ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਜਲੰਧਰ, (ਮਹੇਸ਼)- ਸ਼ੀਤਲ ਨਗਰ ਵਾਸੀ ਪਸ਼ੂ ਵਪਾਰੀ ਰਾਮ ਚੰਦ ਛਾਬੜਾ (75) ਦੇ ਕਤਲ ਕੇਸ ’ਚ ਅੱਜ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਦਿਹਾਤੀ ਪੁਲਸ ਦੀ ਐਤਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ’ਚ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਰਾਮ ਚੰਦ ਛਾਬੜਾ ਦੇ ਪਿੰਡ ਜੌਹਲਾਂ ਵਾਸੀ ਵਿਧਵਾ ਔਰਤ ਰਣਜੀਤ ਕੌਰ ,,,,,, ਪਤਨੀ ਸਵ. ਗੁਰਜੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਹਰਜਾਪ ਸਿੰਘ ਉਰਫ ਜਾਪਾ ਨੇ ਜਦੋਂ ਆਪਣੀ ਮਾਂ ਰਣਜੀਤ ਕੌਰ ਨੂੰ ਆਪਣੇ ਹੀ ਘਰ ’ਚ ਰਾਮ ਚੰਦ ਛਾਬੜਾ ਨਾਲ ਇਤਰਾਜ਼ਯੋਗ ਹਾਲਤ ’ਚ ਦੇਖਿਆ ਤਾਂ ਉਸ ਨੇ ਪਿੱਛਿਓਂ ਆ ਕੇ ਰਾਮ ਚੰਦ ਛਾਬੜਾ ਦੇ ਸਿਰ ’ਚ ਲੋਹੇ ਦਾ ਐਂਗਲ ਮਾਰ ਦਿੱਤਾ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ।
ਰਣਜੀਤ ਕੌਰ ਨੇ ਜਿਵੇਂ ਹੀ ਆਪਣੇ ਬੇਟੇ ਨੂੰ ਇਸ ਕੇਸ ’ਚ ਫਸਦੇ ਵੇਖਿਆ ਤਾਂ ਉਸ ਨੇ ਰਾਮ ਚੰਦ ਛਾਬੜਾ ਦਾ ਗਲਾ ਦਬਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ’ਚ ਮਾਂ-ਬੇਟਾ ਦੋਵੇਂ ਉਸ ਨੂੰ ਉਠਾ ਕੇ ਛੱਤ ’ਤੇ ਲੈ ਗਏ, ਜਿਥੇ ਲੋਹੇ ਦੀਅਾਂ ਪਾਈਪਾਂ ਵਾਲੇ ਮੰਜੇ ’ਤੇ ਉਸ ਦੀ ,,,,,, ਲਾਸ਼ ਰੱਖ ਕੇ ਲੱਕੜੀਅਾਂ ਰੱਖ ਕੇ ਉਸ ਨੂੰ ਅੱਗ ਲਾ ਦਿੱਤੀ। ਅੱਧੀ ਸੜੀ ਲਾਸ਼ ਨੂੰ ਉਥੇ ਹੀ ਪਈਅਾਂ ਇੱਟਾਂ ਦੇ ਪਿੱਛੇ ਲੁਕਾ ਦਿੱਤਾ। ਰਾਮ ਚੰਦ ਦੇ ਸਰੀਰ ਦਾ ਜੋ ਹਿੱਸਾ ਪੂਰੀ ਤਰ੍ਹਾਂ ਨਾਲ ਸੜ ਗਿਆ ਸੀ, ਉਸ ਦੀ ਰਾਖ ਤੇ ਹੱਡੀਅਾਂ ਮਾਂ ਬੇਟੇ ਨੇ ਇਕ ਪਲਾਸਟਿਕ ਦੇ ਲਿਫਾਫੇ ’ਚ ਪਾ ਕੇ ਖੇਤਾਂ ’ਚ ਸੁੱਟ ਦਿੱਤੀਅਾਂ, ਜੋ ਪੁਲਸ ਨੇ ਬਰਾਮਦ ਕਰ ਲਈਅਾਂ। ਰਣਜੀਤ ਕੌਰ ਨੇ ਖੁਦ ਪੁਲਸ ਸਾਹਮਣੇ ਮੰਨਿਆ ਕਿ ਉਸ ਦੇ ਰਾਮ ਚੰਦ ਛਾਬੜਾ ਨਾਲ ਨਾਜਾਇਜ਼ ਸਬੰਧ ਸਨ।
ਰਣਜੀਤ ਕੌਰ ਨੇ ਦਿੱਤਾ ਝੂਠਾ ਬਿਆਨ
ਮ੍ਰਿਤਕ ਰਾਮ ਚੰਦ ਛਾਬੜਾ ਦੇ ਭਤੀਜੇ ਕੁਲਦੀਪ ਛਾਬੜਾ ਨੇ ਦੋਸ਼ ਲਾਇਆ ਹੈ ਕਿ ਔਰਤ ਰਣਜੀਤ ਕੌਰ ਨੇ ਪੁਲਸ ਦੇ ਸਾਹਮਣੇ ਝੂਠਾ ਬਿਆਨ ਦਿੱਤਾ ਹੈ। ਉਸ ਦੇ ਤਾਇਆ ਉਸ ਨੂੰ ਅਕਸਰ ਦੱਸਦੇ ਸਨ ਕਿ ਉਨ੍ਹਾਂ ਨੇ ਰਣਜੀਤ ਕੌਰ ਕੋਲੋਂ ਕਰੀਬ ਇਕ ਲੱਖ ਰੁਪਏ ਲੈਣੇ ਹਨ ਤੇ ਜਦੋਂ ਵੀ ਉਹ ਪੈਸੇ ਲੈਣ ਲਈ ਉਸ ਕੋਲ ਜਾਂਦੇ ਤਾਂ ਉਹ ਧਮਕੀਅਾਂ ਦਿੰਦੀ ਹੈ ਕਿ ਉਸ ਦਾ ਦੋਸਤ ਮਨਜਿੰਦਰ ਸਿੰਘ ,,,,,, ਪੁਲਸ ’ਚ ਹੈ, ਜਿਸ ਨਾਲ ਮਿਲ ਕੇ ਉਹ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇਗੀ। ਕੁਲਦੀਪ ਛਾਬੜਾ ਦਾ ਕਹਿਣਾ ਹੈ ਕਿ ਕਹਾਣੀ ਕੁਝ ਹੋਰ ਸੀ, ਬਣ ਕੁਝ ਹੋਰ ਹੀ ਗਈ ਹੈ। ਕੁਲਦੀਪ ਮੁਤਾਬਕ ਪੁਲਸ ਨੂੰ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ, ਸੱਚਾਈ ਖੁਦ ਸਾਹਮਣੇ ਆ ਜਾਵੇਗੀ।
ਮੈਡੀਕਲ ਕਾਲਜ ਅੰਮ੍ਰਿਤਸਰ ’ਚ ਹੋਇਆ ਪੋਸਟਮਾਰਟਮ
ਮ੍ਰਿਤਕ ਰਾਮ ਚੰਦ ਛਾਬੜਾ ਦਾ ਪੋਸਟਮਾਰਟਮ ਜਲੰਧਰ ਦੇ ਸਿਵਲ ਹਸਪਤਾਲ ’ਚ ਨਹੀਂ ਬਲਕਿ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਕਰਵਾਇਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਅਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਦਾ ਉਨ੍ਹਾਂ ਨੂੰ ਇੰਤਜ਼ਾਰ ਹੈ। ਇਸ ਰਿਪੋਰਟ ’ਚ ਔਰਤ ਦੇ ਦੋਸ਼ ਝੂਠੇ ਸਾਬਤ ਹੋ ਜਾਣਗੇ। ,,,,,, ਪੋਸਟਮਾਰਟਮ ਤੋਂ ਬਾਅਦ ਥਾਣਾ ਪਤਾਰਾ ਦੀ ਪੁਲਸ ਨੇ ਲਾਸ਼ ਨੂੰ ਪਰਿਵਾਰ ਵਾਲਿਅਾਂ ਹਵਾਲੇ ਕਰ ਦਿੱਤਾ ਹੈ।
ਦੋਵਾਂ ਦੀ ਦਿਖਾਈ ਗ੍ਰਿਫਤਾਰੀ, ਪੁਲਸ ਮੁਲਾਜ਼ਮ ਦੀ ਨਹੀਂ ਸੀ ਕੋਈ ਭੂਮਿਕਾ
ਐੱਸ. ਪੀ. ਹੈੱਡ ਕੁਆਰਟਰ ਗੁਰਮੀਤ ਸਿੰਘ ਕਿੰਗਰਾ ਨੇ ਪ੍ਰੈੱਸ ਕਾਨਫਰੰਸ ’ਚ ਜਿਥੇ ਦੋਵਾਂ ਮੁਲਜ਼ਮਾਂ ਮਾਂ-ਬੇਟੇ ਰਣਜੀਤ ਕੌਰ ਤੇ ਹਰਜਾਪ ਸਿੰਘ ਜਾਪਾ ਦੀ ਗ੍ਰਿਫਤਾਰੀ ਦਿਖਾਈ, ਉਥੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੁਲਸ ਨੇ ਮੁਦਈ ਕੁਲਦੀਪ ਛਾਬੜਾ ਪੁੱਤਰ ਕਿਸ਼ਨ ਲਾਲ ਛਾਬੜਾ ਵਾਸੀ ਫਰੈਂਡਜ਼ ,,,,,, ਕਾਲੋਨੀ ਜਲੰਧਰ ਦੇ ਬਿਆਨਾਂ ’ਤੇ ਐੱਫ. ਆਈ. ਆਰ. ’ਚ ਨਾਮਜ਼ਦ ਕੀਤੇ ਗਏ ਸਸਪੈਂਡ ਪੁਲਸ ਮੁਲਾਜ਼ਮ ਮਨਜਿੰਦਰ ਸਿੰਘ ਦੀ ਇਸ ਕੇਸ ’ਚ ਕੋਈ ਵੀ ਭੂਮਿਕਾ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਪੁਲਸ ਨੇ ਉਸ ਨੂੰ ਜਾਂਚ ’ਚ ਸ਼ਾਮਲ ਕੀਤਾ ਸੀ, ਕਿਉਂਕਿ ਉਹ ਰਣਜੀਤ ਕੌਰ ਦਾ ਕਿਰਾਏਦਾਰ ਵੀ ਰਿਹਾ ਹੈ।
2 ਦਿਨ ਦਾ ਲਿਆ ਪੁਲਸ ਰਿਮਾਂਡ
ਡੀ. ਐੱਸ. ਪੀ. ਆਦਮਪੁਰ ਸੁਰਿੰਦਰ ਕੁਮਾਰ ਤੇ ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਰਣਜੀਤ ਕੌਰ ਤੇ ਹਰਜਾਪ ਸਿੰਘ ਜਾਪਾ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਰਾਮ ਚੰਦ ,,,,,, ਦੇ ਮੋਬਾਇਲ, ਕਾਰੋਬਾਰ ਨਾਲ ਸਬੰਧਤ ਡਾਇਰੀ ਤੇ ਹੋਰ ਕਾਗਜ਼ਾਤ ਦੀ ਵੀ ਰਿਕਵਰੀ ਕਰਨੀ ਹੈ। ਮ੍ਰਿਤਕ ਦੀ ਐਕਟਿਵਾ ਪੁਲਸ ਨੇ ਔਰਤ ਰਣਜੀਤ ਕੌਰ ਦੇ ਘਰ ਦੇ ਬਾਹਰੋਂ ਬਰਾਮਦ ਕਰ ਲਈ ਸੀ। ਜਾਪਾ ਵੱਲੋਂ ਰਾਮ ਚੰਦ ਦੇ ਸਿਰ ’ਚ ਮਾਰੀ ਗਈ ਲੋਹੇ ਦੀ ਐਂਗਲ ਵੀ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਈ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ