Breaking News
Home / ਤਾਜਾ ਜਾਣਕਾਰੀ / ਪਾਕਿਸਤਾਨ ਬਣਿਆ ਲੁਧਿਆਣੇ ਦਾ ਪਿੰਡ , ਸਲਮਾਨ ਖਾਨ ਦੀ ਫਿਲਮ ਸ਼ੂਟਿੰਗ ‘ਤੋਂ ਕਿਸਾਨ ਪਰੇਸ਼ਾਨ

ਪਾਕਿਸਤਾਨ ਬਣਿਆ ਲੁਧਿਆਣੇ ਦਾ ਪਿੰਡ , ਸਲਮਾਨ ਖਾਨ ਦੀ ਫਿਲਮ ਸ਼ੂਟਿੰਗ ‘ਤੋਂ ਕਿਸਾਨ ਪਰੇਸ਼ਾਨ

ਲੁਧਿਆਣਾ ਜਿਲ੍ਹੇ ਦੇ ਪਿੰਡ ਬੱਲੋਵਾਲ ਦੇ ਕਿਸਾਨਾਂ ਲਈ ਬੌਲੀਵੁੱਡ ਸੁਪਰ ਸ‍ਟਾਰ ਸਲਮਾਨ ਖਾਨ ਦੀ ਫਿਲ‍ਮ ”ਭਾਰਤ” ਦੀ ਸ਼ੂਟਿੰਗ ਤੋਂ ਇਲਾਕੇ ‘ਚ ਕਾਫੀ ਮੁਸੀਬਤ ਪੈਦਾ ਹੋ ਰਹੀ ਹੈ। ਪਿੰਡ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਤੱਕ ਜਾਣ ਲਈ ਵੀ ਭਾਰੀ ਪਰੇਸ਼ਾਨੀ ਹੋ ਰਹੀ ਹੈ ‘ਤੇ ਗੁਆਂਢੀ ਪਿੰਡ ਜੋਧਾਂ ਤਾਂ ਉਨ੍ਹਾਂ ਲਈ ਪਾਕਿਸ‍ਤਾਨ ਹੀ ਬੰਨ ਗਿਆ ਹੈ। ਕਈ ਕਿਸਾਨਾਂ ਲਈ ਤਾਂ ਪਿੰਡ ਜੋਧਾਂ ਵਿੱਚ,,,,, ਪੈਂਦੀ ਆਪਣੀ ਜ਼ਮੀਨ ਭਾਰਤ – ਪਾਕ ਸੀਮਾ ਉੱਤੇ ਕੰਡਿਆਲੀ ਤਾਰ ਦੇ ਪਾਰ ਪੈਂਦੀ ਜ਼ਮੀਨ ਨਾਲੋਂ ਘੱਟ ਨਹੀਂ ਹੈ। ਜਿਸ ਤਰ੍ਹਾਂ ਬਾਰਡਰ ਏਰਿਆ ਵਿੱਚ ਕਿਸਾਨ ਜ਼ਮੀਨ ਤੇ ਕੰਮ ਕਰਣ ਜਾਂਦੇ ਹਨ, ਠੀਕ ਓਸੇ ਤਰਾਂ ਦੀ ਹਾਲਤ ਬੱਲੋਵਾਲ ਦੇ ਕੁੱਝ ਕਿਸਾਨਾਂ ਲਈ ਬੰਨ ਗਏ ਹਨ।  ਪਿੰਡ ਵਿੱਚ ਸਲਮਾਨ ਖਾਨ ਦੀ ਫਿਲਮ “ਭਾਰਤ” ਦੀ ਸ਼ੂਟਿੰਗ ਕਈ ਦਿਨਾਂ ਤੋਂ ਚੱਲ ਰਹੀ ਹੈ ‘ਤੇ ਇਸਦੇ ਲਈ ਪਿੰਡ ‘ਚ ਵਾਘਾ ਬਾਰਡਰ ਦਾ ਸੈੱਟ ਤਿਆਰ ਕੀਤਾ ਗਿਆ ਹੈ।

ਦਸ ਦੇਈਏ ਕੇ ਇਹ ਸੈੱਟ ਚਾਰ ਕਿਸਾਨਾਂ ਦੀ ਜ਼ਮੀਨ ਵਿੱਚ ਬਣਾਇਆ ਗਿਆ ਹੈ ‘ਤੇ ਇਸ ਸੈੱਟ ਦੇ ਆਰ ਪਾਰ ਆਉਣ ਜਾਣ ਵਿੱਚ ਕਿਸਾਨਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ। ਪਿੰਡ ਦੇ ਹੀ ਇੱਕ ਕਿਸਾਨ ਕਮਲ ਸਿੰਘ ਨੇ ਖੇਤ ਵਿੱਚ ਪਾਣੀ ਲਗਾਉਣ ਆਉਣਾ ਸੀ, ਪਰ ਉਹ ਸੈੱਟ ਪਾਰ ਨਹੀਂ ਕਰ ਸਕਿਆ,ਕਿਉਂਕਿ ਪ੍ਰੋਡਕਸ਼ਨ ਹਾਉਸ ਦੇ ਬਾਉਂਸਰ ਅਤੇ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਰੱਖਿਆ ਹੈ।ਬੱਲੋਵਾਲ ਵਿੱਚ ਫਿਲ‍ਮ ਦੀ ਸ਼ੂਟਿੰਗ ਦਾ ਸੈੱਟ 19 ਏਕੜ ਦੇ ਖੇਤਰ ਵਿੱਚ ਤਿਆਰ ਕੀਤਾ ਗਿਆ ਹੈ ‘ਤੇ ਪ੍ਰੋਡਕਸ਼ਨ ਹਾਉਸ ਨੇ ਇਹ ਜਗ੍ਹਾ ਗੁਰਦੇਵ ਸਿੰਘ ‘ਤੇ  ਚਾਰ ਹੋਰ ਕਿਸਾਨਾਂ ਕੋਲੋਂ ਕਿਰਾਏ ‘ਤੇ ਲਈ ਹੈ ।

ਇਹਨਾਂ ਦੀਆਂ ਮੋਟਰਾਂ ਵੀ ਸੈੱਟ ਦੇ ਨੇੜੇ ਤੇੜੇ ਹਨ ‘ਤੇ ਇਨ੍ਹਾਂ ਨੂੰ ਵੀ ਆਉਣ ਜਾਣ ਲਈ ਪਾਸ ਉਪਲੱਬਧ ਕਰਵਾਏ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਅਜਿਹਾ ਲੱਗਦਾ ਹੈ ਕਿ ਉਹ ਸੱਚੀ ਬਾਡਰ ਏਰਿਆ ਵਿੱਚ ਹੀ ਰਹਿ ਰਹੇ ਹਨ। ਦਸਿਆ ਜਾ ਰਿਹਾ ਹੈ ਕੇ ਸਲਮਾਨ ਖਾਨ ਦੀ ਇਸ ,,,,, ਫਿਲਮ ਲਈ ਬੱਲੋਵਾਲ ਵਿੱਚ ਚਾਰ ਕਿਸਾਨਾਂ ਤੋਂ 17 ਨਵੰਬਰ ਤੱਕ ਜ਼ਮੀਨ ,,,,,, ਕਿਰਾਏ ਉੱਤੇ ਲਈ ਗਈ ਹੈ ‘ਤੇ   ਇਸਦੇ ਲਈ ਉਨ੍ਹਾਂ ਨੂੰ ਤਕਰੀਬਨ 80 ਹਜਾਰ ਰੁਪਏ ਪ੍ਰਤੀ ਏਕੜ ਅਦਾ ਕੀਤੇ ਗਏ ਹਨ। ਜ਼ਮੀਨ ਮਾਲਿਕ ਚਰਣਜੀਤ ਸਿੰਘ ਦਾ ਕਹਿਣਾ ਹੈ ਕੇ,ਪ੍ਰੋਡਕਸ਼ਨ ਹਾਉਸ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਝੋਨੇ ਦੀ ਫਸਲ ਵੀ ਕੱਟਣ ਨਹੀਂ ਦਿੱਤੀ।

ਕਿਹਾ ਜਾ ਰਿਹਾ ਹੈ ਕਿ ਸੋਮਵਾਰ ਨੂੰ ਬਾਲੀਵੁਡ ਐਕਟਰੈਸ ਤੱਬੂ ਫਿਲ‍ਮ ਦੀ ਸ਼ੂਟਿੰਗ ਵਿੱਚ ਭਾਗ ਲੈਣ ਲਈ ਲੁਧਿਆਨਾ ਪਹੁੰਚ ਰਹੀ ਹੈ ‘ਤੇ  ਉਹ ਫਿਲ‍ਮ “ਭਾਰਤ” ਵਿੱਚ ਸਲਮਾਨ ਖਾਨ  ਦੀ ਭੈਣ ਦੀ ਭੂਮਿਕਾ ਨਿਭਾ ਰਹੀ ਹੈ ‘ਤੇ ਬਾਕੀ ਫਿਲਮੀ ਸਿਤਾਰੀਆਂ ਦੇ ਨਾਲ ਹੋਟਲ ਹਯਾਤ ਵਿੱਚ ਰੁਕੇਗੀ।ਉਥੇ ਹੀ ਫਿਲਮ ਦੇ ਸੈੱਟ ‘ਤੇ ,,,,,, ਪਹੁੰਚੀ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੂੰ ਪਿੰਡ ਦੀ ਆਬੋਹਵਾ ਭਾਣ ਲੱਗੀ ਹੈ।

ਸੈੱਟ ਤੋਂ ਉਹ ਕਈ ਵਾਰ ਵੇਹਲੀ ਹੋ ਕੇ ਬਾਹਰ ਖੇਤਾਂ ਵਿੱਚ ਟਹਿਲਦੀ ਦੇਖੀ ਗਈ ਹੈ। ਉੱਧਰ,ਸਲਮਾਨ ਨੇ ਪਿੰਡ ਵਾਲਿਆਂ ਤੋਂ ਦੂਰੀ ਬਣਾਕੇ ਰੱਖੀ ਹੋਈ ਹੈ। ਪਿੰਡ ਬੱਲੋਵਾਲ ਵਿੱਚ ਸ਼ੂਟਿੰਗ ਕਰਣ ਪੁੱਜੇ ਕੈਮਰਾਮੈਨ ਕੈਰੋਲ ਨੂੰ ਇੱਥੇ ਦੀ ਆਬੋ ਹਵਾ ਰਾਸ ਨਹੀਂ ਆਈ । ਕੈਮਰਾਮੈਨ ਬੁਖਾਰ, ਦਸਤ ਨਾਲ ਬਿਮਾਰ ਹੋ ਗਏ ਹਨ। ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਉੱਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਾਉਣਾ ਪਿਆ ‘ਤੇ  ਨੌਂ ਘੰਟੇ ਤੱਕ ਟਰੀਟਮੇਂਟ ਦੇਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!