Breaking News
Home / ਤਾਜਾ ਜਾਣਕਾਰੀ / ਪਤਨੀ ਨੂੰ ਛੱਡ ਵਿਦੇਸ਼ ਭੱਜ ਰਹੇ ਧੋਖੇਬਾਜ਼ ਐੱਨ. ਆਰ. ਆਈ. ਨਾਲ ਆਹ ਦੇਖੋ ਏਅਰਪੋਰਟ ਤੇ ਕੀ ਹੋ ਗਿਆ

ਪਤਨੀ ਨੂੰ ਛੱਡ ਵਿਦੇਸ਼ ਭੱਜ ਰਹੇ ਧੋਖੇਬਾਜ਼ ਐੱਨ. ਆਰ. ਆਈ. ਨਾਲ ਆਹ ਦੇਖੋ ਏਅਰਪੋਰਟ ਤੇ ਕੀ ਹੋ ਗਿਆ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਪਣੀ ਪਤਨੀ ਨੂੰ ਧੋਖਾ ਦੇ ਕੇ ਵਿਦੇਸ਼ ਦਾ ਜਹਾਜ਼ ਫੜ੍ਹਨ ਜਾ ਰਹੇ ਐੱਨ. ਆਰ. ਆਈ. ਗੁਰਮੀਤ ਸਿੰਘ ਨੂੰ ਦਿੱਲੀ ਏਅਰੋਪਰਟ ਤੋਂ ਸੋਮਵਾਰ ਨੂੰ ਕਾਬੂ ਕਰ ਲਿਆ ਗਿਆ ਅਤੇ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਨ. ਆਰ. ਆਈ. ਗੁਰਮੀਤ ਸਿੰਘ ਦੀ ਪਤਨੀ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਸਾਲ 2011 ‘ਚ ਉਸ ਦਾ ਵਿਆਹ ਗੁਰਮੀਤ ਸਿੰਘ ਨਾਲ ਹੋਇਆ ਸੀ, ਜੋ ਕਿ ਜਰਮਨੀ ‘ਚ ਸ਼ੈੱਫ ਦੇ ਤੌਰ ‘ਤੇ ਕੰਮ ਕਰਦਾ ਹੈ।

ਵਿਆਹ ਦੇ ਕਰੀਬ ਇਕ ਮਹੀਨੇ ਬਾਅਦ ਗੁਰਮੀਤ ਜਰਮਨੀ ਚਲਾ ਗਿਆ ਅਤੇ ਫਿਰ ਭਾਰਤ ਆਉਣਾ ਬੰਦ ਕਰ ਦਿੱਤਾ। ਇਸ ਦੌਰਾਨ ਪ੍ਰਿਤਪਾਲ ਕੌਰ ਨੇ ਸਾਲ 2012 ‘ਚ ਇਕ ਬੇਟੇ ਨੂੰ ਜਨਮ ਦਿੱਤਾ। ਇਸ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਨੇ ਜਰਮਨੀ ‘ਚ ਗੋਰੀ ਨਾਲ ਵਿਆਹ ਕਰਾਇਆ ਹੋਇਆ ਹੈ, ਜਿਸ ਤੋਂ ਉਸ ਦੇ ਬੱਚੇ ਵੀ ਹਨ।


ਸਾਲ 2015 ‘ਚ ਪ੍ਰਿਤਪਾਲ ਕੌਰ ਨੂੰ ਉਸ ਦੇ ਸਹੁਰਿਆਂ ਨੇ ਤੰਗ-ਪਰੇਸ਼ਾਨ ਕਰਨ ਤੋਂ ਬਾਅਦ ਘਰੋਂ ਬਾਹਰ ਕੱਢ ਦਿੱਤਾ, ਜਦੋਂ ਕਿ ਗੁਰਮੀਤ ਸਿੰਘ ਵਾਪਸ ਜਰਮਨੀ ਚਲਾ ਗਿਆ ਅਤੇ ਦੁਬਾਰਾ ਕਦੇ ਪ੍ਰਿਤਪਾਲ ਕੌਰ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ।

ਪ੍ਰਿਤਪਾਲ ਕੌਰ ਨੂੰ ਹਾਲ ਹੀ ‘ਚ ਪਤਾ ਲੱਗਿਆ ਕਿ ਗੁਰਮੀਤ ਸਿੰਘ ਨੇਪਾਲ ਰਾਹੀਂ ਭਾਰਤ ਆਇਆ ਹੈ ਤਾਂ ਉਸ ਦੇ ਖਿਲਾਫ ਪੁਲਸ ਵਲੋਂ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ। ਜਦੋਂ ਗੁਰਮੀਤ ਸਿੰਘ ਸੋਮਵਾਰ ਨੂੰ ਦਿੱਲੀ ਏਅਰਪੋਰਟ ‘ਤੇ ਜਰਮਨੀ ਦੀ ਫਲਾਈਟ ਲੈਣ ਲੱਗਾ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਪਟਿਆਲਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਖੇਤਰੀ ਪਾਸਪੋਰਟ ਦਫਤਰ ਨੇ ਉਨ੍ਹਾਂ ਲਾੜਿਆਂ ਖਿਲਾਫ ਮੁਹਿੰਮ ਵਿੱਢੀ ਹੈ, ਜੋ ਆਪਣੀਆਂ ਪਤਨੀਆਂ ਨੂੰ ਛੱਡ ਕੇ ਵਿਦੇਸ਼ਾਂ ‘ਚ ਚਲੇ ਗਏ ਤੇ ਮੁੜ ਕਦੇ ਉਨ੍ਹਾਂ ਵੱਲ ਤੱਕਿਆ ਵੀ ਨਹੀਂ। ਪਾਸਪੋਰਟ ਦਫਤਰ ਵਲੋਂ ਲਗਾਤਾਰ ਅਜਿਹੇ ਧੋਖੇਬਾਜ਼ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਦੀ ਮੁਹਿੰਮ ਜਾਰੀ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!