Breaking News
Home / ਤਾਜਾ ਜਾਣਕਾਰੀ / ਪੰਜਾਬ ਪੁਲਸ ਦੀ ਕਰਤੂਤ : ਔਰਤ ਨੇ ਆਖ਼ਰ ਦਸ ਹੀ ਦਿੱਤਾ ਕਿਓਂ ਪੁਲਸ ਨੇ ਬਿਠਾਈ ਸੀ ਜੀਪ ਤੇ,, ਕਹਿੰਦੀ ਜਦੋਂ ਮੈਂ ……..

ਪੰਜਾਬ ਪੁਲਸ ਦੀ ਕਰਤੂਤ : ਔਰਤ ਨੇ ਆਖ਼ਰ ਦਸ ਹੀ ਦਿੱਤਾ ਕਿਓਂ ਪੁਲਸ ਨੇ ਬਿਠਾਈ ਸੀ ਜੀਪ ਤੇ,, ਕਹਿੰਦੀ ਜਦੋਂ ਮੈਂ ……..

ਤਾਜਾ ਵੱਡੀ ਖਬਰ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੱਜ ਸਵੇਰੇ ਕ੍ਰਾੲੀਮ ਵਿੰਗ ਅੰਮ੍ਰਿਤਸਰ ਦੀ ਟੀਮ ਵੱਲੋਂ ਪਿੰਡ ਸ਼ਹਿਜਾਦਾ ਵਿਖੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਗਈ ਛਾਪੇਮਾਰੀ ’ਚ ਪੁਲਸ ਦਾ ਘਿਨਾਉਣਾ ਚਿਹਰਾ ਉਸ ਸਮੇਂ ਸਾਹਮਣੇ ਆਇਆ ਜਦ ਵਿਅਕਤੀ ਦੇ ਘਰ ਨਾ ਮਿਲ ਤੇ ਪੁਲਸ ਨੇ ਘਰ ਦੀ ਅੌਰਤ ਨੂੰ ਜੀਪ ਦੀ ਛੱਤ ’ਤੇ ਬਿਠਾ ਲਿਆ,,,, ਤੇ ਸਾਰੇ ਪਿੰਡ ’ਚ ਘੁਮਾ ਕੇ ਜ਼ਲੀਲ ਕੀਤਾ ।

ਇਸ ਮੌਕੇ ਪੀਡ਼ਤ ਅੌਰਤ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਸ਼ਹਿਜਾਦਾ ਨੇ ਦੱਸਿਆ ਕਿ 22 ਸਤੰਬਰ ਨੂੰ ਪੁਲਸ ਮੇਰੇ ਪਤੀ ਨੂੰ ਜ਼ਬਰਦਸਤੀ ਬਿਨਾਂ ਕਿਸੇ ਕਸੂਰ ਦੇ ਚੁੱਕਣ ਲਈ ਘਰ ’ਚ ਦਾਖਲ ਹੋ ਗਈ ਜਿਸ ’ਤੇ ਅਸੀਂ ਉਸ ਦਾ ਵਿਰੋਧ ਕੀਤਾ ਤਾਂ ਇਨ੍ਹਾਂ ਪੁਲਸ ਅਧਿਕਾਰੀਅਾਂ ਵੱਲੋਂ ਸਾਡੀ (ਅੌਰਤਾਂ) ਦੀ ਕੁੱਟ-ਮਾਰ ਕੀਤੀ ਗਈ ਜਿਸ ਦੀ ਦਰਖਾਸਤ ਪੁਲਸ ਵਿਭਾਗ ਦੇ ਅਧਿਕਾਰੀਅਾਂ ਨੂੰ ਲਿਖਤੀ ਤੌਰ ’ਤੇ ਦਿੱਤੀ ਗਈ ਹੈ,,,, ਪਰ ਅੱਜ ਦੁਬਾਰਾ ਫਿਰ ਉਕਤ ਕ੍ਰਾੲੀਮ ਵਿਭਾਗ ਦੀ ਟੀਮ ਸਾਡੇ ਘਰ ’ਚ ਜ਼ਬਰਦਸਤੀ ਦਾਖਲ ਹੋ ਗਏ ਜਿਸ ’ਤੇ ਸਾਡੇ ਵੱਲੋਂ ਇਨ੍ਹਾਂ ਨੂੰ ਪੁੱਛਿਆ ਗਿਆ ,,,,, ਤੁਸੀਂ ਕਿਸ ਕੇਸ ’ਚ ਆਏ ਤਾਂ ਇਨ੍ਹਾਂ ਨੇ ਮੈਨੂੰ ਜ਼ਬਰਦਸਤੀ ਫਡ਼ ਲਿਆ ਜਦਕਿ ਇਨ੍ਹਾਂ ਦੇ ਨਾਲ ਕੋਈ ਵੀ ਮਹਿਲਾ ਪੁਲਸ ਮੁਲਾਜ਼ਮ ਨਹੀਂ ਸੀ।

ਉਕਤ ਪੁਲਸ ਕਰਮਚਾਰੀਆਂ ਵੱਲੋਂ ਸਾਡੀ ਮਾਰ-ਕੁਟਾਈ ਕੀਤੀ ਗਈ ਤੇ ਘਰ ’ਚ ਕੋਈ ਮਰਦ ਮੈਂਬਰ ਨਾ ਮਿਲਣ ਕਰ ਕੇ ਮੈਨੂੰ ਸਰਕਾਰੀ ਜੀਪ ਦੀ ਛੱਤ ’ਤੇ ਜ਼ਬਰਦਸਤੀ ਬਿਠਾ ਦਿੱਤਾ ਗਿਆ ਤੇ ਸਾਰੇ ਪਿੰਡ ’ਚ ਘੁਮਾਇਆ ਗਿਆ ਜਿਸ ’ਤੇ ,,,, ਸਾਰਾ ਪਿੰਡ ਇਕੱਠਾ ਹੁੰਦਾ ਦੇਖ ਇਨ੍ਹਾਂ ਨੇ ਜੀਪ ਕਸਬਾ ਚਵਿੰਡਾ ਦੇਵੀ ਨੂੰ ਭਜਾ ਲਈ ਅਤੇ ਚਵਿੰਡਾ ਦੇਵੀ ਬਾਈਪਾਸ ਮੋਡ਼ ਉੱਪਰ ਚਲਦੀ ਜੀਪ ਨੂੰ ਤੇਜ਼ ਮੋਡ਼ ਕੇ ਮੈਨੂੰ ਜ਼ਮੀਨ ’ਤੇ ਸੁੱਟ ਦਿੱਤਾ ਜਿਸ ਕਾਰਨ ਮੇਰਾ ਗੁੱਟ ਟੁੱਟ ਗਿਆ ਤੇ ਹੋਰ ਵੀ ਕਾਫੀ ਸੱਟਾਂ ਲੱਗੀਅਾਂ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਚੁੱਕੀ ਹੈ।,,,,,  ਇਸ ਸਬੰਧੀ ਘਟਨਾ ਦਾ ਪਤਾ ਲੱਗਣ ’ਤੇ ਡੀ.ਐੱਸ.ਪੀ. ਮਜੀਠਾ ਨਿਰਲੇਪ ਸਿੰਘ ਤੇ ਐੱਸ.ਐੱਚ.ਓ. ਕੱਥੂਨੰਗਲ ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚ ਕੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਜਾਣਿਆ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਾਰੇ ਮਾਮਲੇ ਸਬੰਧੀ ਉੇੱਚ ਅਧਿਕਾਰੀਅਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਅੱਗੇ ਕਿਹਾ ਕਿ ਜ਼ਖਮੀ ਅੌਰਤ ਦੀ ਮੈਡੀਕਲ ਰਿਪੋਰਟ ਆਉਣ ’ਤੇ ਮਾਮਲਾ ਦਰਜ ਕੀਤਾ ਜਾਵੇਗਾ ।

ਇਸ ਸਬੰਧੀ ਕ੍ਰਾੲੀਮ ਵਿਭਾਗ ਦੀ ਟੀਮ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਪਰ ਪਰ ਸੰਪਰਕ ਨਹੀਂ ਹੋ ਸਕਿਆ। ਅਖੀਰ ਪਿੰਡ ਵਾਸੀਅਾਂ ਨੇ ਵੱਡੀ ਗਿਣਤੀ ’ਚ ਇਕੱਤਰ ਹੋ ਕੇ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਪੁਲਸ ਦਾ ਇਹ ਚਿਹਰਾ ਬਹੁਤ ਹੀ ਘਿਨਾਉਣਾ ਹੈ ਅਤੇ ਇਕ ਅੌਰਤ ਨੂੰ ਜੀਪ ਦੀ ਛੱਤ ਤੇ ਬਿਠਾ ਕੇ ਜ਼ਲੀਲ ਕਰਨਾ ਬਹੁਤ ਮੰਦਭਾਗਾ ਹੈ।,,,, ਉਨ੍ਹਾਂ ਕਿਹਾ ਜੇਕਰ ਕੋਈ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਸਾਨੂੰ ਪੁਲਸ ਦੇ ਉੱਚ ਅਧਿਕਾਰੀਅਾਂ ਦਾ ਘਿਰਾਓ ਕਰਨਾ ਪਵੇਗਾ ਜਿਸ ਦੀ ਜ਼ਿਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!