ਪਿਛਲੇ ਚਾਰ ਦਿਨਾਂ ਤੋਂ ਪੂਰੇ ਉੱਤਰੀ ਭਾਰਤ ਵਿੱਚ ਮੀਂਹ ਨਾਲ ਹੜ੍ਹ ਵਰਗੀ ਹਾਲਤ ਬਣ ਗਈ ਹੈ। ਪੰਜਾਬ ਵਿੱਚ ਵੀ ਕਈ ਡੈਮ ਨੱਕੋ-ਨੱਕ ਪਾਣੀ ਨਾਲ ਭਰ ਗਏ ਹਨ। ਅਜਿਹੇ ਵਿੱਚ ਸੂਬੇ ’ਚ ਹੜ੍ਹ ਵਰਗੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੰਗਾਮੀ ਮੀਟਿੰਗ ਬੁਲਾਈ। ਉਨ੍ਹਾਂ ਪੰਜਾਬ ਦੇ ਸਾਰੇ ਸਕੂਲ ਤੇ ਕਾਲਜਾਂ ,,,,,vਵਿੱਚ 25ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਫੌਜ ਨੂੰ ਵੀ ਹਾਈ ਅਲਰਟ ’ਤੇ ਰਹਿਣ ਲਈ ਕਿਹਾ ਗਿਆ ਹੈ। ਸੂਬੇ ਵਿੱਚ ਫਸਲਾਂ ਦੇ ਨੁਕਸਾਨ ਦੀ ਜਾਂਚ ਕਰਨ ਲਈ ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਮਾਲ (FCR) ਨੂੰ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ FCR ਨੂੰ ਕਿਹਾ ਕਿ ਉਹ ਡਿਪਟੀ ਕਮਿਸ਼ਨਰਾਂ ਨੂੰ ਸਥਿਤੀ ਠੀਕ ਹੋਣ ਬਾਅਦ ਤੁਰੰਤ ਗਿਰਦਾਵਰੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਹਿਣ।ਹਿਮਾਚਲ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੋਹਲੇਧਾਰ ਬਾਰਸ਼ ਦਾ ਕਹਿਰ ਜਾਰੀ ਹੈ। ਭਾਰੀ ਮੀਂਹ ਕਾਰਨ ਸਾਰੀਆਂ ਨਦੀਆਂ ’ਚ ਪਾਣੀ ਚੜ੍ਹ ਗਿਆ ਹੈ। ਸਿੱਸੂ ਟਨਲ ਸਾਈਟ ਵਿੱਚ ਡੇਢ ਫੁੱਟ ਤਕ ਬਰਫ਼ਬਾਰੀ ਹੋਈ।
ਕੁੱਲੂ ਦੇ ਬਿਜੌਰਾ ਵਿੱਚ ਕਈ ਘਰਾਂ ਅੰਦਰ ਪਾਣੀ ਜਮ੍ਹਾ ਹੋ ਗਿਆ। ਪਾਣੀ ਦੇ ਵਹਾਅ ਵਿੱਚ ਇੱਕ 14 ਸਾਲ ਦੀ ਲੜਕੀ ਦੇ ਵਹਿਣ ਦਾ ਖ਼ਬਰ ਹੈ ਜਦਕਿ ਕਾਂਗੜਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਲਾਹੌਲ ਸਪਿਤੀ ਵਿੱਚ 9 ਜਣੇ ਫਸੇ ਹੋਏ ਹਨ। ਬੀਤੀ ਰਾਤ ਮਨਾਲੀ ਵਿੱਚ ਵੀ ਫਸੇ ਹੋਏ ਦੋ ਜਣਿਆਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਿਆ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ।
ਪੂਰੇ ਸੂਬੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਥਾਂ-ਥਾਂ ’ਤੇ ਜ਼ਮੀਨ ਖਿਸਕਣ ਕਾਰਨ 300 ਤੋਂ ਵੱਧ ਸੜਕਾਂ ਦੀ ਆਵਾਜਾਈ ਠੱਪ ਹੋ ਗਈ ਹੈ। ਚੰਬਾ ਦਾ ਰਾਵੀ ਤੇ ਕੁੱਲੂ-ਮੰਡੀ ਦਾ ਬਿਆਸ ਤੇ ਪਾਰਵਤੀ ਦਰਿਆ ਪਾਣੀ-ਪਾਣੀ ਹੋ ਗਏ ਹਨ, ਜਿਨ੍ਹਾਂ ਨੇ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੈ।
ਸਭ ਤੋਂ ਜ਼ਿਆਦਾ ਨੁਕਸਾਨ ਕੁੱਲੂ ਮਨਾਲੀ ਵਿੱਚ ਹੋਇਆ ਜਿੱਥੇ ਮਨਾਲੀ ਹੈਲੀਪੈਡ ਵਹਿ ਗਿਆ। ਕੁੱਲੂ-ਮਨਾਲੀ ਸੜਕ ’ਤੇ ਡੋਭੀ ,,,, ਪੁਲ਼ ਤੇ ਕਲਾਥ ਗਰਮ ਪਾਣੀ ਸਨਾਨਾਗਾਰ ਵੀ ਵਹਿ ਗਏ। ਭੁੰਤਰ ਪੁਲ਼ ਵੀ ਖ਼ਤਰੇ ਵਿੱਚ ਦਿਖ ਰਿਹਾ ਹੈ। ਸੇਊਬਾਗ ਤੇ ਨਹਿਰੂ ਕੁੰਡ ਪੁਲ਼ ਵੀ ਵਹਿ ਗਏ। ਕੱਲ੍ਹ ਮਨਾਲੀ ਵਿੱਚ ਵਾਲਵੋ ਬੱਸ ਤੇ ਕੁੱਲੂ ਵਿੱਚ ਟਰੱਕ ਤਹਿਸ-ਨਹਿਸ ਹੋ ਗਏ।
ਕੁੱਲੂ-ਮਨਾਲੀ ਮਾਰਗ ’ਤੇ ਭੂਤਨਾਥ ਮਾਰਗ ਪੁਲ਼ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਿਹਾ ਹੈ।
ਇਸ ਤੋਂ ਇਲਾਵਾ ਟਰੱਕ ਯੂਨੀਅਨ ਵਿੱਚ ਤਿੰਨ ਦੁਕਾਨਾਂ ਪਾਣੀ ਨਾਲ ਵਹਿ ਗਈਆਂ। ਲਾਹੁਲ ਸਪਿਤੀ ਜਨਜੀਵਨ ਬੁਰੀ ਤਰ੍ਹਾਂ ,,,,,, ਪ੍ਰਭਾਵਿਤ ਹੋਇਆ ਹੈ। ਕੈਂਪਿੰਗ ਸਾਈਟ, ਨੇਚਰ ਪਾਰਕ, ਹੋਟਲ ਐਪਲ ਵੈਲੀ, ਆਖੜਾ ਬਾਜ਼ਾਰ, ਭੁੰਤਰ, ਲੰਕਾ ਬੇਕਰ, ਹਨੂਮਾਨ ਮੰਦਰ ਰਾਮਸ਼ਿਲਾ, ਵਬੇਲੀ, ਰਾਏਸਨ, ਜੋਭੀ ਵਿਹਾਲ ਆਦਿ ਜਲਥਲ ਹੋ ਗਏ ਹਨ ਤੇ ਖ਼ਤਰੇ ਵਿੱਚ ਹਨ।
ਪੰਜਾਬ ਦੇਮੁੱਖ ਮੰਤਰੀ ਨੇ ਵਿਧਾਇਕਾਂ ਤੇ ਲੀਡਰਾਂ ਨੂੰ ਵੀ ਆਪੋ-ਆਪਣੇ ਇਲਾਕਿਆਂ ਵਿੱਚ ਜਾ ਕੇ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਸਾਰ ਲੈਣ ਲਈ ਕਿਹਾ ਹੈ। ਉਨ੍ਹਾਂ ਫੂਡ ਤੇ ਸਿਵਲ ਸਪਲਾਈ ਤੇ ਪਸ਼ੂ ਪਾਲਣ ਵਿਭਾਗ ਨੂੰ ਵੀ ਪ੍ਰਭਾਵਿਤ ਲੋਕਾਂ ਨੂੰ ਖੁਰਾਕ ਵੰਡਣ ਤੇ ਪਸ਼ੂਆਂ ਲਈ ਸੁੱਕਾ ਚਾਰਾ ਉਪਲੱਬਧ ਕਰਾਉਣ ਲਈ ਨੋਡਲ ਅਧਿਕਾਰੀ ਨਿਯੁਕਤ ਕਰਨ ਦੀ ਹਦਾਇਤ ਕੀਤੀ ਹੈ। FCR ਮੁਤਾਬਕ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਰਾਹਤ ਕਾਰਜਾਂ ਵਾਸਤੇ 7 ਕਰੋੜ 40 ਲੱਖ ਰੁਪਏ ਦੀ ਕੰਟੀਜੈਂਸੀ ਫੰਡ ਰੱਖਿਆ ਗਿਆ ਹੈ। The Chandigarh administration has opened the flood gates of Sukhna lake and water is released from Chamera dam posing a serious threat of floods in Patiala, Sangrur, Mansa districts of Punjab and areas along the Ghaghar river in neighbourign Haryana.ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ