Breaking News
Home / ਤਾਜਾ ਜਾਣਕਾਰੀ / ਪੰਜਾਬ ਪੁਲਿਸ ਨੇ ਵੀ ਜਾਰੀ ਕੀਤੀ ਮੌਕੇ ਦੀ ਖੌਫਨਾਕ ਵੀਡੀਓ

ਪੰਜਾਬ ਪੁਲਿਸ ਨੇ ਵੀ ਜਾਰੀ ਕੀਤੀ ਮੌਕੇ ਦੀ ਖੌਫਨਾਕ ਵੀਡੀਓ

ਹੁਣੇ ਆਈ ਤਾਜਾ ਖਬਰ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗੱਡੀ ਉਪਰ ਬਿਠਾ ਕੇ ਔਰਤ ਨੂੰ ਘੁਮਾਉਣ ‘ਤੇ ਪੁਲਿਸ ਦਾ ਬਿਆਨ!………

ਪੰਜਾਬ ਪੁਲਿਸ ਨੇ ਵੀ ਜਾਰੀ ਕੀਤੀ ਆਪਣੇ ਪੱਖ ਦੀ ਵੀਡੀਓ
ਕੀ ਹੈ ਮਾਮਲਾ-

ਜਾਣਕਾਰੀ ਮੁਤਾਬਕ ਪੀੜਤ ਔਰਤ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ 22 ਸਤੰਬਰ ਨੂੰ ਪੁਲਿਸ ਦੀਆਂ ਗੱਡੀਆਂ ਉਸ ਦੇ ਬੇਕਸੂਰ ਪਤੀ ਨੂੰ ਜ਼ਬਰਦਸਤੀ ਚੁੱਕਣ ਲਈ ਘਰ ‘ਚ ਦਾਖ਼ਲ ਹੋ ਗਈਆਂ। ਇਸ ਦਾ ਵਿਰੋਧ ਕੀਤਾ ਗਿਆ ਤਾਂ ਪੁਲਿਸ ਨੇ ਘਰ ਦੀਆਂ ਔਰਤਾਂ ਦੀ ਵੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ,,,,, ਕਿ ਇਸ ਸਬੰਧੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਵੀ ਦਿੱਤੀ ਗਈ ਪਰ ਬੀਤੇ ਦਿਨ ਫਿਰ ਕ੍ਰਾਈਮ ਵਿਭਾਗ ਦੀ ਟੀਮ ਉਨ੍ਹਾਂ ਦੇ ਘਰ ‘ਚ ਜ਼ਬਰਦਸਤੀ ਦਾਖ਼ਲ ਹੋ ਗਈ। ਪਰਿਵਾਰ ਨੇ ਉਨ੍ਹਾਂ ਦੇ ਘਰ ‘ਚ ਆਉਣ ਦਾ ਕਾਰਨ ਪੁੱਛਿਆ ਤਾਂ ਬਿਨਾ ਮਹਿਲਾ ਮੁਲਾਜ਼ਮਾਂ ਦੇ ਆਈ ਪੁਲਿਸ ਪਾਰਟੀ ਨੇ ਜਸਵਿੰਦਰ ਕੌਰ ਨੂੰ ਫੜ ਲਿਆ।

ਜਸਵਿੰਦਰ ਕੌਰ ਨੇ ਦੱਸਿਆ ਕਿ ਘਰ ‘ਚ ਕੋਈ ਮਰਦ ਮੈਂਬਰ ਨਾ ਹੋਣ ਕਰਕੇ ਉਕਤ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਸਰਕਾਰੀ ਜੀਪ ਦੀ ਛੱਤ ‘ਤੇ ਜ਼ਬਰਦਸਤੀ,,,,, ਬਿਠਾ ਦਿੱਤਾ ਤੇ ਸਾਰੇ ਪਿੰਡ ‘ਚ ਘੁੰਮਾਇਆ ਗਿਆ। ਪੁਲਿਸ ਦੀ ਇਸ ਹਰਕਤ ਦੇਖ ਕੇ ਸਾਰਾ ਪਿੰਡ ਇਕੱਠਾ ਹੋਣ ਲੱਗਾ ਤੇ ਪੁਲਿਸ ਨੇ ,,,,,, ਜੀਪ ਕਸਬਾ ਚਵਿੰਡਾ ਦੇਵੀ ਨੂੰ ਭਜਾ ਲਈ। ਉਸ ਨੇ ਦੱਸਿਆ ਕਿ ਚਵਿੰਡਾ ਦੇਵੀ ਬਾਈਪਾਸ ਮੋੜ ‘ਤੇ ਜੀਪ ਨੂੰ ਤੇਜ਼ ਮੋੜ ਕੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦਾ ,,,,,, ਗੁੱਟ ਟੁੱਟ ਗਿਆ ਤੇ ਹੋਰ ਥਾਈਂ ਸੱਟਾਂ ਵੀ ਲੱਗੀਆਂ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।

ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਰੋਸ ਪ੍ਰਗਟ ਵੀ ਕੀਤਾ। ਉਨ੍ਹਾਂ ਕਿਹਾ ਜੇਕਰ ਕੋਈ ਇਨਸਾਫ਼ ਨਾ ਮਿਲਿਆ ਤਾਂ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਘਿਰਾਓ ਵੀ ਕਰਨਗੇ। ਘਟਨਾ ਦਾ ਪਤਾ ਲੱਗਣ ‘ਤੇ ਮਜੀਠਾ ਡੀਐਸਪੀ ਨਿਰਲੇਪ ਸਿੰਘ ਤੇ ਕੱਥੂਨੰਗਲ ਦੇ ਥਾਣਾ ਮੁਖੀ ਹਰਪ੍ਰੀਤ ਸਿੰਘ ਜਸਵਿੰਦਰ ਕੌਰ ਦੇ ਘਰ ਪਹੁੰਚੇ ਤੇ ,,,,,, ਪਰਿਵਾਰ ਦੇ ਮੈਂਬਰਾਂ ਦਾ ਹਾਲ ਜਾਣਿਆ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!