ਪੰਜਾਬ ਦੇ ਡਰੱਗ ਮਾਫੀਏ ਅਤੇ ਮਾਈਨਿੰਗ ਮਾਫੀਅੇ ਨੂੰ ਨਕੇਲ ਪਾਉਣ, ਕਿਸਾਨਾਂ ਦੇ ਕਰਜੇ ਮੁਆਫੀ, ਹਰ ਘਰ ਵਿੱਚ ਇੱਕ ਨੌਕਰੀ ਅਤੇ ਸਮਾਰਟਫ਼ੋਨ ਦੇਣ ਵਰਗੇ ਵੱਡੇ-ਵੱਡੇ ਵਾਅਦੇ ਕਰਨ ਤੋਂ ਬਾਅਦ ਉਹਨਾਂ ਨੂੰ ਪੂਰਾ ਨਾ ਕਰਕੇ ਕਾਂਗਰਸ ਪਾਰਟੀ ਨੇ ਪਹਿਲਾਂ ਹੀ ਪੰਜਾਬ ਦੀ ਅਵਾਮ ਦਾ ਗੁੱਸਾ ਸਹੇੜ ਰੱਖਿਆ ਹੈ।
ਉੱਤੋਂ ਕੈਪਟਨ ਸਰਕਾਰ ਨੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ 13ਵੀਂ ਤਨਖਾਹ ਬੰਦ ਕਰਕੇ ਪੁਲਿਸ ਦੇ ਹਜਾਰਾਂ ਕਰਮਚਾਰੀਆਂ ਤੇ ਉਨ੍ਹਾਂ ਨਾਲ ਜੁੜੇ ਹੋਏ ਲੱਖਾਂ ਹੀ ਪਰਿਵਾਰਕ ਮੈਂਬਰਾਂ ਦਾ ਵੀ ਗੁੱਸਾ ਵੱਖਰਾ ਸਹੇੜ ਲਿਆ ਹੈ। ਗੁੱਸਾ ਵੀ ਐਨਾ ਕਿ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ 2019 ,,,,,ਦੀਆਂ ਚੋਣਾਂ ਵਿੱਚ ਭਾਜੀ ਮੋੜਨ ਤੱਕ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਹੈ।
ਜੀ ਹਾਂ, ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 36 ਸਾਲ ਪੁਰਾਣੇ ਫ਼ੈਸਲੇ ‘ਤੇ ਪੋਚਾ ਫੇਰਕੇ ਪੰਜਾਬ ਪੁਲਿਸ ਦੇ ਹਜਾਰਾਂ ਹੀ ਕਰਮਚਾਰੀਆਂ, ਅਧਿਕਾਰੀਆਂ ਅਤੇ ਉਨ੍ਹਾਂ ਨਾਲ ਜੁੜੇ ਹੋਏ ਲੱਖਾਂ ਹੀ ਪਰਿਵਾਰਕ ਮੈਂਬਰਾਂ ਦੇ ਹੱਕਾਂ ‘ਤੇ ਡਾਕਾ ਮਾਰ ਦਿੱਤਾ ਹੈ। ਜੇਕਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 16 ਜੂਨ, 2017 ਨੂੰ ਐਡੀਸ਼ਨਲ ਚੀਫ਼ ਸੈਕਰੇਟਰੀ, ਡਿਪਾਰਟਮੈਂਟ ਆਫ਼ ਹੋਮ ਅਫ਼ੇਅਰਸ ਐਂਡ ਜਸਟਿਸ ਦੇ ਨਾਂ ਜਾਰੀ ਕੀਤੇ ਗਏ ਪੱਤਰ ਨੂੰ ਸਹੀ ਮੰਨਿਆ ਜਾਵੇ ਤਾਂ ਪੁਲਿਸ ਵਿਭਾਗ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਵਿੱਚ ਤੈਨਾਤ ਕਰਮਚਾਰੀਆਂ ਨੂੰ ਗਜ਼ਟਿਡ ਛੁੱਟੀਆਂ ਦੇ ਬਦਲੇ ਜਿਹੜੀ ਵੱਖਰੀ ਤਨਖਾਹ ਮਿਲਦੀ ਸੀ, ਉਹ ਹੁਣ ਬੰਦ ਕਰ ਦਿੱਤੀ ਗਈ ਹੈ।
ਵਿੱਤ ਵਿਭਾਗ ਦੇ ਇਸ ਫੈਸਲੇ ਨਾਲ ਸਿਪਾਹੀ ਤੋਂ ਲੈਕੇ ਇੰਸਪੈਕਟਰ ਰੈਂਕ ਦੇ ਲੱਗਭਗ 35-40 ਹਜਾਰ ਮੁਲਾਜਮ ਤਾਂ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ ਪਰ ਇਸਦਾ ਅਸਰ ਤਮਾਮ ਜਿਲ੍ਹਾ ਪੁਲਿਸ ਤੇ ਵੀ ਪਵੇਗਾ ਕਿਉਂਕਿ ਉਨ੍ਹਾਂ ਦੀ ਡਿਊਟੀਆਂ ਰੋਟੇਸ਼ਨ ਵਿੱਚ ਚੱਲਦੀਆਂ ਰਹਿੰਦੀਆਂ ਹਨ। ਸਰਕਾਰ ਦੇ ਇਸ ਫ਼ੈਸਲੇ ਨਾਲ ਪੁਲਿਸ ਕਰਮਚਾਰੀਆਂ ਨੂੰ ਪਹਿਲਾਂ ਮਿਲਣ ਵਾਲੀ ਤਨਖਾਹ ਵਿੱਚ 3800 ਤੋਂ ਲੈਕੇ 5500 ਰੁਪਏ ਤੱਕ ਦੀ ਕਟੌਤੀ ਕੀਤੀ ਜਾਵੇਗੀ। ਜਿੱਥੇ ਸਰਕਾਰ ਦੇ ਇਸ ਫ਼ੈਸਲੇ ਨਾਲ 70 ਹਜਾਰ ਪੁਲਿਸ ਕਰਮਚਾਰੀਆਂ ਵਿੱਚ ਨਮੋਸ਼ੀ ਅਤੇ ਸਰਕਾਰ ਦੇ ਖਿਲਾਫ ਗੁੱਸਾ ਭਰ ,,,,, ਗਿਆ ਹੈ ਉੱਥੇ ਹੀ ਇਹਨਾਂ ਪੁਲਿਸ ਕਰਮਚਾਰੀਆਂ ਨਾਲ ਜੁੜੇ ਇਹਨਾਂ ਦੇ ਲੱਖਾਂ ਹੀ ਪਰਿਵਾਰਕ ਮੈਂਬਰਾਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ