Breaking News
Home / ਵਾਇਰਲ ਵੀਡੀਓ / ਪੰਜਾਬ ਪੁਲਿਸ ਦੇ ਥਾਣੇਦਾਰ ਦੀ ਹੱਡਬੀਤੀ ਦੇਖੋ (Video)

ਪੰਜਾਬ ਪੁਲਿਸ ਦੇ ਥਾਣੇਦਾਰ ਦੀ ਹੱਡਬੀਤੀ ਦੇਖੋ (Video)

ਵੀਡੀਓ ਥੱਲੇ ਜਾ ਕੇ ਦੇਖੌ…..

ਜਦੋਂ ਪੰਜਾਬ ਵਿਚ ਪੀਲ਼ੀ ਦਹਿਸ਼ਤ ਦਾ ਦੌਰ ਸੀ, ਉਦੋਂ ਮੇਰੀ ਉਮਰ ਪੰਦਰਾਂ-ਸੋਲ਼ਾਂ ਸਾਲ ਸੀ। ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਹੀ ਸੀ। ਬਠਿੰਡੇ ਸਰਕਾਰੀ ਰਾਜਿੰਦਰਾ ਕਾਲਜ ਵਿਚ ਪੜ੍ਹਦਾ ਸਾਂ। ਬਾਪੂ ਅਤੇ ਮਾਂ ਘੋਲੀਆਂ ਕਲਾਂ ਰਹਿੰਦੇ ਸਨ, ਮੈਂ ਆਪਣੀ ਪਾਲਣਹਾਰ ਮਾਂ ਅਤੇ ਮਾਂ ਵਰਗੀ ਵੱਡੀ ਭੈਣ ਕੋਲ ਬਠਿੰਡੇ। ਜਨਮ ਵੀ ਮੇਰਾ ਇਥੇ ਬਠਿੰਡੇ ਹੀ ਹੋਇਆ।,,,,,,  ਪੰਜਵੀਂ ਤੱਕ ਦੀ ਪੜ੍ਹਾਈ ਵੀ ਬਠਿੰਡੇ ਹੀ ਕੀਤੀ, ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਤੱਕ ਘੋਲੀਆਂ ਕਲਾਂ ਪੜ੍ਹਿਆ, ਉਨੀ ਸੌ ਬਿਆਸੀ ’ਚ ਫਿਰ ਆ ਕੇ ਬਠਿੰਡੇ ਪੜ੍ਹਨ ਲੱਗ ਪਿਆ।

ਘਰ ਵਿਚ ਅਸੀਂ ਤਿੰਨ ਹੀ ਜੀਅ ਸਾਂ; ਮਾਂ, ਭੈਣ ਅਤੇ ਮੈਂ। ਮੇਰਾ ਇਹ ਘਰ ਜਿਥੇ ਹੁਣ ਵੀ ਮੈਂ ਰਹਿੰਦਾ ਹਾਂ, ਰਾਜਿੰਦਰਾ ਕਾਲਜ ਦੀ ਪਿਛਲੀ ਕੰਧ ਨਾਲ਼ ਲਗਦਾ ਹੈ। ਮੈਂ ਕਾਲਜ ਜਾਂਦਾ; ਭੈਣ ਬਠਿੰਡੇ ਦੇ ਨੇੜੇ ਮੰਡੀ ਗੋਨਿਆਣਾ ਦੇ ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਚ ਪੰਜਾਬੀ ਦੀ ਪ੍ਰਾਧਿਆਪਕਾ ਸੀ, ਉਹ ਵੀ ਨੌਕਰੀ ਕਰਨ ਚਲੀ ਜਾਂਦੀ। ਮਾਂ ਘਰੇ ’ਕੱਲੀ ਹੁੰਦੀ। ਉਨ੍ਹੀਂ ਦਿਨੀਂ ਸਾਡੀ ਇਸ ਏਕਤਾ ਕਾਲੋਨੀ ਵਿਚ ਵੈਸੇ ਵੀ ਦੋ ਤਿੰਨ ਹੀ ਘਰ ਪਏ ਸਨ, ਬਾਕੀ ਸਾਰਾ ਥਾਂ ਛੋਟੀਆਂ-ਛੋਟੀਆਂ ਝਾੜੀਆਂ, ਪਹਾੜੀ ਕਿੱਕਰਾਂ ਅਤੇ ਲੋਕਾਂ ਦੇ ਸੁੱਟੇ ਗੰਦ ਨੇ ਮੱਲਿਆ ਹੋਇਆ ਸੀ। ਭੈਣ ਤਾਂ ਦੋ ਤਿੰਨ ਵਜੇ ਤੱਕ ਆ ਜਾਂਦੀ, ਪਰ ਮੈਂ ਕੁਝ ਜ਼ਿਆਦਾ ਹੀ ਆਵਾਰਾ ਤੇ ਲਾਪਰਵਾਹ ਸਾਂ, ਮੈਂ ਰਾਤ ਨੂੰ ਨੌ-ਦੱਸ ਵਜੇ ਘਰ ਮੁੜਦਾ। ਬੇਬੇ ਆਖਦੀ, ‘‘ਪੁੱਤ ਐਨਾ ਨ੍ਹੇਰਾ ਨਾ ਕਰਿਆ ਕਰ,,,,,,,ਛੇਤੀ ਘਰੇ ਆ ਜਿਆ ਕਰ। ਵੇਲਾ ਮਾੜੈ। ਅਸੀਂ ’ਕੱਲੀਆਂ ਬੁੜੀਆਂ ਘਰੇ ਹੁੰਨੀਆਂ… ਨੇੜ੍ਹੇ-ਤੇੜੇ ਕੋਈ ਘਰ ਵੀ ਹੈ ਨੀ।’’ ਭਾਵੇਂ ਰਾਤ ਨੂੰ ਥੋੜੀ ਦੂਰ ਰਹਿੰਦਾ ਸਾਡਾ ਮਾਮਾ ਸਾਡੇ ਕੋਲ ਆ ਕੇ ਸੌਂਦਾ, ਪਰ ਦਹਿਸ਼ਤ ਦਾ ਮਾਹੌਲ ਉਵੇਂ ਹੀ ਰਹਿੰਦਾ, ਜਿਵੇਂ ਸਾਰੇ ਪੰਜਾਬ ’ਚ ਸੀ। ਅਸੀਂ ਸਾਰੇ ਖਾਮੋਸ਼ ਡਰ ’ਚ ਜਿਉਂਦੇ ਸਾਂ।


ਵਕਤ ਦੀ ਨਜ਼ਾਕਤ ਨੂੰ ਦੇਖਦਿਆਂ ਮੈਂ ਉਨ੍ਹਾਂ ਦਿਨਾਂ ’ਚ ਪੱਗ ਬੰਨ੍ਹਦਾ ਸਾਂ। ਸਿਰ ਦੇ ਵਾਲ ਬਹੁਤ ¦ਬੇ ਸਨ, ਦਾੜ੍ਹੀ ਵੀ ¦ਬੀ ਹੋਣ ਲੱਗ ਪਈ ਸੀ। ਉਂਜ ਉਨ੍ਹਾਂ ਦਿਨਾਂ ਵਿਚ ਕਰਤਾਰੀ ਨੁਹਾਰ ਵੀਜਾਨ ਦੀ ਰਾਖੀ ਨਹੀਂ ਸੀ ਕਰਦੀ। ਮੋਨਿਆਂ ਨੂੰ ਅੱਤਵਾਦੀ ਮਾਰੀ ਜਾਂਦੇ ਸਨ ਅਤੇ ਪੱਗ ਵਾਲਿਆਂ ਨੂੰ ਪੁਲਿਸ; ਪਰ ਫਿਰ ਵੀ ਪੱਗ ਨਾਲ ਕੱਟੇ ਵਾਲਾਂ ਤੋਂ ਰਤਾ ਬਚਾਅ ਸੀ। ਮੈਂ ਪੱਗ ਉਂਜ ਛੇਵੀਂ-ਸੱਤਵੀਂ ਜਮਾਤ ਤੋਂ ਹੀ ਬੰਨ੍ਹਦਾ ਸੀ, ਪਰ ਡਰ ਕਰਕੇ ‘ਸਿੱਖ’ ਦੀ ਦਿੱਖ ਬਣਾ ਕੇ ਰੱਖਣ ਕਾਰਣ ਮੇਰੇ ਅੰਦਰਲਾ ‘ਕਾਮਰੇਡ’ ਮੈਨੂੰ ਝਾੜਾਂ ਪਾਉਂਦਾ। ਇਹ ਗੱਲ ਵੱਖਰੀ ਹੈ ਕਿ ਸਾਡੇ ਪੁਰਾਣੇ ,,,,,,,, ਕਾਮਰੇਡ, ਕਾਮਰੇਡ ਘੱਟ ਅਤੇ ਸਿੱਖ ਬਹੁਤੇ ਰਹੇ ਹਨ, ਮੇਰਾ ਬਾਪੂ ਵੀ ਮੇਰੇ ਵਾਲ ਕਟਵਾਉਣ ਦੇ ਖਿਲਾਫ਼ ਸੀ। ਮੈਂ ਕਈ ਵਾਰ ਵਾਲ਼ ਕਟਵਾਏ; ਕਈ ਵਾਰ ਰੱਖੇ। ਆਪਣੀ ¦ਬੀ ਦਾੜ੍ਹੀ ਤੇ ਪੱਗ ਕਰਕੇ ਮੈਨੂੰ ਕਈ ਵਾਰ ਪੰਜਾਬ ਪੁਲਿਸ ਅਤੇ ਸੀ.ਆਰ.ਪੀ. ਹੱਥੋਂ ਜ਼ਲੀਲ ਹੋਣਾ ਪਿਆ ਸੀ। ਮੈਨੂੰ ਪਟਿਆਲੇ ਯੂਨੀਵਰਸਿਟੀ ਵਿਚ ਕੋਈ ਕੰਮ ਸੀ। ਮੈਂ ਡਕਟਰ ਰਵਿੰਦਰ ਸਿੰਘ ਰਵੀ ਹੁਰਾਂ ਨੂੰ ਮਿਲਣ ਗਿਆ, ਪਰ ਉਹ ਉਸ ਦਿਨ ਛੁੱਟੀ ’ਤੇ ਸਨ। ਮੈਂ ਫ਼ੋਨ ਕਰਕੇ ਉਨ੍ਹਾਂ ਦੇ ਘਰ ਵੱਲ ਚੱਲ ਪਿਆ। ਯੂਨੀਵਰਸਿਟੀ ਦੇ ਗੇਟ ’ਤੇ ਆ ਕੇ ਮੈਂ ਸੋਚਿਆ ਕਿ ਚਲੋ ਭੂਆ ਜੀ ਬਲਜੀਤ ਕੌਰ ਬੱਲੀ ਨੂੰ ਮਿਲਜਾਂਦਾ ਹਾਂ। ਮੈਂ ਉਨ੍ਹਾਂ ਨੂੰ ਅਰਬਨ ਅਸਟੇਟ ਮਿਲਣ ਚਲੇ ਗਿਆ।

ਜਦ ਉਨ੍ਹਾਂ ਦੇ ਘਰੋਂ ਨਿਕਲਣ ਲੱਗਿਆ ਤਾਂ ਬਹੁਤ ਤੇਜ਼ ਮੀਂਹ ਪੈਣ ਲੱਗ ਪਿਆ। ਭੂਆ ਜੀ ਨੇ ਮੈਨੂੰ ਛੋਟੀ-ਜਿਹੀ ਛੱਤਰੀ ਦੇ ਦਿੱਤੀ। ਮੈਂ ਉਨ੍ਹਾਂ ਦਿਨੀਂ ਕੁੜਤਾ ਪਜਾਮਾ ਪਹਿਨਦਾ ਸਾਂ; ਪਜਾਮਾ ਵੀ ਝੋਲ਼ੀ ਵਾਲਾ ਤੰਗ ਮੂਹਰੀ ਦਾ; ¦ਮਾ ਨੀਵਾਂ ਕੁੜਤਾ; ਸਿਰ ’ਤੇ ਪਟਿਆਲੇ ਸ਼ਾਹੀ ਪੱਗ, ਹਲਕੀ ¦ਬੀ ਦਾੜ੍ਹੀ, ¦ਮਾ ਕੱਦ, ਨਜ਼ਰ ਦੀਆਂ ਐਨਕਾਂ, ਮੋਢੇ ਤਣੀ ਵਾਲਾ ਝੋਲਾ, ਹੱਥ ,,,,,,’ਚ ਇਕ-ਦੋ ਅਖ਼ਬਾਰ। ਮੈਂ ਛੱਤਰੀ ਤਾਣ ਕੇ ਅਰਬਨ ਅਸਟੇਟ ਦੇ ਲੋਕਲ ਬੱਸ-ਸਟੈਂਡ ਤੱਕ ਪਹੁੰਚ ਗਿਆ। ਮੀਂਹ ਵੀ ਘੱਟ ਗਿਆ। ਮੈਂ ਛੱਤਰੀ ਬੰਦ ਕਰਕੇ ਝੋਲ਼ੇ ਵਿਚ ਪਾ ਲਈ ਅਤੇ ਝੋਲ਼ੇ ’ਚੋਂ ਪਰਨਾ ਕੱਢ ਕੇ ਮੋਢਿਆਂ ਉ¤ਤੋਂ ਦੀ ਬੁੱਕਲ-ਜਿਹੀ ਮਾਰ ਲਈ। ਉਥੋਂ ਬੱਸ ਫੜ ਕੇ ਮੈਂ ਰੇਲਵੇ ਸਟੇਸ਼ਨ ਆ ਗਿਆ। ਰੇਲਵੇ ਸਟੇਸ਼ਨ ਤੋਂ ਮੈਂ ਰਵੀ ਦੇ ਲਾਲ ਬਾਗ਼ ਵਾਲੇ ਘਰ ਤੱਕ ਜਾਣ ਲਈ ਥ੍ਰੀ-ਵੀਲ੍ਹਰ ਲੈ ਲਿਆ। ਥ੍ਰੀਵੀਲ੍ਹਰ ਵਾਲਾ ਮੇਰੀ ਹੀ ਉਮਰ ਦਾ ਸਿੱਖ ਮੁੰਡਾ ਸੀ। ਉਹਨੇ ਪੈਂਟ, ਟੀ-ਸ਼ਰਟ ਨਾਲ਼ ਸਿਰ ਰੰਗ ਘੁੰਗਰਾਲ਼ੀ ਦਾੜ੍ਹੀ। ਇਨ੍ਹਾਂ ਲੋਕਾਂ ਨੂੰ ਅਸੀਂ ਅਕਸਰ ‘ਭਾਪੇ’ ਕਹਿੰਦੇ ਹਾਂ। ਇਹ ਪਟਿਆਲੇ ’ਚ ਬਹੁਤ ਨੇ।

ਸਾਡਾ ਥ੍ਰੀ-ਵੀਲ੍ਹਰ ਹਾਲੇ ਕੈਪੀਟਲ ਸਿਨੇਮੇ ਦੇ ਸਾਹਮਣੇ ਹੀ ਪੁੱਜਾ ਸੀ ਕਿ ਪਿਛੋਂ ਪੰਜਾਬ ਪੁਲਿਸ ਅਤੇ ਸੀ.ਆਰ.ਪੀ. ਦੀਆਂ ਦੋ ਗੱਡੀਆਂ ਨੇ ਆ ਕੇ ਸਾਨੂੰ ਰੋਕ ਲਿਆ। ਪਲਾਂ ਵਿਚ ਹੀ ਸੜਕ ’ਤੇ ਜਾਮ ਲੱਗ ਗਿਆ। ਦਰਜਨ ਦੇ ਕਰੀਬ ਬੰਦੂਕਾਂ ਸਾਡੇ ਦੁਆਲੇ ਤਣ ਗਈਆਂ। ਪੰਜਾਬ ਪੁਲਿਸ ਦੇ ਥਾਣੇਦਾਰ ਨੇ ਹੱਥ ’ਚ ਰਿਵਾਲਵਰ ਲੈ ਕੇ ਮੈਨੂੰ ਦਬਕਾ ਮਾਰਿਆ, ‘‘ਹੱਥ ਉ¤ਪਰ, ਹੱਥ ਉ¤ਪਰ… ਬਾਹਰ ਨਿਕਲ… ਨਿਕਲ ਬਾਹਰ!’’ ਮੈਨੂੰ ਕੁਝ ਸਮਝ ਨਾ ਆਈ ਮੈਂ ਡੌਰ-ਭੌਰ ਜਿਹਾ ਹੋਇਆ ਬਾਹਾਂ ਖੜ੍ਹੀਆਂ ਕਰਕੇ ਬਾਹਰ ਨਿਕਲਿਆ। ਥਾਣੇਦਾਰ ਨੇ ਰਿਵਾਲਵਰ ਤਾਣੀ ਰੱਖਿਆ ਅਤੇ ਖੱਬੇ ਹੱਥ ਨਾਲ ਮੇਰੇ ਝੋਲੇ ’ਚੋਂ ਦਿਸਦਾ ਛੱਤਰੀ ਦਾ ਹੱਥ ਫੜ ਕੇ ਜ਼ੋਰ ਦੀ ਬਾਹਰ ਖਿੱਚ ਲਿਆ। ਛੱਤਰੀ ਵੇਖ ਕੇ ਥਾਣੇਦਾਰ ਕੱਚਾ-ਜਿਹਾ ਹੋ ਗਿਆ ਤੇ ਓਨੀ ਹੀ ਤੇਜ਼ੀ ਨਾਲ ਛੱਤਰੀ ਝੋਲ਼ੇ ’ਚ ਵਾਪਸ ਪਾਉਂਦਾ ਨਾਲ਼ ਦੇ ਸਿਪਾਹੀਆਂ ਨੂੰ ਝਾੜ ਪਾਉਣ ਵਾਂਗ ਬੋਲਿਆ, ‘‘ਉਏ ਇਹ ਤਾਂ ਛੱਤਰੀ ਐ! ਹੂੰਅ!’’ ਮੈਨੂੰ ਉਦੋਂ ਗੱਲ ਸਮਝ ਆਈ ਕਿ ਦਰਅਸਲ ਇਹ ਲੋਕ ਮੇਰੀ ਛੱਤਰੀ ਨੂੰ ਏ.ਕੇ. ਸੰਤਾਲੀ ਸਮਝ ਕੇ ਸਟੇਸ਼ਨ ਤੋਂ ਮੇਰੇ ਪਿੱਛੇ ਲੱਗ ਗਏ ਸਨ। ਮੇਰਾ ਹਾਸਾ ਨਿਕਲ ਗਿਆ, ਤਾਂ ਥਾਣੇਦਾਰ ਹੋਰ,,,,,,, ਚਿੜ੍ਹ ਗਿਆ। ਉਹ ਛਿੱਥਾ ਪੈਂਦਾ ਬੋਲਿਆ, ‘‘ਸਾਡੀ ਡਿਊਟੀ ਐ! ਡਿਊਟੀ ਨ੍ਹੀਂ ਸਾਡੀ?’’ ਮੈਂ ਸੋਚੀਂ ਪੈ ਗਿਆ ਕਿ ਹਾਂ ਤੁਹਾਡੀ ਡਿਊਟੀ ਹੈ ਛੱਤਰੀਆਂ ਨੂੰ ਏ.ਕੇ. ਸੰਤਾਲੀ ਬਣਾਉਣ ਦੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!