ਇਸ ਸਿੱਖ ਨੌਜਵਾਨ ਨੇ 1650 ਲੋਕਾਂ ਦੀ ਬਚਾਈ ਜਾਨ, 275 ਵਾਰ ਹੋਇਆ ਸਨਮਾਨ, ਅੱਜ ਮੌਤ ਨਾਲ ਲੜ੍ਹ ਰਿਹੈ ਤਾਂ ਪ੍ਰਸ਼ਾਸਨ ਨੂੰ ਕੋਈ ਫਿਕਰ ਨਹੀਂ,ਕੁਰੁਕਸ਼ੇਤਰ: ਹਰਿਆਣੇ ਦੇ ਗੋਤਾਖੋਰ ਪ੍ਰਗਟ ਸਿੰਘ ਹੁਣ ਤੱਕ ਆਪਣੀ ਜਿੰਦਗੀ ਵਿੱਚ ਨਹਿਰ ਵਿੱਚ ਡੁੱਬ ਰਹੇ ਕਰੀਬ 1650 ਲੋਕਾਂ ਦੀ ਜਾਨ ਬਚਾ ਚੁੱਕੇ ਹਨ। ਇਸ ਦੇ ਇਲਾਵਾ 11,801 ਲਾਸ਼ਾਂ ਨਹਿਰ ਤੋਂ ,,,,,,ਕੱਢ ਚੁੱਕੇ ਹਨ।ਉਥੇ ਹੀ 12 ਖੂੰਖਾਰ ਮਗਰਮੱਛਾਂ ਨੂੰ ਵੀ ਨਹਿਰ ਵਿੱਚੋਂ ਕੱਢ ਕੇ ਲੋਕਾਂ ਦੀ ਰੱਖਿਆ ਕਰ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ 275 ਵਾਰ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।ਪਰ ਅੱਜ ਉਹੀ ਪ੍ਰਗਟ ਸਿੰਘ ਜਦੋਂ ਜਿੰਦਗੀ ਅਤੇ ਮੌਤ ਦੀ ਲੜ੍ਹਾਈ ਲੜ੍ਹ ਰਿਹਾ ਹੈ। ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਕੋਈ ਫਿਕਰ ਹੀ ਨਹੀਂ ਹੈ।
ਦਰਸਅਲ ,ਕੁੱਝ ਦਿਨ ਪਹਿਲਾਂ ਪ੍ਰਗਟ ਸਿੰਘ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਨਾਲ ਹਾਦਸਾ ਵਾਪਰ ਗਿਆ,,,,,, ਜਿਸ ਦੇ ਬਾਅਦ ਤੋਂ ਹੀ ਉਹ ਹਸਪਤਾਲ ਵਿੱਚ ਆਪਣੀ ਜਿੰਦਗੀ ਲਈ ਲੜ ਰਹੇ ਹਨ। ਬਾਵਜੂਦ ਇਸ ਦੇ ਅਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ ਹੈ।
ਦੱਸਣਯੋਗ ਹੈ ਕਿ ਹਰਿਆਣਾ ਵਿੱਚ ਕੁਰੁਕਸ਼ੇਤਰ ਦੇ ਦਬਖੇੜੀ ਪਿੰਡ ਵਿੱਚ ਜਨਮ ਲੈਣ ਵਾਲੇ ਪ੍ਰਗਟ ਸਿੰਘ ਹੁਣ,,,,,, ਤੱਕ ਭਾਖੜਾ ਨਹਿਰ ਤੋਂ 11 ,801 ਲਾਸ਼ਾਂ, 1650 ਜਿੰਦਾ ਲੋਕਾਂ ਅਤੇ 12 ਖੂੰਖਾਰ ਮਗਰਮੱਛਾਂ ਨੂੰ ਕੱਢ ਚੁੱਕੇ ਹਨ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ