Breaking News
Home / ਤਾਜਾ ਜਾਣਕਾਰੀ / ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਐੱਪ ਜਿਥੇ ਕਿਤੇ ਵੀ ਮਿਲੇ ਟੁੱਟੀ ਸੜਕ ਫੋਟੋ ਖਿੱਚੋ ਤੇ …

ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਐੱਪ ਜਿਥੇ ਕਿਤੇ ਵੀ ਮਿਲੇ ਟੁੱਟੀ ਸੜਕ ਫੋਟੋ ਖਿੱਚੋ ਤੇ …

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Image result for punjab road service office
ਪੰਜਾਬ ਸਰਕਾਰ ਵੱਲੋਂ ਪੰਜਾਬ ਰੋਡਜ ਜੀ.ਆਈ.ਐਸ. ਪੋਰਟਲ ਅਤੇ ਪੰਜਾਬ ਸੜਕ ਸੇਵਾ ਮੋਬਾਇਲ ਐਪ ਲਾਂਚ ਕੀਤਾ ਗਿਆ ਹੈ। ਇਸ ਪੋਰਟਲ ਦੇ ਨਾਲ ਪੰਜਾਬ ਸੜਕ ਸੇਵਾ (ਪੀ.ਐਸ.ਐਸ.) ਮੋਬਾਇਲ ਐਪ ਨੂੰ ਵੀ ਜੋੜਿਆ ਗਿਆ ਹੈ। ਇਹ ਐਪ ਐਂਡਰਾਇਡ ਅਧਾਰਤ ਹੈ ਜੋ ਕਿ ਪਲੇਸਟੋਰ ਉਤੇ ਉਪਲਬੰਧ ਹੈ। ,,,,, ਇਹ ਐਪ ਲੋਕਾਂ ਦੀ ਸ਼ਿਕਾਇਤ ਦੇ ਨਿਵਾਰਣ ਲਈ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਐਪ ਨੂੰ ਕੋਈ ਵੀ ਵਿਅਕਤੀ ਆਪਣੇ ਮੋਬਾਇਲ ਫੋਨ ‘ਤੇ ਡਾਊਨਲੋਡ ਕਰ ਸਕਦਾ ਹੈ। ਲੋਗਇਨ ਕਰਨ ਤੋਂ ਬਾਅਦ ਜਿਸ ਥਾਂ ਉਤੇ ਵੀ ਸੜਕ ਨੂੰ ਮੁਰੰਮਤ ਦੀ ਲੋੜ ਹੈ, ਉਸ ਦੀ ਫੋਟੋ, ਜੋ ਕਿ ਜੀ.ਪੀ.ਐਸ ਆਨ ਕਰਕੇ ਖਿੱਚੀ ਜਾ ਸਕੇਗੀ, ਨੂੰ ਐਪ ਉਤੇ ਅਪਲੋਡ ਕਰ ਸਕਦੇ ਹਨ। ਅਪਲੋਡ ਫੋਟੋ ਜੋ ਕਿ ਸਬੰਧਤ ਜਗ੍ਹਾ ਦੀ ਸਹੀ ਨਿਸ਼ਾਨਦੇਹੀ ਕਰਦੀ ਹੋਵੇਗੀ। ਸਬੰਧਤ ਅਧਿਕਾਰੀ ਕੋਲ ਲੋੜੀਂਦੇ ਕਾਰਵਾਈ ਹਿੱਤ ਚਲੀ ਜਾਵੇਗੀ।
Image result for punjab bad road
ਕੈਬਨਿਟ ਮੰਤਰੀ ਵਿਜੇਇੰਦਰ ,,,,,, ਸਿੰਗਲਾ ਵਲੋਂ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ (ਮੈਗਸੀਪਾ) ਵਿਖੇ ਪੰਜਾਬ ਰੋਡਜ ਜੀ.ਆਈ.ਐਸ. ਪੋਰਟਲ ਅਤੇ ਪੰਜਾਬ ਸੜਕ ਸੇਵਾ ਮੋਬਾਇਲ ਐਪ ਲਾਂਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਿਭਾਗ ਦੇ ਕੁਆਲਟੀ ਕੰਟਰੋਲ ਵਿੰਗ ਚ ਸ਼ਾਮਲ ਕੀਤੀ ਗਈ ਮੋਬਾਇਲ ਟੈਸਟਿੰਗ ਵੈਨ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ।
Image result for punjab bad road
ਇਸ ਮੌਕੇ ਜਾਣਕਾਰੀ ਦਿੰਦਿਆਂ ਸਿੰਗਲਾ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਐਨ.ਆਈ.ਸੀ. ਦੀ ਤਕਨੀਕੀ ਮਦਦ ਨਾਲ ਪੰਜਾਬ ਦੀਆਂ ਸਾਰੀਆ ਸੜਕਾਂ ਦਾ ਜੀ.ਆਈ.ਐਸ ਪੋਰਟਲ ਬਣਾਇਆ ਹੈ। ਇਸ ਰਾਹੀ ਸੜਕ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਸੜਕ ਕੌਮੀ ਮਾਰਗ ਹੈ ਜਾਂ ਰਾਜ ਮਾਰਗ, ਲਿੰਕ ਮਾਰਗ, ਜ਼ਿਲ੍ਹਾ ਮਾਰਗ ਹੈ ,,,, ਜਾਂ ਮੰਡੀ ਬੋਰਡ ਦੀ ਸੜਕ ਹੈ। ਇਸ ਤੋਂ ਇਲਾਵਾ ਸੜਕ ਸਬੰਧੀ ਸਮੁੱਚੀ ਜਾਣਕਾਰੀ ਜਿਵੇਂ ਕਿ ਸੜਕ ਦੀ ਲੰਬਾਈ ਕਿੰਨੀ ਹੈ, ਚੌੜਾਈ ਕਿੰਨੀ ਹੈ, ਸੜਕ ਦੀ ਮੋਟਾਈ, ਬਨਾਉਣ ਦਾ ਸਾਲ, ਕਿੰਨੀ ਰਾਸ਼ੀ ਖਰਚ ਹੋਈ ਅਤੇ ਅਖੀਰਲੀ ਵਾਰ ਕਦੋਂ ਸੜਕ ਦੀ ਮੁਰੰਮਤ ਹੋਈ ਬਾਰੇ ਪੂਰੀ ਜਾਣਕਾਰੀ ਹੋਵੇਗੀ।
Image result for punjab bad road
ਉਨ੍ਹਾਂ ਕਿਹਾ ਕਿ ਇਸ ਪੋਰਟਲ ਰਾਹੀਂ ਵਿਭਾਗ ਦੇ ਕੰਮ ਕਾਰ ਵਿੱਚ ਤੇਜੀ ਆਵੇਗੀ ਕਿਉਂਕਿ ਵਿਭਾਗ ਕੋਲ ਹਰੇਕ ਸੜਕ ਸਬੰਧੀ ਡਿਜੀਟਲ ਡਾਟਾ ਉਪਲੰਬਧ ਹੋਵੇਗਾ ਜਿਸ ਨਾਲ ਸੜਕ ਦੀ ਮੁਰੰਮਤ ਜਾਂ ਨਵੀਂ ਬਨਾਉਣ ਸਬੰਧੀ ਯੋਜਨਾ ਉਲੀਕਣ ਅਤੇ ਉਸ ਨੂੰ ਲਾਗੂ ਕਰਨ ਵਿੱਚ ਬਹੁਤ ਅਸਾਨੀ ਹੋਵੇਗੀ। ਪੰਜਾਬ ਮੰਡੀ ਬੋਰਡ ਵੀ ਇਸ ,,,,ਨਵੀਨਤਮ ਤਕਨਾਲੋਜੀ ਦਾ ਭਾਗ ਬਣ ਗਿਆ ਹੈ,,,,, ਅਤੇ ਰਾਜ ਵਿੱਚ ਸਥਿਤ ਸਮੂਹ ਮੰਡੀਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸੇ ਤਰ੍ਹਾਂ ਅਸੀਂ ਬਾਕੀ ਵਿਭਾਗਾਂ ਤੋਂ ਵੀ ਆਸ ਕਰ ਰਹੇ ਹਾਂ ਕਿ ਉਹ ਆਪਣੇ ਵਿਭਾਗਾਂ ਨਾਲ ਸਬੰਧਤ ਜਾਣਕਾਰੀ ਇਸ ਪੋਰਟਲ ਉਤੇ ਅਪਲੋਡ ਕਰਨ ਜਿਵੇ ਕਿ ਸਕੂਲ਼ਾਂ ਹਸਪਤਾਲ ਆਦਿ ਤਾਂ ਜੋ ਇਹ ਪੰਜਾਬ ਰੋਡਜ ਜੀ.ਆਈ.ਐਸ. ਪੋਰਟਲ ਤੋਂ ਬਦਲ ਕੇ ਪੰਜਾਬ ਸਟੇਟ ਜੀ.ਆਈ.ਐਸ. ਪੋਰਟਲ ਬਣ ਸਕੇ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!