Breaking News
Home / ਤਾਜਾ ਜਾਣਕਾਰੀ / ਪਰਦਾ ਫਾਸ਼ ! ਲੱਖ ਲਾਹਨਤ ਹੈ ਇਹਨਾਂ ਦੀ ਇਸ ਗੰਦੀ ਕਰਤੂਤ ਦੇ

ਪਰਦਾ ਫਾਸ਼ ! ਲੱਖ ਲਾਹਨਤ ਹੈ ਇਹਨਾਂ ਦੀ ਇਸ ਗੰਦੀ ਕਰਤੂਤ ਦੇ

ਤਾਜੀਆਂ  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਪੰਜਾਬ ਦੀਆਂ ਮੰਡੀਆਂ ‘ਚ ਕਿਸਾਨਾਂ ਤੋਂ ਲੁੱਟ ਜਾਰੀ ਹੈ। ਕਪੂਰਥਲਾ ਦੇ ਪਿੰਡ ਖਾਲੂ ਦੀ ਦਾਣਾ ਮੰਡੀ ‘ਚ ਆੜ੍ਹਤੀਆਂ ਵੱਲੋਂ ਕੀਤੀ ਜਾਂਦੀ ਕਿਸਾਨਾਂ ਦੀ ਲੁੱਟ ਨੂੰ ਖੁਦ ਕਿਸਾਨਾਂ ਨੇ ਬੇਨਕਾਬ ਕੀਤਾ ਹੈ। ਕਿਸਾਨਾਂ ਦੇ ਵਿਰੋਧ ਤੋਂ ਬਾਅਦ ਹੁਣ ਜ਼ਿਲਾ ਪ੍ਰਸ਼ਾਸਨ ਦੀਆਂ ਅੱਖਾਂ ਵੀ ਖੁੱਲ੍ਹੀਆਂ ਹਨ ਆੜ੍ਹਤੀਆਂ ‘ਤੇ ਕਾਰਵਾਈ ਦੀ,,,, ਗੱਲ ਕਰ ਰਹੇ ਹਨ। ਦਰਅਸਲ ਖਾਲੂ ਦੀ ਮੰਡੀ ‘ਚ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਹਰ ਬੋਰੀ ‘ਤੇ ਦੋ ਕਿੱਲੋ ਦਾ ਚੂਨਾ ਲਗਾਇਆ ਜਾ ਰਿਹਾ ਹੈ,
kisan union
ਜੇਕਰ ਇਕ ਕਿਸਾਨ ਇਕ ਏਕੜ ਫਸਲ ਵੇਚਣ ਲਈ ਲਿਆਉਂਦਾ ਹੈ ਤਾਂ ਡੇਢ ਕੁਇੰਟਲ ਯਾਨੀ 2500 ਰੁਪਏ ਤੋਂ ਵਧ ਚੂਨਾ ਕਿਸਾਨ ਨੂੰ ਲਗਾਇਆ ਜਾਂਦਾ ਹੈ। ਕਿਸਾਨਾਂ ਮੁਤਾਬਕ ਮੰਡੀ ਦੇ ਸਾਰੇ ਆੜ੍ਹੀਆਂ ਵੱਲੋਂ ਝੋਨਾ ਤੋਲਣ ਵਾਲੇ ਕੰਢਿਆ ‘ਚ ਗੜਬੜੀ ਕਰਕੇ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। ਸ਼ੱਕ ਪੈਣ ‘ਤੇ ਕੁਝ ਕਿਸਾਨਾਂ ਵੱਲੋਂ ਖੁਦ ਦਾ ਕੰਢਾ ਲਿਆ ,,,,, ਕੇ ਕਣਕ ਤੋਲੀ ਗਈ, ਜਿਸ ਤੋਂ ਬਾਅਦ ਆੜ੍ਹਤੀਆਂ ਵੱਲੋਂ ਕੀਤੀ ਜਾਂਦੀ ਲੁੱਟ ਬੇਨਕਾਬ ਹੋ ਗਈ, ਜਿਸ ਤੋਂ ਬਾਅਦ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਉਕਤ ਆੜ੍ਹਤੀਆਂ ਦੇ ਲਾਈਸੈਂਸ ਰੱਦ ਕਰਨ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਿਨਾਂ ਮਿਲੀਭੁਗਤ ਇਹ ਇਹ ਚੂਨਾ ਸਿਰਫ ਆੜ੍ਹਤੀਏ ਲਗਾ ਰਹੇ ਸਨ, ਅਜਿਹਾ ਸੰਭਵ ਨਹੀਂ ਹੈ।
PunjabKesari
ਮੰਡੀ ‘ਚ ਕਿਸਾਨਾਂ ਦੀ ਮਿਨਹਤ ‘ਤੇ ਆੜ੍ਹਤੀਆਂ ਦੇ ਡਾਕੇ ਦਾ ਕੋਈ ਹੱਲ ਨਾ ਨਿਕਲਦਾ ਨਜ਼ਰ ਆਉਣ ‘ਤੇ ਸ਼ਾਮ ਨੂੰ ਜ਼ਿਲਾ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਅਤੇ ਮਾਰਕੀਟ ਦੇ ਕੰਢੇ ‘ਤੇ ਵੱਖ-ਵੱਖ ਸਾਰੇ ਆੜ੍ਹਤੀਆਂ ਦੇ ਤੋਲੇ ਹੋਏ ਝੋਨੇ ਦਾ ਤੋਲ ਕੀਤਾ ਗਿਆ ਤਾਂ ਖਾਲੂ ਮੰਡੀ ‘ਚ ਸਾਰੇ ਆੜ੍ਹਤੀਆਂ ਦੇ ਇਥੇ ਹਰ ਬੋਰੀ ‘ਤੇ 2 ਕਿੱਲੋ ਤੱਕ ਦਾ ਚੂਨਾ ,,,,, ਕਿਸਾਨਾਂ ਨੂੰ ਲਗਾਇਆ ਜਾ ਰਿਹਾ ਸੀ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਮੁਤਾਬਕ ਸਾਰੇ ਆੜ੍ਹਤੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਖੁਦ ਦੀ ਜ਼ਿੰਮੇਵਾਰੀ ਤੋਂ ਮਾਰਕੀਟ ਦੇ ਅਧਿਕਾਰੀ ਵੀ ਭੱਜਦੇ ਨਜ਼ਰ ਆਏ। ਉਥੇ ਹੀ ਇਸ ਸਬੰਧੀ ਆੜ੍ਹਤੀਆਂ ਦਾ ਪੱਖ ਜਾਣਨ ਤੋਂ ਪਹਿਲਾਂ ਹੀ ਆੜ੍ਹਤੀਏ ਕਿਸਾਨਾਂ ਦਾ ਗੁੱਸਾ ਦੇਖਦੇ ਹੋਏ ਮੰਡੀ ਤੋਂ ਗਾਇਬ ਹੋ ਗਏ ਸਨ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!