਏ ਦਿੱਲੀ ਦੀ ਆਬੋ ਹਵਾ ਬਚਾਉਣ ਲਈ ਫਸਲਾਂ ਦੀ ਰਹਿੰਦ ਖੁੰਹਦ ਨੂੰ ਸਾੜਣ ਦੀ ਤੁੰਰਤ ਮੰਗ ਕੀਤੀ ਹੈ। ਉਨ੍ਹਾਂ ਨੇ ਚਿੰਤਾ ਜਤਾਉਂਦੇ ਕਿਹਾ ਕਿ ਤਸਵੀਰ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਪੇਂਡੂ ਪੱਧਰ ਉੱਤੇ ਪਰਾਲੀ ਨੂੰ ਖ਼ਤਰਨਾਕ ਪੱਧਰ ਉੱਤੇ ਸਾੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸਦਾ ਧੂੰਆਂ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵੱਲ ਵਧੇਗਾ। ਇਸਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਉੱਤਰੀ ਭਾਰਤ ਤੋਂ ਆਉਣ ,,,,,ਵਾਲੀਆਂ ਹਵਾਵਾਂ ਤੇ ਰਾਜਸਥਾਨ ਦੇ ਅਸਮਾਨ ਦੇ ਹਾਲਾਤ ਦੇ ਮੱਦੇਨਜ਼ਰ ਅਗਲੇ ਦਿਨਾਂ ਦੌਰਾਨ ਰਾਜਧਾਨੀ ਦੀ ਹਵਾ ਵਿੱਚ ਪ੍ਰਦੂਸ਼ਣ ਵਧਣ ਦੇ ਸ਼ੰਕੇ ਹਨ।
ਮੰਤਰੀ ਨੇ ਦੱਸਿਆ ਹਾਲਤਾਂ ਦੇ ਮੱਦੇਨਜ਼ਰ ਕਿ ‘ਜੀਆਰਏਪੀ’ ਨੂੰ ਲਾਗੂ ਕਰਕੇ ਦਿੱਲੀ ਵਿੱਚ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਾਰਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਦਿੱਲੀ ਅੰਦਰ ਕੂੜਾ ਸਾੜਨ ਉਪਰ ਮੁਕੰਮਲ ਮਨਾਹੀ ਲਗਾਈ ਜਾਵੇ ਤੇ ਫਸਲਾਂ ਦੀ ਰਹਿੰਦ-ਖੂੰਹਦ ਵੀ ਨਾ ਸਾੜੀ ਜਾਵੇ। ਉਸਾਰੀਆਂ ,,,,,ਦਾ ਕੰਮ ਬੰਦ ਕੀਤਾ ਗਿਆ ਹੈ। ਸੜਕਾਂ ਕੰਢੇ ਦਰਖ਼ਤਾਂ ਉਪਰ ਪਾਣੀ ਦਾ ਛਿੜਕਾ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਪ੍ਰਦੂਸ਼ਣ ਦੀ ਮਾਰ ਝੱਲ ਰਹੀ ਦਿੱਲੀ ਵਿੱਚ ਦੀਵਾਲੀ ਦਸਹਿਰੇ ਦੌਰਾਨ ਪਟਾਕਿਆਂ ਨਾਲ ,,,,ਹੋਣ ਵਾਲਾ ਪ੍ਰਦੂਸ਼ਣ ਅੱਗ ਵਿੱਚ ਘਿਓ ਦਾ ਕੰਮ ਕਰਦਾ ਹੈ। ਇਸ ਕਰਕੇ ਰਾਵਣ ਦੇ ਪੁਤਲੇ ਸਾੜਨ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਦੋਵਾਂ ਸਰਕਾਰਾਂ ਨੂੰ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ।