Breaking News
Home / ਤਾਜਾ ਜਾਣਕਾਰੀ / ਪ੍ਰੇਮਿਕਾ ਲਈ ਫੌਜ ਦੀ ਵਰਦੀ ਪਾਉਣੀ ਪੈ ਗਈ ਮਹਿੰਗੀ, ਨੌਜਵਾਨ ਕਾਬੂ ਪੰਜਾਬ ਹਾਈ ਅਲਰਟ ‘ਚ ..

ਪ੍ਰੇਮਿਕਾ ਲਈ ਫੌਜ ਦੀ ਵਰਦੀ ਪਾਉਣੀ ਪੈ ਗਈ ਮਹਿੰਗੀ, ਨੌਜਵਾਨ ਕਾਬੂ ਪੰਜਾਬ ਹਾਈ ਅਲਰਟ ‘ਚ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਜਿਥੇ ਪੂਰਾ ਪੰਜਾਬ ਇਹਨਾ ਦਿਨਾਂ ‘ਚ ਹਾਈ ਅਲਰਟ ‘ਤੇ ਹੈ ਉਥੇ ਹੀ ਸੂਬੇ ਵਿੱਚ ਆਤੰਕੀਆਂ ਦੀ ਘੁਸਪੈਠ ਦੀ ਖਬਰ ਨਾਲ ਸਾਰੇ ਪੰਜਾਬ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇੱਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨੂੰ ਰਿਝਾਉਣ ਲਈ ਫੌਜੀ ਵਰਦੀ ਪਾਉਣੀ ਮਹਿੰਗੀ ਪਹਿ ਗਈ। ਆਰ.ਪੀ.ਐੱਫ ‘ਤੇ ਜੀ.ਆਰ.ਪੀ ਨੇ ,,,,,,ਇਸ ਮੁੰਡੇ ਨੂੰ ਗਿਰਫਤਾਰ ਕੀਤਾ ਹੈ। ਤਾਜਾ ਮਾਮਲਾ ਪੰਜਾਬ ਦੇ ਰਾਜਪੁਰੇ ਤੋਂ ਹੈ, ਜਿਥੇ ਮਿਲੀ ਜਾਣਕਾਰੀ ਦੇ ਮੁਤਾਬਿਕ ਆਰ.ਪੀ.ਐੱਫ ਅਤੇ ਜੀ.ਆਰ.ਪੀ ਰੇਲਵੇ ਪੁਲਿਸ ਸਟੇਸ਼ਨ ਉੱਤੇ ਸ਼ੱਕੀ ਲੋਕਾਂ ਦੀ ਤਲਾਸ਼ੀ ਕਰ ਰਹੀ ਸੀ ਕਿ ਗੰਗਾਨਗਰ ਤੋਂ ਹਰਿਦ੍ਵਾਰ ਜਾ ਰਹੀ ਇੰਟਰਸਿਟੀ ਰੇਲ ਵਿੱਚ ਸਵਾਰ ਫੌਜ ਦੀ ਵਰਦੀ ਪਾਈ ਨੌਜਵਾਨ ਤੋਂ ਜਦੋ ਪਹਿਚਾਣ ਦੱਸਣ ਨੂੰ ਕਿਹਾ ਤਾਂ ਉਹ ਪੁਲਿਸ ਨੂੰ ਕੋਈ ਠੀਕ ਜਵਾਬ ਨਹੀਂ ਦੇ ਸਕਿਆ।

Punjab High Alert

ਪੁਲਿਸ ਨੇ ਜਦੋਂ ਉਸਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ ਤਾਂ ਫੌਜ ਦੀ ਵਰਦੀ ਪਾਏ ਜਵਾਨ ਨੇ ਆਪਣਾ ਨਾਮ ਸੁਰਿੰਦਰ ਗੋਦਾਰਾ ਪੁੱਤ ਬੋਹਰ ਲਾਲ ਤੇ ਪਤਾ ਹਨੂੰਮਾਨਗੜ੍ਹ ਦੱਸਦੇ ਹੋਏ ਕਿਹਾ ਕਿ ਉਹ ਸ਼੍ਰੀ ਗੰਗਾਨਗਰ ਤੋਂ ਰੁੜਕੀ ਇਸ ਰੇਲ ਵਿੱਚ ਆਪਣੀ ਪ੍ਰੇਮਿਕਾ ਨੂੰ ਮਿਲਣ ਜਾ ਰਿਹਾ ਸੀ। ਉਸਨੇ ਕੁੜੀ ਨੂੰ ਦੱਸ ਰੱਖਿਆ ਸੀ ਕਿ ਉਹ ਫੌਜ ਵਿੱਚ ,,,,,,ਨੌਕਰੀ ਕਰਦਾ ਹੈ। ਰੁੜਕੀ ਪੁਹੰਚਣ ਤੋਂ ਪਹਿਲਾਂ ਹੀ ਉਸਨੂੰ ਰਾਜਪੁਰਾ ਰੇਲਵੇ ਪੁਲਿਸ ਨੇ ਕਾਬੂ ਕਰ ਲਿਆ। ਰੇਲਵੇ ਪੁਲਿਸ ਨੇ ਨਕਲੀ ਫੌਜੀ ਨੌਜਵਾਨ ਕੋਲੋਂ ਇੱਕ ਹੋਰ ਵਰਦੀ ਬਰਾਮਦ ਕੀਤੀ ਹੈ। ਜੀ.ਆਰ.ਪੀ ਨੇ ਨਕਲੀ ਜਵਾਨ ਤੇ ਧਾਰਾ 140 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕਰ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Punjab High Alert

ਦਸ ਦੇਈਏ ਕੇ ਇਸ ਤਰਾਂ ਦੇ ਮਾਮਲੇ ਪਹਿਲਾ ਵੀ ਕਾਫੀ ਸੁਰਖੀਆਂ ‘ਚ ਰਹੇ ਹਨ, ਕਾਨਪੁਰ ‘ਚ ਫੌਜ ਦੀ ਵਰਦੀ ਵਿੱਚ ਫੋਟੋ ਅਪਲੋਡ ਕਰਕੇ ਲੋਕਾਂ ਨੂੰ ਠੱਗਣ ਵਾਲੇ ਫਰਜੀ ਕਮਾਂਡੋ ਨੂੰ ਆਰਮੀ ਇੰਟੈਲੀਜੈਂਸ ਨੇ ਕਾਨਪੁਰ ਦੇ ਇੱਕ ਹੋਟਲ ‘ਚੋਂ ਗ੍ਰਿਫਤਾਰ ਕੀਤਾ ਸੀ। ਉਸਦੇ ਕੋਲੋਂ ਨੌਂ ਪੈਰਾ ਕਮਾਂਡੋ ਦੀ ਫਰਜੀ ਆਈਡੀ,ਫੌਜ ਦੀ ਵਰਦੀ, ਕਈ ਫਰਜੀ ਦਸਤਾਵੇਜ਼ ਅਤੇ ਮੋਹਰਾਂ ਮਿਲੀਆਂ ਸਨ। ਫੌਜ ਦੇ ਅਧਿਕਾਰੀ ਅਤੇ ਖੁਫੀਆ ਏਜੰਸੀਆਂ ਦੇ ਲੋਕ ਉਸ ਤੋਂ ਪੁੱਛਗਿਛ ਕੀਤੀ ਸੀ। ਓਲਾ ਟੈਕਸੀ ਚਾਲਕ ਇੱਕ ,,,,,, ਨੌਜਵਾਨ ਨੇ ਆਪਣੇ ਵਾਕਫ਼ ਇੱਕ ਫੌਜੀ ਅਧਿਕਾਰੀ ਨੂੰ ਇਸ ਸ਼ੱਕੀ ਕਮਾਂਡੋ ਦੇ ਬਾਰੇ ਜਿਕਰ ਕੀਤਾ ਸੀ। ਇਸਦੇ ਬਾਅਦ ਆਰਮੀ ਇੰਟੈਲੀਜੈਂਸ ਹਰਕਤ ਵਿੱਚ ਆਈ ਅਤੇ ਕਲੈਕਟਰ ਗੰਜ ਥਾਣਾ ਇਲਾਕੇ ਦੇ ਨਯਾ ਗੰਜ ਇਲਾਕੇ ਵਿੱਚ ਸਥਿਤ ਇੱਕ ਹੋਟਲ ‘ਚੋਂ ਸ਼ੱਕੀ ਨੂੰ ਦਬੋਚ ਲਿਆ ਗਿਆ ਸੀ।

Punjab High Alert 

ਸ਼ੱਕੀ ਵਿਅਕਤੀ ਦੇ ਕੋਲੋਂ ਨੌਂ ਪੈਰਾ ਕਮਾਂਡੋ ਦੀ ਫਰਜੀ ਆਈਡੀ, ਫੌਜ ਦੀ ਵਰਦੀ, ਕਈ ਫਰਜੀ ਦਸਤਾਵੇਜ਼ ਅਤੇ ਮੋਹਰਾਂ ਮਿਲੀਆਂ ਸਨ। ਮੁਲਜ਼ਮ ਨੂੰ ਕਲੈਕਟਰ ਗੰਜ ਥਾਣੇ ਲੈ ਕੇ ਗਏ, ਜਿੱਥੇ ਪੁੱਛ ਗਿਛ ਦੌਰਾਨ ਉਹ ਆਪਣੇ ਆਪ ਨੂੰ ਪੈਰਾ ਕਮਾਂਡੋ ਦੱਸਣ ਲੱਗਾ। ਜਦੋਂ ਜਾਂਚ ਕੀਤੀ ਗਈ ਤਾਂ ਆਈ.ਡੀ ਫਰਜੀ ਨਿਕਲੀ। ਉਸਦੇ ਕੋਲੋਂ ਮਿਲੇ ਦਸਤਾਵੇਜਾਂ ਵਿੱਚ ਨੌਜਵਾਨ ਦਾ ਨਾਮ ,,,,, ਵਿਵੇਕ ਕੁਮਾਰ ਰਾਏ ਸੀ, ਜੋ ਬਿਹਾਰ ਦਾ ਰਹਿਣ ਵਾਲਾ ਸੀ।
Punjab High Alert

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!