Breaking News
Home / ਤਾਜਾ ਜਾਣਕਾਰੀ / ਪੈਟਰੋਲ ਡਿੱਗਾ 5 ਰੁਪਏ , ਚੰਡੀਗੜ੍ਹ ‘ਚ ਲੱਗੀ ਮੌਜ, ਜਾਣੋ ਪੰਜਾਬ ‘ਚ ਰੇਟ

ਪੈਟਰੋਲ ਡਿੱਗਾ 5 ਰੁਪਏ , ਚੰਡੀਗੜ੍ਹ ‘ਚ ਲੱਗੀ ਮੌਜ, ਜਾਣੋ ਪੰਜਾਬ ‘ਚ ਰੇਟ

ਤਾਜਾ ਵੱਡੀ ਖਬਰ

ਪਿਛਲੇ ਮਹੀਨੇ ਦੀ 18 ਤਰੀਕ ਤੋਂ ਮਿਲ ਰਹੀ ਰਾਹਤ ਨਾਲ ਹੁਣ ਤਕ ਪੈਟਰੋਲ 5.1 ਰੁਪਏ ਅਤੇ ਡੀਜ਼ਲ 3.23 ਰੁਪਏ ਸਸਤਾ ਹੋ ਚੁੱਕਾ ਹੈ। 11 ਨਵੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ‘ਚ 16 ਪੈਸੇ ਅਤੇ ਡੀਜ਼ਲ ‘ਚ 12 ਪੈਸੇ ਦੀ ਕਟੌਤੀ ਕੀਤੀ ਹੈ।ਇਸ ਨਾਲ ਦਿੱਲੀ ‘ਚ ਪੈਟਰੋਲ ਦੀ ਕੀਮਤ 77.73 ਰੁਪਏ ,,,,, ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 12 ਪੈਸੇ ਘਟ ਕੇ 72.46 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ 83.24 ਰੁਪਏ ਪ੍ਰਤੀ ਲਿਟਰ ‘ਤੇ ਆ ਗਈ ਹੈ, ਡੀਜ਼ਲ ਵੀ 13 ਪੈਸੇ ਸਸਤਾ ਹੋ ਕੇ 75.92 ਰੁਪਏ ਪ੍ਰਤੀ ਲਿਟਰ ‘ਤੇ ਆ ਗਿਆ ਹੈ।

ਪੰਜਾਬ ‘ਚ ਪੈਟਰੋਲ 83 ਰੁਪਏ, ਚੰਡੀਗੜ੍ਹ ‘ਚ 73 ਰੁਪਏ ਦੇ ਕਰੀਬ :
ਪੰਜਾਬ ਨਾਲੋਂ ਚੰਡੀਗੜ੍ਹ ‘ਚ ਪੈਟਰੋਲ ਅਤੇ ਡੀਜ਼ਲ ਬਹੁਤ ਸਸਤਾ ਮਿਲ ਰਿਹਾ ਹੈ। ਜਲੰਧਰ ‘ਚ ਪੈਟਰੋਲ ਦੀ ਕੀਮਤ ਅੱਜ 82 ਰੁਪਏ 93 ਪੈਸੇ ਅਤੇ ਡੀਜ਼ਲ ਦੀ 72 ਰੁਪਏ 25 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ‘ਚ ਪੈਟਰੋਲ ਦੀ ਕੀਮਤ 83 ਰੁਪਏ 53 ਪੈਸੇ ਅਤੇ ਡੀਜ਼ਲ ਦੀ 72 ਰੁਪਏ 78 ਪੈਸੇ ਹੈ। ,,,,, ਲੁਧਿਆਣਾ ਸ਼ਹਿਰ ‘ਚ ਪੈਟਰੋਲ ਦੀ ਕੀਮਤ 83 ਰੁਪਏ 40 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 72 ਰੁਪਏ 65 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਪਟਿਆਲਾ ‘ਚ ਪੈਟਰੋਲ ਦੀ ਕੀਮਤ 83 ਰੁਪਏ 33 ਪੈਸੇ ਅਤੇ ਡੀਜ਼ਲ ਦੀ ਕੀਮਤ 72 ਰੁਪਏ 59 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 83 ਰੁਪਏ 71 ਪੈਸੇ ਅਤੇ ਡੀਜ਼ਲ ਦੀ 72 ਰੁਪਏ 92 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ ‘ਚ ਪੈਟਰੋਲ ਦੀ ਕੀਮਤ 73 ਰੁਪਏ 42 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 68 ਰੁਪਏ 97 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

ਪੰਜਾਬ ‘ਚ ਪੈਟਰੋਲ-ਡੀਜ਼ਲ ਜ਼ਿਆਦਾ ਵੈਟ ਕਾਰਨ ਮਹਿੰਗੇ ਹਨ। 1 ਨਵੰਬਰ ਨੂੰ ਪੰਜਾਬ ‘ਚ ਪੈਟਰੋਲ ‘ਤੇ 35.08 ਫੀਸਦੀ ਅਤੇ ਡੀਜ਼ਲ ‘ਤੇ 16.65 ਫੀਸਦੀ ਵੈਟ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ‘ਚ ਪੈਟਰੋਲ ‘ਤੇ 17.47 ਫੀਸਦੀ ਅਤੇ ਡੀਜ਼ਲ ‘ਤੇ ਸਿਰਫ 9.04 ਫੀਸਦੀ ਵੈਟ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!