ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਬਟਾਲਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਸ ਵਾਇਰਲ ਵੀਡੀਓ ਵਿੱਚ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਦੇ ਮੁਰਦਾਖਾਨੇ ਤੋਂ ਅਣਪਛਾਤੀ ਲਾਸ਼ ਨੂੰ ਕੂੜੇ ਦੀ ਟਰਾਲੀ ‘ਚ ਲੱਦ ਕੇ ਸਸਕਾਰ ਲਈ ਭੇਜਿਆ। ਵੱਡੀ ਗੱਲ ਇਹ ਹੈ ਕਿ ਇਸ ਵੀਡੀਓ ਵਿੱਚ ਥਾਣਾ ਸਿਵਲ ਲਾਈਨ ਦਾ,,,, ਇਕ ਮੁਲਾਜ਼ਮ ਵੀ ਮੌਕੇ ‘ਤੇ ਮੌਜੂਦ ਹੈ।
ਇੰਨਾ ਹੀ ਨਹੀਂ ਚਲਾਕੀ ਦੇਖੋ ਟਰਾਲੀ ‘ਚ ਕੂੜਾ ਲੱਦਿਆ ਹੋਣ ਦਾ ਕਿਸੇ ਨੂੰ ਪਤਾ ਨਾ ਲੱਗੇ, ਇਸ ਲਈ ਕੂੜੇ ਨੂੰ ਕਾਲੇ ਰੰਗ ਦੀ ਤਿਰਪਾਲ ਨਾਲ ਢੱਕ ਦਿੱਤਾ ਗਿਆ। ਉਸ ਦੇ ਉੱਪਰ ਲਾਸ਼ ਨੂੰ ਰੱਖ ਕੇ ਉਥੋਂ ਸਸਕਾਰ ਲਈ ਲੈ ਗਏ। ਇਸ ਮਾਮਲੇ ਵਿੱਚ ਮੁਲਾਜ਼ਮਾਂ ਨੇ ਨਗਰ ਕੌਂਸਲ ਦੇ ਈਓ,,,,, ਨੂੰ ਜਿੰਮੇਵਾਰ ਦੱਸਿਆ। ਜਿਸਦੇ ਹੁਕਮ ਨਾਲ ਉਨ੍ਹਾਂ ਨੇ ਇਹ ਕੰਮ ਕੀਤਾ।
ਦੂਜੇ ਪਾਸੇ ਨਗਰ ਕੌਂਸਲ ਦੇ ਈਓ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ,,,, ਕਿਸੇ ਨੂੰ ਆਦੇਸ਼ ਨਹੀਂ ਦਿੱਤਾ ਕਿ ਕੂੜੇ ਦੀ ਟਰਾਲੀ ‘ਚ ਲਾਸ਼ ਲੈ ਕੇ ਜਾਓ। ਇਸ ਤਰ੍ਹਾਂ ਕਰਨ ਵਾਲਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਨਗਰ ਕੌਂਸਲ ਕੋਲ ਆਪਣੀ ਐਂਬੂਲੈਂਸ ਵੀ ਹੈ ਪਰ ਕਈ ਸਾਲਾਂ ਤੋਂ ਉਸ ਦੀ ਮੁਰੰਮਤ ਨਾ ਹੋਣ ਕਾਰਨ ਉਹ ਖਸਤਾ ਹਾਲ ਹੈ। ਐਂਬੂਲੈਂਸ ਨੂੰ ਠੀਕ ਕਰਾਉਣ ਲਈ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਇਸ ‘ਤੇ ਵੀ ਕੌਂਸਲ ਪ੍ਰਧਾਨ ਅਤੇ ਈਓ ਇਕ-ਦੂਜੇ ਨੂੰ ਜ਼ਿੰਮੇਵਾਰ ਮੰਨ ਰਹੇ ਹਨ।
ਕੀ ਹੈ ਮਾਮਲਾ:
ਕੁਝ ਦਿਨ ਪਹਿਲਾਂ ਬੱਸ ਸਟੈਂਡ ਦੇ ਨਜ਼ਦੀਕ ਇਕ ਬਜ਼ੁਰਗ ਬਿਮਾਰੀ ਦੀ ਹਾਲਤ ‘ਚ ਮਿਲਿਆ ਸੀ। ,,,, ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ‘ਚ ਦਾਖ਼ਲ ਕਰਾਇਆ। ਇਕ ਅਕਤੂਬਰ ਨੂੰ ਬਜ਼ੁਰਗ ਦੀ ਮੌਤ ਹੋ ਗਈ। ਬਜ਼ੁਰਗ ਦੀ ਪਛਾਣ ਨਾ ਹੋਣ ਕਾਰਨ ਲਾਸ਼ ਨੂੰ ਮੁਰਦਾਖਾਨੇ ‘ਚ ਰੱਖਿਆ ਗਿਆ।
ਬੁੱਧਵਾਰ ਨੂੰ ਪੋਸਟਮਾਰਟਮ ਦੇ ਬਾਅਦ ਨਗਰ ਕੌਂਸਲ ਦੀ ਟੀਮ ਬਜ਼ੁਰਗ ਦੀ ਲਾਸ਼ ਨੂੰ ਕੂੜੇ ਦੀ ਟਰਾਲੀ ‘ਚ ਲੱਦ ਕੇ ਸਸਕਾਰ ਲਈ ਲੈ ਗਈ। ਟਰਾਲੀ ‘ਚ ਕੂੜਾ ਲੱਦਿਆ ਹੋਣ ਦਾ ਕਿਸੇ ਨੂੰ ਪਤਾ ਨਾ ਲੱਗੇ, ਇਸ ਲਈ ਕੂੜੇ ਨੂੰ ਕਾਲੇ ਰੰਗ ਦੀ ਤਿਰਪਾਲ ਨਾਲ ਢੱਕ ਦਿੱਤਾ ਗਿਆ। ਉਸ ,,,, ਦੇ ਉੱਪਰ ਲਾਸ਼ ਨੂੰ ਰੱਖ ਕੇ ਉਥੋਂ ਸਸਕਾਰ ਲਈ ਲੈ ਗਏ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ