Breaking News
Home / ਤਾਜਾ ਜਾਣਕਾਰੀ / ਪੰਜਾਬ ਦੀ ਹਰਮਨ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਹੀ ਬਣਾਇਆ ਵਰਲਡ ਰਿਕਾਰਡ

ਪੰਜਾਬ ਦੀ ਹਰਮਨ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਹੀ ਬਣਾਇਆ ਵਰਲਡ ਰਿਕਾਰਡ

ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗੁਆਨਾ: ਪੰਜਾਬ ਦੀ ਰਹਿਣ ਵਾਲੀ ਹਰਮਪ੍ਰੀਤ ਨੇ ਔਰਤਾਂ ਦੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਝੰਡੇ ਗੱਡ ਦਿੱਤੇ। ਕਪਤਾਨੀ ਪਾਰੀ ਖੇਡਦੇ ਹੋਏ ਹਰਮਨਪ੍ਰੀਤ ਨੇ 51 ਗੇਂਦਾਂ ਵਿੱਚ ਅੱਠ ਛੱਕਿਆਂ ਤੇ ਸੱਤ ਚੌਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਭਾਰਤ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ,,,,, ਬਣਾਈਆਂ ਹਨ ਅਤੇ ਨਿਊਜ਼ੀਲੈਂਡ ਦੀਆਂ ਮੁਟਿਆਰਾਂ ਲਈ 196 ਦੌੜਾਂ ਦਾ ਟੀਚਾ ਪੂਰਾ ਕਰਨਾ ਕਾਫੀ ਔਖਾ ਜਾਪਦਾ ਹੈ।

ਭਾਰਤ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਪਰ ਸ਼ੁਰੂ ਵਿੱਚ ਹੀ ਟੀਮ ਲੜਖੜਾ ਗਈ ਸੀ। ਪਰ ,,,,,, ਜਮਾਇਮਾ ਰੌਡਰਿਗਜ਼ ਅਤੇ ਹਰਮਨਪ੍ਰੀਤ ਨੇ ਆ ਕੇ ਟੀਮ ਨੂੰ ਸੰਭਾਲਿਆ ਤੇ ਵਿਸ਼ਾਲ ਸਕੋਰ ਵੱਲ ਲੈ ਗਈਆਂ। ਰੌਡਰਿਗਜ਼ ਨੇ ਵੀ 59 ਦੌੜਾਂ ਬਣਾਈਆਂ।

ਹਰਮਨਪ੍ਰੀਤ ਕੌਮਾਂਤਰੀ ਟੀ-20 ਮਹਿਲਾ ਵਿਸ਼ਵ ਕੱਪ ਵਿੱਚ ਸੈਂਕੜਾ ਮਾਰਨ ਵਾਲੀ ਪਹਿਲੀ ,,,,,ਭਾਰਤੀ ਖਿਡਾਰੀ ਬਣ ਗਈ ਹੈ। ਵੈਸਟਇੰਡੀਜ਼ ਦੀ ਧਰਤੀ ‘ਤੇ ਧੂੜਾਂ ਪੱਟ ਬੱਲੇਬਾਜ਼ੀ ਕਰਨ ਵਾਲੀ ਪੰਜਾਬ ਦੀ ਇਸ ਧੀ ਦਾ ਅਗਲਾ ਟੀਚਾ ਨੂੰ ਦੇਸ਼ ਲਈ ਜੇਤੂ ਸ਼ੁਰੂਆਤ ਕਰਨਾ ਹੋਵੇਗਾ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!