Breaking News
Home / ਰਾਜਨੀਤੀ / ਪੰਜਾਬ ਦੇ ਇਸ ਆਮ ਆਦਮੀ ਲੀਡਰ ਦਾ ਹੋਵੇਗਾ ਵਿਆਹ, ਕੇਜਰੀਵਾਲ ਸਮੇਤ ਸਾਰੇ ਹੋਣਗੇ ਸ਼ਾਮਲ ਅਤੇ…..

ਪੰਜਾਬ ਦੇ ਇਸ ਆਮ ਆਦਮੀ ਲੀਡਰ ਦਾ ਹੋਵੇਗਾ ਵਿਆਹ, ਕੇਜਰੀਵਾਲ ਸਮੇਤ ਸਾਰੇ ਹੋਣਗੇ ਸ਼ਾਮਲ ਅਤੇ…..

 ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦਾ ਵਿਆਹ ਆਉਣ ਵਾਲੀ 11 ਅਕਤੂਬਰ ਨੂੰ ਬਠਿੰਡਾ ‘ਚ ਹੋ ਰਿਹਾ ਹੈ। ਇਸ ਦਾ ਪ੍ਰਗਟਾਵਾ ਨਿਹਾਲ ਸਿੰਘ ਵਾਲਾ ਤੋਂ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕੀਤਾ। ਬਿਲਾਸਪੁਰ ਨੇ ਇੱਕ ਹੋਰ ਦਿਲਚਸਪ ,,,, ਪ੍ਰਗਟਾਵਾ ਕੀਤਾ ਕਿ ਨੇੜਲੇ ਭਵਿੱਖ ‘ਚ ਇੱਕ ਹੋਰ ‘ਆਪ’ ਵਿਧਾਇਕਾ ਦਾ ਵੀ ਵਿਆਹ ਹੋਣ ਵਾਲਾ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਵਿੱਚ ‘ਛੜੇ’ ਲੀਡਰਾਂ ਦੀ ਗਿਣਤੀ ਵੀ ਥੋੜ੍ਹੀ ਰਹਿ ਜਾਵੇਗੀ।

ਉਨ੍ਹਾਂ ਦੱਸਿਆ ਕਿ ਰੂਬੀ ਦੇ ਵਿਆਹ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ,,,, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਪਾਰਟੀ ਦੇ ਸਾਰੇ ਵਿਧਾਇਕ ਤੇ ਲੋਕ ਸਭਾ ਮੈਂਬਰ ਸ਼ਾਮਲ ਹੋ ਰਹੇ ਹਨ।

ਰੂਬੀ ਦਾ ਹੋਣ ਵਾਲਾ ਪਤੀ ਸਾਹਿਲਪੁਰੀ ਸਿਹਤ ਵਿਭਾਗ ਬਠਿੰਡਾ ‘ਚ ਉੱਚ ਅਧਿਕਾਰੀ ਵਜੋਂ ਕੰਮ ਕਰਦਾ ਹੈ। ਬਿਲਾਸਪੁਰ ਨੇ ਦੱਸਿਆ ਕਿ ਗੁਰਦੁਆਰੇ ‘ਚ ਸਿੱਖ ਰਵਾਇਤਾਂ ਅਨੁਸਾਰ ਆਨੰਦ ਕਾਰਜ ਹੋਵੇਗਾ। ਸੰਭਵ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਇਨ੍ਹਾਂ ਵਿਆਹ ਸਮਾਗਮਾਂ ‘ਚ ਸ਼ਾਮਲ ਹੋਣਗੇ।

ਜ਼ਿਕਰਯੋਗ ਹੈ ਕਿ ਇਸੇ ਸਾਲ ਆਮ ਆਦਮੀ ਪਾਰਟੀ ਦੀ ਪੰਜਾਬ ਵਿਧਾਇਕਾਂ ਵਿੱਚੋਂ ਇਹ ਦੂਜਾ ਵਿਆਹ ਹੈ।,,,, ਇਸ ਤੋਂ ਪਹਿਲਾਂ ਫਰਵਰੀ ਵਿੱਚ ‘ਆਪ’ ਦੇ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਸਾਦੇ ਢੰਗ ਨਾਲ ਵਿਆਹ ਕਰਵਾ ਲਿਆ ਸੀ ਅਤੇ ਸਾਲ ਦੇ ਅੰਤ ਤਕ ਰੂਬੀ ਸਮੇਤ ‘ਆਪ’ ਵਿਧਾਇਕਾਂ ਦੇ ਦੋ ਵਿਆਹ ਹੋਰ ਹੋਣ ਜਾ ਰਹੇ ਹਨ।

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!