ਦੁਸਹਿਰੇ ਵਾਲੀ ਸ਼ਾਮ ਵਾਪਰੇ ਦੁੱਖਦਾਈ ਹਾਦਸੇ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੰਮ੍ਰਿਤਸਰ ‘ਚ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਟਰੂਡੋ ਨੇ ਟਵੀਟ ਕਰਦਿਆਂ ਲਿਖਿਆ,”ਭਾਰਤ ਦੇ ਸ਼ਹਿਰ ਅੰਮ੍ਰਿਤਸਰ ‘ਚ ਵਾਪਰੇ ਹਾਦਸੇ ਨਾਲ ਸਾਨੂੰ ਡੂੰਘਾ ਦੁੱਖ ਪੁੱਜਾ ਹੈ, ਮੈਂ ਪੀੜਤਾਂ ਦੇ ਪਰਿਵਾਰਾਂ ਨਾਲ ,,,,, ਦੁੱਖ ਸਾਂਝਾ ਕਰਦਾ ਹਾਂ। ਅਸੀਂ ਸਭ ਅਰਦਾਸ ਕਰਦੇ ਹਾਂ ਕਿ ਵਿੱਛੜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਜ਼ਖਮੀ ਲੋਕ ਜਲਦੀ ਤੰਦਰੁਸਤ ਹੋ ਜਾਣ।
ਇਸੇ ਸਾਲ ਜਦ ਟਰੂਡੋ ਆਪਣੇ ਪਰਿਵਾਰ ਸਮੇਤ ਭਾਰਤ ਫੇਰੀ ‘ਤੇ ਆਏ ਸਨ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਸੀ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ ਨੂੰ ਵੱਡੀ ਗਿਣਤੀ ‘ਚ ਲੋਕ ਅੰਮ੍ਰਿਤਸਰ ਦੇ ਨੇੜੇ ਦੁਸਹਿਰਾ ਮਨਾਉਣ ਪੁੱਜੇ ਸਨ। ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਰਾਵਣ ਸੜਦਾ ਵੇਖਣ ਲਈ ਰੇਲਵੇ,,,,,, ਪਟੜੀ ‘ਤੇ ਖੜ੍ਹੇ ਲੋਕਾਂ ‘ਤੇ ਟਰੇਨ ਚੜ੍ਹਨ ਨਾਲ ਹੋ ਗਈ ਅਤੇ 60 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
ਟਰੇਨ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਸੀ ਤਾਂ ਜੌੜਾ ਫਾਟਕ ‘ਤੇ ਇਹ ਹਾਦਸਾ ਵਾਪਰਿਆ। ਮੌਕੇ ‘ਤੇ ਘੱਟ ਤੋਂ ਘੱਟ 300 ਲੋਕ ਮੌਜੂਦ ਸਨ, ਜੋ ਇਕ ਮੈਦਾਨ ‘ਚ ਪਟੜੀਆਂ ਦੇ ਕੋਲ ਰਾਵਣ ਸੜਦਾ ਵੇਖ ਰਹੇ ਸਨ। ਜਾਣਕਾਰੀ ਮੁਤਾਬਕ ਉਥੇ ਮੌਜੂਦ,,,,, ਲੋਕ ਟਰੇਨ ਦਾ ਹਾਰਨ ਪਟਾਕਿਆਂ ਦੀ ਆਵਾਜ਼ ਤੇਜ਼ ਹੋਣ ਕਾਰਨ ਨਹੀਂ ਸੁਣ ਸਕੇ ਅਤੇ ਇਹ ਘਟਨਾ ਵਾਪਰ ਗਈ। ਅੰਮ੍ਰਿਤਸਰ ਵਿਚ ਸ਼ੁੱਕਰਵਾਰ ਸ਼ਾਮ ਹੋਏ ਵੱਡੇ ਰੇਲ ਹਾਦਸੇ ‘ਚ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ।
ਆਯੋਜਕਾਂ ਤੋਂ ਲੈ ਕੇ ਪ੍ਰਸ਼ਾਸਨ ਤਕ ਸਵਾਲਾਂ ਦੇ ਘੇਰੇ ‘ਚ ਖੜ੍ਹੇ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਦੁਸਹਿਰੇ ਦਾ ਪ੍ਰੋਗਰਾਮ ਕਾਂਗਰਸੀ ਕੌਂਸਲਰ ਕਰਵਾ ਰਹੇ ਸਨ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸੀ। ਹਾਦਸਾ ਹੋਣ ਤੋਂ ਬਾਅਦ ਉਹ ਮੌਕੇ ਤੋਂ ਤੁਰੰਤ ਚਲੀ ਗਈ। ,,,,,, ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਸੁੱਧ ਲੈਣ ਦੀ ਬਜਾਏ ਉਥੋਂ ਖਿਸਕ ਜਾਣਾ ਹੀ ਬਿਹਤਰ ਸਮਝਿਆ। ਸਵਾਲ ਇਹ ਵੀ ਹੈ ਕਿ ਦੁਸਹਿਰੇ ਨੂੰ ਲੈ ਕੇ ਹਾਈ ਅਲਰਟ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ