ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਿਹਾਰ ਦੇ ਮੋਤੀਹਾਰੀ ‘ਚ ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਨੂੰ ਪਿੰਡ ਦੇ ਲੋਕਾਂ ਨੇ ਕੁੱਟ ਦਿੱਤਾ। ਪ੍ਰੇਮੀ ਕੰਮ ਦੇ ਬਹਾਨੇ ,,,, ਪ੍ਰੇਮਿਕਾ ਨੂੰ ਮਿਲਣ ਲਈ ਗਿਆ ਸੀ ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੜ ਲਿਆ, ਜਿਸ ਦੇ ਬਾਅਦ ਪਹਿਲਾਂ ਉਸ ਨੂੰ ਕੁੱਟਿਆ ਅਤੇ ਬਾਅਦ ‘ਚ ਉਸ ਦਾ ਮੂੰਹ ਕਾਲਾ ਕਰਕੇ ਪਿੰਡ ‘ਚ ਘੁਮਾਇਆ। ਵਿਅਕਤੀ ਦਾ ਨਾਂ ਰਾਜਾ ਦੱਸਿਆ ਜਾ ਰਿਹਾ ਹੈ।
ਪਿੰਡ ਵਾਸੀਆਂ ਦੀ ਮਾਰ ਨਾਲ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਪੂਰਾ ,,,, ਮਾਮਲਾ ਮੋਤੀਹਾਰੀ ਦੇ ਰਾਮਗੜ੍ਹਵਾ ਥਾਣਾ ਖੇਤਰ ਦੇ ਸ਼ਿਵ ਨਗਰ ਪਿੰਡ ਦਾ ਹੈ। ਰਾਜਾ ਦਾ ਇਲਾਜ ਪਟਨਾ ‘ਚ ਚੱਲ ਰਿਹਾ ਹੈ। ਵਿਅਕਤੀ ਨੂੰ ਕੁੱਟਣ ਦੌਰਾਨ ਕਿਸੇ ਨੇ ਵੀ ਤਰਸ ਨਹੀਂ ਦਿਖਾਇਆ ਅਤੇ ਨਾ ਹੀ ਕੋਈ ਉਸ ਨੂੰ ਬਚਾਉਣ ਲਈ ਅੱਗੇ ਆਇਆ। ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।