ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿਚ ਹਿੱਸਾ ਲੈਣ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਪਹੁੰਚ ਗਏ ਹਨ।
ਪਾਕਿਸਤਾਨ ਪਹੁੰਚਦੇ ਹੀ ਸਥਾਨਕ ਮੀਡੀਆ ਨੇ ਸਿੱਧੂ ਨੂੰ ਵੱਡਾ ਸਵਾਲ ਕੀਤਾ। ਇਕ ਪੱਤਰਕਾਰ ਨੇ ਸਿੱਧੂ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਕਰਤਾਰਪੁਰ ਲਾਂਘੇ ਲਈ ਸਿੱਖ ਭਾਈਚਾਰੇ ਤੇ ਪਾਕਿਸਤਾਨ ਵੱਲੋਂ ਸਵਾਗਤ ਕੀਤਾ ਗਿਆ, ਉਸ ਤਰ੍ਹਾਂ ਦਾ ਹੁੰਗਾਰਾ ਮੋਦੀ ਸਰਕਾਰ ਵੱਲੋਂ ਨਹੀਂ ਆਇਆ।
ਮੋਦੀ ਸਰਕਾਰ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਕੁਝ ਹੋਰ ਮੰਤਰੀਆਂ ਨੂੰ ਪਾਕਿਸਤਾਨ ਆਉਣ ਤੋਂ ਰੋਕ ਦਿੱਤਾ ਗਿਆ।
ਇਥੋਂ ਤੱਕ ਕਿ ਤੁਹਾਨੂੰ (ਸਿੱਧੂ) ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਪਾਕਿਸਤਾਨ ਆਉਣ ਤੋਂ ਕੋਰੀ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਜਿੱਡਾ ਵੱਡਾ ਦਿਲ ਪਾਕਿਸਤਾਨ ਸਰਕਾਰ ਨੇ ਵਿਖਾਇਆ ਹੈ, ਉਸ ਤਰ੍ਹਾਂ ਦਾ ਭਾਰਤੀ ਹਕੂਮਤ ਨੇ ਕਿਉਂ ਨਹੀਂ ਵਿਖਾਇਆ। ਜਵਾਬ ਵਿਚ ਸਿੱਧੂ ਨੇ ਕਿਹਾ ਕਿ ਉਹ ਅਜਿਹੀਆਂ ਗੱਲਾਂ ਵਿਚ ਨਹੀਂ ਪੈਣਾ ਚਹੁੰ ਦੇ।
ਉਹ ਬੜੀ ਵੱਡੀ ਗੱਲ ਆਖ ਰਹੇ ਹਨ ਕਿ ਧਰਮ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਨਾ ਵੇਖੋ। ਉਨ੍ਹਾਂ ਕਿਹਾ ਕਿ ਕਿਹੜਾ ਧਰਮ ਹੈ, ਜਿਹੜਾ ਕਿਸੇ ਦੂਸਰੇ ਧਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨ ਉਤੇ ਜਾਣ ਤੋਂ ਰੋਕਦਾ ਹੈ।
ਉਨ੍ਹਾਂ ਕਿਹਾ ਕਿ ਸਿਆਸੀ ਲੋਕ ਭਾਵੇਂ ਕੁਝ ਮਰਜ਼ੀ ਕਰਨ, 90 ਫੀਸਦੀ ਲੋਕ ਇਸ ਹੱਕ ਵਿਚ ਹਨ ਕਿ ਦੋਵਾਂ ਦੇਸ਼ਾਂ ਵਿਚ ਪ੍ਰੇਮ ਭਾਵਨਾ ਵਧੇ। ਸਿਆਸੀ ਲੋਕ ਸਿਰਫ ਇਸ ਕੰਮ ਦਾ ਸਿਹਰਾ ਆਪਣੇ ਸਿਰ ਲੈਣ ਦੀਆਂ ਕੋਸ਼ਿਸ਼ ਕਰ ਰਹੇ ਹਨ ਤੇ ਇਸ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।