Breaking News
Home / ਮਨੋਰੰਜਨ / ਪਾਖੰਡੀ ਸਾਧ ਦੇਖਲੋ ਆਪਣੀਆਂ ਪਰੇਮਣਾਂ ਨੂੰ ਵਰਤਦੇ ਆ ਲੋਕੋ ਬਚਕੇ ਰਹੋ ਇਹਨਾਂ ਪਖੰਡੀਆਂ ਤੋਂ

ਪਾਖੰਡੀ ਸਾਧ ਦੇਖਲੋ ਆਪਣੀਆਂ ਪਰੇਮਣਾਂ ਨੂੰ ਵਰਤਦੇ ਆ ਲੋਕੋ ਬਚਕੇ ਰਹੋ ਇਹਨਾਂ ਪਖੰਡੀਆਂ ਤੋਂ

ਵਿਸ਼ਵਾਸ ਤੋਂ ਭਾਵ ਕਿਸੇ ਦ੍ਰਿਸ਼ਟ ਜਾਂ ਅਦ੍ਰਿਸ਼ਟ ਵਸਤੂ ਵਿੱਚ ਯਕੀਨ ਜਾਂ ਭਰੋਸੇ ਤੋਂ ਹੈ । ਵਿਸ਼ਵਾਸ ਕਿਸੇ ਪ੍ਰਚਿਲਤ ਉਕਤੀ ਜਾਂ ਕਥਨ ਦਾ ਸੱਚ ਵਾਂਗ ਸਵੀਕਾਰ ਕੀਤਾ ਜਾਣਾ ਹੈ। ਇਹ ਸਵੀਕ੍ਰਿਤੀ ਜ਼ਰੂਰੀ ਤੌਰ ਤੇ ਬੌਧਿਕ ਵੀ ਹੋਵੇਗੀ ਭਾਵੇ ਕਿ ਇਸ ਵਿੱਚ ਭਾਵਕ ਰੰਗ ਕਾਫ਼ੀ ਮਾਤਰਾ ਵਿੱਚ ਹੋ ਸਕਦਾ ਹੈ । ਇਸ ਦੀ ਪ੍ਰਮਾਣਿਕਤਾ, ਖਾਸ ਕਥਨ ਜਾਂ ਉਕਤੀ ਦੀ ਅੰਦਰੂਨੀ ਜਾਂ ਵਾਸਤਵਿਕ ਸਚਾਈ ,,,, ਉੱਪਰ ਨਿਰਭਰ ਨਹੀ ਹੁੰਦੀ ਸਗੋਂ ਅਜਿਹਾ ਸਮਾਜਿਕ, ਸੰਸਕ੍ਰਿਤਿਕ ਹਾਲਤਾਂ ਅਤੇ ਇੱਕ ਖਾਸ ਮਨੋਸਥਿਤੀ ਕਰਕੇ ਹੁੰਦਾ ਹੈ। ਮਨੁੱਖ ਪ੍ਰਕਿਰਤੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਆਪਣੀ ਪ੍ਰਤੱਖਣ ਸ਼ਕਤੀ ਰਾਹੀ ਜੋ ਪ੍ਰਭਾਵ ਗ੍ਰਹਿਣ ਕਰਦਾ ਸੀ ਉਹ ਹੀ ਲੋਕ-ਵਿਸ਼ਵਾਸਾਂ ਦਾ ਆਧਾਰ ਬਣਦੇ ਸਨ।

ਪ੍ਰਕਿਰਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਕਿਸੇ ਘਟਨਾ ਦਾ ਸੰਬੰਧ ਜਦੋਂ ਕਿਸੇ ਦੂਸਰੀ ਘਟਨਾ ਨਾਲ ਜੁੜ ਗਿਆ ਤਾਂ ਮਨੁੱਖ ਸਮਾਨ ਸਥਿਤੀਆਂ ਵਿੱਚ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਪਿਆ। ਉਸ ਨੇ ਇੱਕ ਘਟਨਾ ਨੂੰ ਦੂਸਰੀ ਦਾ ਕਾਰਨ ਮੰਨ ਲਿਆ । ਪ੍ਰਕਿਰਤੀ ਨਾਲ ਅੰਤਰ-ਕਿਰਿਆ ਵਿੱਚ ਆਉਣ ,,,, ਨਾਲ ਇਹ ਵਿਸ਼ਵਾਸ ਬਣਨੇ ਸ਼ੁਰੂ ਹੋਏ ਅਤੇ ਜਿਉ-ਜਿਉ ਮਨੁੱਖੀ ਅਨੁਭਵ ਵਿਸ਼ਾਲ ਹੁੰਦਾ ਗਿਆ ਇਹਨਾਂ ਵਿਸ਼ਵਾਸਾਂ ਦਾ ਦਾਇਰਾ ਵੀ ਫੈਲਦਾ ਗਿਆ । ਸ਼ੁਰੂ ਤੌਂ ਹੀ ਮਨੁੱਖ ਪ੍ਰਕਿਰਤੀ ਨਾਲ ਸੰਘਰਸ਼ ਕਰਕੇ ਇਸ ਨੂੰ ਆਪਣੇ ਹਿਤਾਂ ਅਨੁਕੂਲ ਢਾਲਣ ਦੀ ਕੋਸ਼ਿਸ਼ ਵਿੱਚ ਰਿਹਾ ਹੈ।

ਆਦਿਮ-ਕਾਲੀਨ ਮਨੁੱਖ ਪ੍ਰਕਿਰਤੀ ਵਿੱਚ ਵਾਪਰਦੀਆਂ ਘਟਨਾਵਾਂ ਦੇ ਕਾਰਜ-ਕਾਰਨ ਸੰਬੰਧਾਂ ਨੂੰ ਤਾਰਕਿਕ ਆਧਾਰਾਂ ਤੇ ਸਮਝਣੋਂ ਅਸਮਰਥ ਸੀ। ਅਜਿਹੀ ਸਥਿਤੀ ਵਿੱਚ ਆਪਣੀ ਹੋਂਦ ਨੂੰ ਦਰਪੇਸ਼ ਅਨਿਸਚਿਤਤਾ ਅਤੇ ਖ਼ਤਰਿਆਂ ਤੋਂ ਬਚਾਉਣ ਲਈ ਮਨੁੱਖ ਅਨੇ ਕਾਂ ਤਰ੍ਹਾਂ ਦੇ ਵਿਸ਼ਵਾਸਾਂ  ਚ ਸਹਾਰਾ ਢੂੰਡਣ ਦੀ ਕੋਸ਼ਸ ਕਰਦਾ ਰਿਹਾ। ਮਨੁੱਖ ਆਪਣੇ ਨਿੱਤ ,,,, ਦੇ ਕਾਰ-ਵਿਹਾਰ ਸੰਬੰਧੀ, ਆਪਣੀ ਹੋਂਦ ਸੰਬੰਧੀ ਅਤੇ ਪ੍ਰਕਿਰਤਿਕ ਵਰਤਾਰਿਆਂ ਦੀ ਵਿਆਖਿਆ ਲਈ ਸ਼ੁਰੂ ਤੋਂ ਹੀ ਇਹਨਾਂ ਵਿਸ਼ਵਾਸਾਂ ਨੂੰ ਘੜਦਾ ਆਇਆ ਹੈ ।

ਹਰਕੇ ਕਾਲ-ਖੰਡ ਵਿੱਚ ਮਨੁੱਖ ਦਾ ਜੀਵਨ-ਵਿਹਾਰ ਉਸ ਕਾਲ-ਖੰਡ ਵਿਸ਼ੇਸ਼ ਵਿੱਚ ਪ੍ਰਚਲਿਤ ਵਿਸ਼ਵਾਸਾਂ ਰਾਹੀ ਨਿਰਧਾਰਿਤ ਹੁੰਦਾ ਆਇਆ ਹੈ। ਮਨੁੱਖ ਆਪਣੇ ਤੋਂ ਪੂਰਵ-ਕਾਲ ਵਿੱਚ ਪ੍ਰਾਪਤ ਅਨੁਭਵਾਂ ਅਤੇ ਉਹਨਾਂ ਤੇ ਉਸਰੇ ਵਿਸ਼ਵਾਸਾਂ ਮਦਦ,,,,, ਨਾਲ ਨਵੇਂ ਵਿਸ਼ਵਾਸਾ ਦੀ ਸਿਰਜਣਾ ਕਰਦਾ ਆਇਆ ਹੈ। ਸਮੇਂ ਦੀ ਬੀਤਣ ਨਾਲ ਵਿਸ਼ਵਾਸਾਂ ਦੇ ਜਾਲ ਦੀਆਂ ਤੰਦਾਂ ਮਨੁੱਖ ਦੀ ਸਮੁੱਚੀ ਹੋਂਦ ਦੁਆਲੇ ਪਸਰ ਗਈਆਂ। ਜਾਦੂ ਅਤੇ ਧਰਮ ਚਿੰਤਨ ਨੇ ਜਿਸ ਢੰਗ ਨਾਲ ਮਨੁੱਖੀ ਜੀਵਨ ਅਤੇ ਪ੍ਰਕਿਰਤਿਕ ਵਰਤਾਰਿਆਂ ਨੂੰ ਸਮਝਨ ਦੀ ਕੋਸ਼ਿਸ਼ ਕੀਤੀ ਉਸ ਨਾਲ ਇਹਨਾਂ ਦਾ ਘੇਰਾ ਹੋਰ ਵੀ ਫੈਲ ਗਿਆ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!