ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਦਾ ਤਾਲਿਬਾਨੀ ਚਿਹਰਾ ਸਾਹਮਣੇ ਆਇਆ ਹੈ।ਜ਼ਿਲ੍ਹੇ ਦੇ ਚਵਿੰਡਾ ਦੇਵੀ ਇਲਾਕੇ ਵਿੱਚ ਬੀਤੇ ਦਿਨ ਪਿੰਡ ਸ਼ਹਿਜਾਦਾ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਨੇ ਉਸਦੀ ਪਤਨੀ ਨੂੰ ਗੱਡੀ ਦੀ ਛੱਤ ਉੱਤ ਪਾ ਕੇ ਸਾਰੇ ਪਿੰਡ ਵਿੱਚ ਘੁਮਾਇਆ ਤੇ ਬੇਇੱਜਤ ਕੀਤਾ। ਜਦੋਂ ਇਸ ਘਟਨਾ ਬਾਰੇ ਪਿੰਡ,,,, ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਗੱਡੀ ਨੂੰ ਰੋਕਿਆ ਤਾਂ ਪੁਲਿਸ ਮੁਲਾਜ਼ਮ ਔਰਤ ਨੂੰ ਸੁੱਟ ਕੇ ਭੱਜ ਗਏ।ਇਹ ਸ਼ਰਮਨਾਕ ਘਟਨਾ ਦੀ ਕਰਤੂਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਹ ਪੀੜਤ ਔਰਤ ਮਜੀਠੀਆ ਹਸਪਤਾਲ ਵਿੱਚ ਦਾਖਲ ਹਨ ਤੇ ਉਹ ਪੁਲਿਸ ਮੁਲਾਜ਼ਮਾਂ ਖਿਲਾਫ ਕੜੀ ਕਾਰਵਾਈ ਦੀ ਮੰਗ ਕਰ ਰਹੀ ਹੈ। ਮਹਿਲਾ ਦਾ ਨਾਮ ਜਸਵਿੰਦਰ ਕੌਰ ਹੈ ਤੇ ਉਹ ਇਸ ਵੇਲੇ ਮਾਨਸਿਕ ਤੋਰ ਤੇ ਪਰੇਸ਼ਾਨ ਹੈ। ਉਸਦੇ ਮਨ ਵਿੱਚ ਖੌਫ ਹੈ ਤੇ ਵਰਦੀ ਵਾਲੇ ਨੂੰ ਦੇਖ ਕੇ ਉਹ ਡਰ ਰਹੀ ਹੈ। ਜਦੋਂ ਪੱਤਰਕਾਰ ਨੇ ਇਸ ਪੀੜਤ ਮਹਿਲਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਸਹਿਮ ਗਈ ਸੀ ਕਿ ਦੋਬਾਰਾ ਉਹ ਪੁਲਿਸ ਵਾਲੇ ਉੱਥੇ ਨਾ ਆ ਜਾਣ।
ਕੀ ਹੈ ਮਾਮਲਾ-
ਜਾਣਕਾਰੀ ਮੁਤਾਬਕ ਪੀੜਤ ਔਰਤ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ 22 ਸਤੰਬਰ ਨੂੰ ਪੁਲਿਸ ਦੀਆਂ ਗੱਡੀਆਂ ਉਸ ਦੇ ਬੇਕਸੂਰ ਪਤੀ ਨੂੰ ਜ਼ਬਰਦਸਤੀ ਚੁੱਕਣ ਲਈ ਘਰ ‘ਚ ਦਾਖ਼ਲ ਹੋ ਗਈਆਂ। ਇਸ ਦਾ ਵਿਰੋਧ ਕੀਤਾ ਗਿਆ ਤਾਂ ਪੁਲਿਸ ਨੇ ਘਰ ਦੀਆਂ ਔਰਤਾਂ ਦੀ ਵੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ,,,,, ਕਿ ਇਸ ਸਬੰਧੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਵੀ ਦਿੱਤੀ ਗਈ ਪਰ ਬੀਤੇ ਦਿਨ ਫਿਰ ਕ੍ਰਾਈਮ ਵਿਭਾਗ ਦੀ ਟੀਮ ਉਨ੍ਹਾਂ ਦੇ ਘਰ ‘ਚ ਜ਼ਬਰਦਸਤੀ ਦਾਖ਼ਲ ਹੋ ਗਈ। ਪਰਿਵਾਰ ਨੇ ਉਨ੍ਹਾਂ ਦੇ ਘਰ ‘ਚ ਆਉਣ ਦਾ ਕਾਰਨ ਪੁੱਛਿਆ ਤਾਂ ਬਿਨਾ ਮਹਿਲਾ ਮੁਲਾਜ਼ਮਾਂ ਦੇ ਆਈ ਪੁਲਿਸ ਪਾਰਟੀ ਨੇ ਜਸਵਿੰਦਰ ਕੌਰ ਨੂੰ ਫੜ ਲਿਆ।
ਜਸਵਿੰਦਰ ਕੌਰ ਨੇ ਦੱਸਿਆ ਕਿ ਘਰ ‘ਚ ਕੋਈ ਮਰਦ ਮੈਂਬਰ ਨਾ ਹੋਣ ਕਰਕੇ ਉਕਤ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਸਰਕਾਰੀ ਜੀਪ ਦੀ ਛੱਤ ‘ਤੇ ਜ਼ਬਰਦਸਤੀ ਬਿਠਾ ਦਿੱਤਾ ਤੇ ਸਾਰੇ ਪਿੰਡ ‘ਚ ਘੁੰਮਾਇਆ ਗਿਆ। ਪੁਲਿਸ ਦੀ ਇਸ ਹਰਕਤ ਦੇਖ ਕੇ ਸਾਰਾ ਪਿੰਡ ਇਕੱਠਾ ਹੋਣ ਲੱਗਾ ਤੇ ਪੁਲਿਸ ਨੇ ਜੀਪ ਕਸਬਾ ਚਵਿੰਡਾ ਦੇਵੀ ਨੂੰ ਭਜਾ ਲਈ। ਉਸ ਨੇ ਦੱਸਿਆ ਕਿ ਚਵਿੰਡਾ ਦੇਵੀ ਬਾਈਪਾਸ ਮੋੜ ‘ਤੇ ਜੀਪ ਨੂੰ ਤੇਜ਼ ਮੋੜ ਕੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦਾ ,,,,,, ਗੁੱਟ ਟੁੱਟ ਗਿਆ ਤੇ ਹੋਰ ਥਾਈਂ ਸੱਟਾਂ ਵੀ ਲੱਗੀਆਂ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਰੋਸ ਪ੍ਰਗਟ ਵੀ ਕੀਤਾ। ਉਨ੍ਹਾਂ ਕਿਹਾ ਜੇਕਰ ਕੋਈ ਇਨਸਾਫ਼ ਨਾ ਮਿਲਿਆ ਤਾਂ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਘਿਰਾਓ ਵੀ ਕਰਨਗੇ। ਘਟਨਾ ਦਾ ਪਤਾ ਲੱਗਣ ‘ਤੇ ਮਜੀਠਾ ਡੀਐਸਪੀ ਨਿਰਲੇਪ ਸਿੰਘ ਤੇ ਕੱਥੂਨੰਗਲ ਦੇ ਥਾਣਾ ਮੁਖੀ ਹਰਪ੍ਰੀਤ ਸਿੰਘ ਜਸਵਿੰਦਰ ਕੌਰ ਦੇ ਘਰ ਪਹੁੰਚੇ ਤੇ ,,,,,, ਪਰਿਵਾਰ ਦੇ ਮੈਂਬਰਾਂ ਦਾ ਹਾਲ ਜਾਣਿਆ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ