ਦੀਪਿਕਾ ਪਾਦੁਕੋਨ ਅਤੇ ਰਣਵੀਰ ਸਿੰਘ ਵਿਆਹ ਤੋਂ ਬਾਅਦ ਲਗਾਤਾਰ ਲਾਇਮਲਾਇਟ ਵਿੱਚ ਬਣੇ ਹੋਏ ਹਨ। ,,,,,, ਨੋਂ ਅੱਜ ਸਵੇਰੇ ਮੁੰਬਈ ਏਅਰਪੋਰਟ ਉੱਤੇ ਦੀਪਿਕਾ ਦੇ ਹੋਮ ਟਾਊਨ ਬੈਂਗਲੁਰੁ ਰਵਾਨਾ ਹੁੰਦੇ ਵਿਖਾਈ ਦਿੱਤੇ ਸੀ। ਉੱਥੇ ਹੀ ਹੁਣ ਤਾਜ਼ਾ ਰਿਪੋਰਟ ਦੇ ਅਨੁਸਾਰ ਦੀਪਵੀਰ ਮੁੰਬਈ ਤੋਂ ਬੈਂਗਲੁਰੁ ਪਹੁੰਚ ਚੁੱਕੇ ਹਨ।
ਕੁਝ ਹੀ ਦੇਰ ਪਹਿਲਾਂ ਇਨ੍ਹਾਂ ਦੋਨਾਂ ਦੀਆਂ ਲੇਟੈਸਟ ਤਸਵੀਰਾਂ ਬੈਂਗਲੁਰੁ ਤੋਂ ਆਈਆਂ ਹਨ, ਜਿਹਨਾਂ ਨੇ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਦਿੱਤੀ ਹੈ। ਇਸ ਤਸਵੀਰ ਵਿੱਚ ਦੋਨਾਂ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ। ਤਸਵੀਰ ਵਿੱਚ ਦੀਪਿਕਾ ਅਤੇ ਰਣਵੀਰ ਤੋਂ ਇਲਾਵਾ ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੁਕੋਨ ,,,,,,, ਅਤੇ ਮਾਂ ਵੀ ਨਜ਼ਰ ਆ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ,,,,, ਰਣਵੀਰ ਸਿੰਘ ਪਹਿਲੀ ਵਾਰ ਆਪਣੇ ਸਹੁਰੇ – ਘਰ ਪਹੁੰਚੇ ਹਨ। ਦੋਨਾਂ ਨੇ ਆਪਣੇ ਫੈਨਜ਼ ਵੱਲ੍ਹ ਹੱਥ ਕੀਤਾ ਅਤੇ ਮੁਸਕੁਰਾਏ ਵੀ। ਦੋਨੋਂ ਇਸ ਮੌਕੇ ਉੱਤੇ ਟ੍ਰੈਡਿਸ਼ਲ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।
ਏਅਰਪੋਰਟ ਉੱਤੇ ਦੀਪਿਕਾ ਪਾਦੁਕੋਨ ਅਤੇ ਰਣਵੀਰ ਸਿੰਘ ਕਾਫ਼ੀ ਵਧੀਆ ਵਿੱਖ ਰਹੇ ਸਨ।,,,,, ਇੱਕ ਪਾਸੇ ਜਿੱਥੇ ਦੀਪਿਕਾ ਨੇ ਸਫੇਦ ਕਲਰ ਦਾ ਪਲੇਨ ਅਨਾਰਕਲੀ ਸੂਟ ਪਾਇਆ ਸੀ ਉੱਥੇ ਹੀ, ਰਣਵੀਰ ਸਿੰਘ ਨੇ ਨੇਹਿਰੂ ਜੈਕੇਟ ਦੇ ਨਾਲ ਵਾਇਟ ਚੂੜੀਦਾਰ ਕੁੜਤਾ ਪਜਾਮਾ ਪਾਇਆ ਸੀ।
ਏਅਰਪੋਰਟ ਉੱਤੇ ਦੋਨੋਂ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾਏ ਹੋਏ ,,,,,,, ਵਿਖਾਈ ਦਿੱਤੇ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਦੀਪਵੀਰ ਦੇ ਵਿਆਹ ਨੂੰ ਹੁਣ ਪੰਜ ਦਿਨ ਬੀਤ ਚੁੱਕੇ ਹਨ। ਦੋਨਾਂ ਨੇ 14 – 15 ਨਵੰਬਰ ਨੂੰ ਇਟਲੀ ਵਿੱਚ ਸ਼ਾਨਦਾਰ ਤਰੀਕੇ ਨਾਲ ਵਿਆਹ ਕੀਤਾ ਸੀ।
ਦੱਸ ਦੇਈਏ ਕਿ 21 ਨਵੰਬਰ ਨੂੰ ਹੋਣ ਵਾਲੇ ਬੈਂਗਲੁਰੁ ਰਿਸੈਪਸ਼ਨ ਵਿੱਚ ਦੀਪਿਕਾ – ਰਣਵੀਰ ਦੇ ਪਰਿਵਾਰ ਦੇ ਲੋਕ ਤੇ ਰਿਸ਼ਤੇਦਾਰ ਸ਼ਾਮਿਲ ਹੋਣਗੇ। ਉੱਥੇ ਹੀ 28 ਨਵੰਬਰ ਨੂੰ ਦੂਜਾ ਰਿਸੈਪਸ਼ਨ ਮੁੰਬਈ ਵਿੱਚ ਹੋਵੇਗਾ। ਮੁੰਬਈ ਰਿਸੈਪਸ਼ਨ ਵਿੱਚ ਸਿਨੇਮਾ ਜਗਤ ਦੀਆਂ ਮਸ਼ਹੂਰ ਹਸਤੀਆਂ ਸ਼ਾਮਿਲ ਹੋਣਗੀਆਂ।
ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ,,,,,,,, ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਦੀਪਵੀਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਹੀ ਘੱਟ ਆਈਆਂ ਹਨ ਪਰ ਜਿੰਨੀਆਂ ਵੀ ਆਈਆਂ ਹਨ ਉਹ ਬਹੁਤ ਹੀ ਸੁਰਖੀਆਂ ਬਟੋਰ ਰਹੀਆਂ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ