ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸੁਨਾਮ ਦਾ ਇੱਕ ਪ੍ਰਸਿੱਧ ਜੋਤਸ਼ੀ ਜੋ ਕਿ ਲੋਕਾਂ ਦਾ ਭਵਿੱਖ ਦੱਸਦਾ ਹੈ ਤੇ ਉਹਨਾਂ ਨੂੰ ਆਪਣਾ ਭਵਿੱਖ ਸੁਧਾਰਨ ਦੇ ਤਰੀਕੇ ,,,,,ਵੀ ਦੱਸਦਾ ਹੈ ਪਰ ਖੁਦ ਆਪਣੇ ਭਵਿੱਖ ਬਾਰੇ ਨਹੀਂ ਜਾਣ ਸਕਿਆ। ਦਰਅਸਲ ਆਮਦਨ ਟੈਕਸ ਦੇ ਅਧਿਕਾਰੀਆਂ ਨੇ ਇਸ ਜੋਤਸ਼ੀ ਦੇ ਦਫ਼ਤਰ ਦਾ ਸਰਵੇਖਣ ਕੀਤਾ।ਕਿਉਂਕਿ ਜੋਤਸ਼ੀ ਤੇ ਟੈਕਸ ਚੋਰੀ ਕਰਨ ਦਾ ਦੋਸ਼ ਸੀ।
ਇਹਨਾਂ ਹੀ ਨਹੀਂ ਸੂਤਰਾਂ ਮੁਤਾਬਿਕ ਉਹ ਜੀਐੱਸਟੀ ਦੀ ਅਦਾਇਗੀ ਵੀ ਨਹੀਂ ਕਰਦਾ ਸੀ।ਦੱਸਿਆ ਜਾ ਰਿਹਾ ਹੈ ਕਿ ਇਹ ਜੋਤਸ਼ੀ ਭਵਿੱਖ ਦੱਸਣ ਕਾਰਨ ਕਾਫੀ ਮਸ਼ਹੂਰ ਸੀ ਤੇ ਅਕਸਰ ਹੀ ਇੱਥੇ ਲੋਕਾਂ ਦੀ ਭੀੜ ਦੇਖਣ ਨੂੰ ਮਿਲਦੀ ਸੀ।
ਮੀਡੀਆ ਰਿਪੋਰਟ ਮੁਤਾਬਿਕ ਜੋਤਸ਼ੀ ਰੋਹਿਤ ਸ਼ਰਮਾ ਨੇ ਬਾਕਾਇਦਾ ਬੋਰਡ ਲਾਇਆ ਹੋਇਆ ਸੀ ਕਿ ,,,,, ਹਰੇਕ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਨੂੰ 1,100 ਰੁਪਏ ਲੈ ਕੇ ਜਨਮ-ਪੱਤਰੀ ਤਿਆਰ ਕਰ ਕੇ ਦੇਵੇਗਾ ਜਾਂ ਹੱਥ ਦੀਆਂ ਰੇਖਾਵਾਂ ਤੋਂ ਗਾਹਕ ਦਾ ਭਵਿੱਖ ਦੱਸੇਗਾ। ਇੰਝ ਹੀ ਉਸ ਨੇ ਹਰੇਕ ਸ਼ੁੱਕਰਵਾਰ, ਸਨਿੱਚਰਵਾਰ, ਐਤਵਾਰ ਤੇ ਸੋਮਵਾਰ ਨੂੰ 500 ਰੁਪਏ ਦੇ ਕੇ ਗਾਹਕਾਂ ਦੇ ਸੁਆਲਾਂ ਦੇ ਜੁਆਬ ਦੇਣ ਦਾ ਵੀ ਦਾਅਵਾ ਬੋਰਡ ਲਾਇਆ ਹੋਇਆ ਸੀ।
ਜਾਣਕਾਰੀ ਅਨੁਸਾਰ ਆਮਦਨ ਟੈਕਸ ਦੇ ਅਧਿਕਾਰੀਆਂ ਨੇ ਉਸ ਤੋਂ ਦੇਰ ਰਾਤ ਤੱਕ ਸਵਾਲ ਕੀਤੇ। ਉਹਨਾਂ ਨੇ ਉਸਦਾ ਲੈਪਟਾਪ ਤੇ ਹੋਰ ਕਈ ਕਾਗਜ਼ਾਤ ਕਬਜੇ ਵਿੱਚ ਲਏ। ਪੁੱਛ-ਗਿੱਛ ਦੌਰਾਨ ਜਦੋਂ ਉਸ ਤੋਂ ਆਮਦਨੀ ਬਾਰੇ ਪੁੱਛਿਆ ਗਿਆ ਤਾਂ ਉਸ ਨੇਟ ਕਿਹਾ ਕਿ ਉਸਨੂੰ ਉਸਦੀ ਆਮਦਨੀ ਦਾ ਕੋਈ ਹਿਸਾਬ ਹੀ ਨਹੀਂ ਹੈ। ,,,,,, ਜਿਸ ਕਾਰਨ ਉਸ ‘ਤੇ ਵੱਖਰਾ ਮੁੱਕਦਮਾ ਚੱਲ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਹ ਜੋਤਸ਼ੀ ਅਸਲ ਵਿੱਚ ਕਾਂਗਰਸ ਦੇ ਸੁਨਾਮ ਤੋਂ ਸਾਬਕਾ ਕੌਂਸਲਰ ਗੀਤਾ ਸ਼ਰਮਾ ਦਾ ਪੁੱਤਰ ਹੈ।ਉਸ ਦੀ ਮਾਂ ਦੀ ਪੈਟਰੋਲ ਪੰਪ ਵਿੱਚ ਹਿੱਸੇਦਾਰੀ ਹੈ। ਉਂਝ ਭਾਵੇਂ ਉਨ੍ਹਾਂ ਦਾ ਆਪਣਾ ਹੋਰ ਕੋਈ ਆਮਦਨ ਦਾ ਵਸੀਲਾ ਨਹੀਂ ਹੈ। ਟੈਕਸ ਵਿਭਾਗ ਦੇ ਅਫ਼ਸਰ ਜੋਤਸ਼ੀ ਤੋਂ ਪੁੱਛ-ਗਿੱਛ ਕਰ ਰਹੇ ਹਨ। ,,,,,, ਜਿਸਦੇ ਅਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ।