ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ –ਇਕ ਕਿਸਾਨ ਦੀ ਫੁਰਤੀ ਤੇ ਸਿਆਣਪ ਨੇ ਸਾਰਾ ਪਿੰਡ ਸੜਨ ਤੋਂ ਬਚਾ ਲਿਆ। ਇਹ ਮਾਮਲਾ ਕਰਨਾਟਕਾ ਦਾ ਹੈ। 28 ਸਾਲਾ ਕਿਸਾਨ ਯਾਂਕੰਪਾ ਟਰੈਕਟਰ ਚਲਾ ਰਿਹਾ ਸੀ। ਅਚਾਨਕ ਟਰੈਕਟਰ ਤੇ ਪਰਾਲੀ ਨਾਲ ਭਰੀ ਟਰਾਲੀ ਨੇ ਅੱਗ ਫੜ ਲਈ। ਉਸ ਸਮੇਂ ਟਰੈਕਟਰ ਪਿੰਡ ਦੇ ਬਿਲਕੁਲ ਵਿਚਾਲੇ ਸੀ ਤੇ ਥਾਂ-ਥਾਂ ਪਰਾਲੀ ਦੇ ਢੇਰ ਲੱਗੇ ਹੋਏ ਸਨ।
ਇਸ ਕਿਸਾਨ ਨੇ ਸਥਿਤੀ ਨੂੰ ਸਮਝਦੇ ਹੋਏ ਬੜੀ ਹਿੰਮਤ ਵਿਖਾਈ। ਟਰੈਕਟਰ ਪਿੱਛੇ ਪਈ ਟਰਾਲੀ ਵੀ ਪਰਾਲੀ ,,,,ਨਾਲ ਭਰੀ ਹੋਈ ਸੀ ਤੇ ਜਲਦੀ ਹੀ ਉਸ ਨੇ ਅੱਗ ਫੜ ਲਈ। ਟਰੈਕਟਰ-ਟਰਾਲੀ ਅੱਗ ਦੀਆਂ ਲਾਟਾਂ ਵਿਚ ਘਿਰੇ ਹੋਏ ਸਨ, ਪਰ ਕਿਸਾਨ ਟਰੈਕਟਰ ਛੱਡ ਕੇ ਨਾ ਭੱਜਿਆ। ਸਗੋਂ ਦਲੇਰੀ ਨਾਲ ਉਸ ਨੂੰ ਪਿੰਡ ਤੋਂ ਬਾਹਰ ਲੈ ਗਿਆ ਤੇ ਛੱਪੜ ਵਿਚ ਵਾੜ ਦਿੱਤਾ।
ਕਰਨਾਟਕਾ ਦੇ ਬਾਗਲਕੋਟ ਜ਼ਿਲ੍ਹੇ ਦਾ ਕਿਸਾਨ ਪਰਾਲੀ ਨਾਲ ਭਰੀ ਟਰਾਲੀ ਲੈ ਕੇ ਪਿੰਡ ਵਿਚੋਂ ਲੰਘ ਰਿਹਾ ਸੀ। ,,,,,ਅਚਾਨਕ ਟਰਾਲੀ ਬਿਜਲੀ ਦੀਆਂ ਤਾਰਾਂ ਨਾਲ ਖਹਿ ਗਈ ਤੇ ਅੱਗ ਫੜ ਲਈ। ਕਿਸਾਨ ਸਮਝ ਗਿਆ ਕਿ ਜੇ ਉਹ ਟਰੈਕਟਰ ਛੱਡ ਕੇ ਭੱਜਿਆ ਤਾਂ ਸਾਰਾ ਪਿੰਡ ਸੜ ਜਾਵੇਗਾ।
ਚੁਫੇਰੇ ਘਰ ਸਨ, ਉਸ ਨੇ ਅੱਗ ਦੀਆਂ ਲਪਟਾਂ ਵਿਚ ਘਿਰਨ ਦੇ ਬਾਵਜੂਦ ਟਰੈਕਟਰ ਚਲਾਉਣਾ ਜਾਰੀ ਰੱਖਿਆ ਤੇ ਪਿੰਡ ਤੋਂ ਬਾਹਰ ਛੱਪੜ ਵਿਚ ਉਤਾਰ ਦਿੱਤਾ। ਬਾਅਦ ਵਿਚ ਕਿਸਾਨ ਨੇ ਦੱਸਿਆ ਕਿ ਉਸ ਨੇ ਤੈਅ ਕਰ ਲਿਆ ਸੀ ਕਿ ਉਹ ਟਰੈਕਟਰ ਨੂੰ ਛੱਪੜ ਤੱਕ ਲਿਜਾਉਣ ਤੋਂ ਪਹਿਲਾਂ ਹਾਰ ਨਹੀਂ ਮੰਨੇਗਾ। ਪਿੰਡ ਦੇ ਲੋਕਾਂ ਨੂੰ ਬਚਾਉਣ ਲਈ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਸੀ।