ਕੈਨਬਰਾ— ਕਈ ਵਾਰ ਪ੍ਰੇਮੀ-ਪ੍ਰੇਮਿਕਾ ਇਕ ਦੂਜੇ ਨਾਲ ਅਜਿਹਾ ਮਜ਼ਾਕ ਕਰਦੇ ਹਨ ਕਿ ਇਹ ਉਨ੍ਹਾਂ ਨੂੰ ਭਾਰੀ ਵੀ ਪੈ ਜਾਂਦਾ ਹੈ। ਅਜਿਹਾ ਹੀ ਕੁੱਝ ਹੋਇਆ ਆਸਟਰੇਲੀਆ ‘ਚ ਜਿੱਥੇ ਡੇਲ ਲੀਕਸ ਨਾਂ ਦੇ ਵਿਅਕਤੀ ਨੇ ਆਪਣੀ ਆਪਣੀ ਪ੍ਰੇਮਿਕਾ ਨੂੰ ਵੇਚਣ ਦੀ ਹੀ ਬੋਲੀ ਲਗਾ ਦਿੱਤੀ। ਡੇਲ ਲੀਕਸ ਨੇ ਇਕ ਮਜ਼ਾਕ ਤਹਿਤ ਈ-ਬੇਅ ‘ਤੇ ਆਪਣੀ 37 ਸਾਲਾ,,,, ਪ੍ਰੇਮਿਕਾ ਕੇਲੀ ਗ੍ਰੀਵਸ ਦੀ ਫੋਟੋ ਲਗਾਈ ਅਤੇ ਇਸ ਦੇ ਨਾਲ ਇਕ ਭੱਦਾ ਕੁਮੈਂਟ ਲਿਖਿਆ ਕਿ ”ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਰੀ ਯੂਜ਼ਡ ਗਰਲਫਰੈਂਡ ਹੈ।…ਤੁਸੀਂ ਇਸ ਦੇ ਸਰੀਰ ਦੇ ਅੰਗ ਵੀ ਖਰੀਦ ਸਕਦੇ ਹੋ।”
ਹੱਦ ਤਾਂ ਤਦ ਹੋ ਗਈ ਜਦ ਕਿਸੇ ਨੇ ਉਨ੍ਹਾਂ ਵਲੋਂ ਕੀਤੇ ਮਜ਼ਾਕ ਨੂੰ ,,,, ਸੱਚ ਸਮਝ ਲਿਆ ਅਤੇ ਉਸ ‘ਤੇ ਲੋਕਾਂ ਨੇ 70,000 ਪੌਂਡ (ਤਕਰੀਬਨ 68 ਲੱਖ ਰੁਪਏ) ਦੀ ਬੋਲੀ ਲਗਾ ਦਿੱਤੀ। ਉਸ ਨੇ ਕਿਹਾ ਕਿ ਉਸ ਨੇ ਆਪਣੀ ਪ੍ਰੇਮਿਕਾ ਤੋਂ ਇਕ ਸ਼ਰਾਰਤ ਦਾ ਬਦਲਾ ਲੈਣ ਲਈ ਅਜਿਹਾ ਕੀਤਾ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਅਜਿਹੇ ਜਵਾਬ ਮਿਲਣਗੇ।
34 ਸਾਲਾ ਡੇਲ ਲੀਕਸ ਨੇ ਇਸ ਆਨਲਾਈਨ ਐਡ ਨੂੰ ਇਕ ਸਾਲ ਤਕ ਪੋਸਟ ਕਰਕੇ ਰੱਖੀ ਛੱਡਿਆ।,,,, ਉਸ ਨੇ ਕਿਹਾ ਕਿ ਲੋਕਾਂ ਨੇ ਉਸ ਦੇ ਮਜ਼ਾਕ ਨੂੰ ਸੱਚ ਸਮਝ ਲਿਆ ਅਤੇ 24 ਘੰਟਿਆਂ ‘ਚ ਉਸ ਨੂੰ 81000 ਕੁਮੈਂਟ ਆ ਗਏ। ਬਾਅਦ ‘ਚ ਇਸ ਐਡ ਨੂੰ ਹਟਾ ਲਿਆ ਗਿਆ ਕਿਉਂਕਿ ਇਸ ‘ਚ ਸਰੀਰ ਦੇ ਅੰਗਾਂ ਨੂੰ ਵੇਚਣ ਦੀ ਗੱਲ ਆਖੀ ਗਈ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ