Wednesday , September 27 2023
Breaking News
Home / ਰਾਜਨੀਤੀ / ਪਾਕਿਸਤਾਨ ਸਰਕਾਰ ਵੱਲੋਂ ਸਿੱਧੂ ਦਾ ਸ਼ਾਹੀ ਸਵਾਗਤ…..ਜਾਣੋ ਸਿੱਧੂ ਦਾ ਲਾਹੋਰ ਤੋਂ ਕੀਤਾ ਸੰਬੋਧਨ

ਪਾਕਿਸਤਾਨ ਸਰਕਾਰ ਵੱਲੋਂ ਸਿੱਧੂ ਦਾ ਸ਼ਾਹੀ ਸਵਾਗਤ…..ਜਾਣੋ ਸਿੱਧੂ ਦਾ ਲਾਹੋਰ ਤੋਂ ਕੀਤਾ ਸੰਬੋਧਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲਾਹੌਰ: ਅੱਜ ਪਾਕਿਸਤਾਨ ਵਾਲੇ ਬੰਨਿਓਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਏਗਾ। ਭਾਰਤ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੱਲ੍ਹ ਹੀ ਲਾਹੌਰ ਪੁੱਜ ਗਏ ਸਨ। ਇਮਰਾਨ ਸਰਕਾਰ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਸਿੱਧੂ ਦੀ ਮਹਿਮਾਨ ਨਵਾਜ਼ੀ ਲਈ ਪੁੱਜੇ। ,,,,, ਉਨ੍ਹਾਂ ਸਿੱਧੂ ਦੀ ਆਓ ਭਗਤ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਵਾਰ ਸਿੱਧੂ ਨੂੰ ਲਾਹੌਰ ਦੇ ਗਵਰਨਰ ਹਾਊਸ ਵਿੱਚ ਠਹਿਰਾਇਆ ਗਿਆ ਸੀ।
ਪਾਕਿਸਤਾਨ ਸਰਕਾਰ ਨੇ ਲਾਹੌਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਵਿੱਚ ਸਿੱਧੂ ਦੀ ਸ਼ਾਨ ’ਚ ਸ਼ਾਨਦਾਰ ਦਾਵਤ ਪੇਸ਼ ਕੀਤੀ। ਪੂਰਾ ਕਿਲ੍ਹਾ ਰੌਸ਼ਨੀ ਨਾਲ ਸਜਾਇਆ ਗਿਆ ਸੀ। ਖ਼ਾਸ ਗੱਲ ਇਹ ਰਹੀ ਕਿ ਕੋਹਿਨੂਰ ਹੀਰਾ ਪਾਉਣ ਦੀ ਖ਼ੁਸ਼ੀ ਵਿੱਚ ਬਣੀ ਬਾਰਾਦਰੀ ਅੱਗੇ ਪਾਕਿਸਤਾਨ ਅਸੈਂਬਲੀ ਦੇ ਸੀਐਮ ਤੇ ਰਾਜਪਾਲ ਵੱਲੋਂ ਸਿੱਧੂ ਨੂੰ ਫੁੱਲਾਂ ਵਿੱਚ ਬਿਠਾਇਆ ਗਿਆ ਸੀ।ਇਸ ਦੌਰਾਨ ਸਿੱਧੂ ਨੇ ਕਿਹਾ ਕਿ ਇਸ ਕਦਮ ਜ਼ਰੀਏ ਅਮਨ ਨਾਲ ਅੱਤਵਾਦ ਦਾ ਰਾਹ ਰੋਕਿਆ ਜਾਏਗਾ। ਭਾਰਤ ਪਾਕਿਸਤਾਨ ਨੂੰ ਅੱਗੇ ਵਧ ਕੇ ਮਿਲਕੇ ਚੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਦਿਲਾਂ ਦੇ ਰਾਹ ਖੁੱਲ੍ਹਣਗੇ। ਇਸੇ ਦੌਰਾਨ ਇਮਰਾਨ ਦੇ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਲੜਨ ,,,,,, ਜਾਂ ਕਮਜ਼ੋਰ ਕਰਨ ਦੀ ਨੀਤੀ ਛੱਡ ਕੇ ਗੱਲਬਾਤ ਨਾਲ ਮਸਲੇ ਹੱਲ ਕਰਨ ਦੀ ਲੋੜ ਹੈ। ਇਸ ਮੌਕੇ ਭਾਰਤ ਤੋਂ ਹੋਰ ਮਹਿਮਾਨ ਵੀ ਬੁਲਾਏ ਗਏ ਸਨ। ਸਿੱਧੂ ਦੇ ਨਾਲ-ਨਾਲ ਕੱਲ੍ਹ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਉਨ੍ਹਾਂ ਨਾਲ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਵੀ ਨੰਗੇ ਪੈਰੀਂ ਹੱਥ ਵਿੱਚ ਕਲਸ਼ ਫੜੀ ਪਾਕਿਸਤਾਨ ਪੁੱਜੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਐਸ ਐਸ ਪੁਰੀ ਅੱਜ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨਗੇ।

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!