Breaking News
Home / ਤਾਜਾ ਜਾਣਕਾਰੀ / ਫਰਾਂਸ ਦਾ ਗੋਰਾ ਕਰ ਰਿਹਾ ਆਰਗੈਨਿਕ ਖੇਤੀ…ਪੰਜਾਬ ਚ ਆ ਕੇ !

ਫਰਾਂਸ ਦਾ ਗੋਰਾ ਕਰ ਰਿਹਾ ਆਰਗੈਨਿਕ ਖੇਤੀ…ਪੰਜਾਬ ਚ ਆ ਕੇ !

ਸਾਡੇ ਪੰਜਾਬ ਦੀ ਮਿੱਟੀ ਵਿਚ ਉਹ ਖੁਸ਼ਬੂ ਅਤੇ ਸਕੂਨ ਹੈ ਕਿ ਕੋਈ ਵੀ ਇੱਥੇ ਆ ਕੇ ਇੱਥੇ ਦਾ ਹੋ ਕੇ ਹੀ ਰਹਿ ਜਾਂਦਾ ਹੈ। ਪਰ ਦੁਖਾਂਤ ਇਹ ਹੈ ਕਿ ਇੱਥੋਂ ਦੇ ਨੌਜਵਾਨ ਵਿਦੇਸ਼ਾਂ ਵਿਚ ਭੱਜਣ ਨੂੰ ਕਾਹਲੇ ਰਹਿੰਦੇ ਹਨ। ਪਰ ਜੋ ਪੰਜਾਬ ਦੀ ਮਿੱਟੀ ਵਿਚ ਹੈ, ਉਹ ਹੋਰ ਕਿਤੇ ਨਹੀਂ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਫਰਾਂਸ ਦਾ ਰਹਿਣ ਵਾਲਾ ਗੋਰਾ, ਜੋ ਭਾਰਤ ਆ ਕੇ ਭਾਰਤ ਦਾ ਹੀ ਹੋ ਗਿਆ।

ਫਰਾਂਸ ਦਾ ਮਾਈਕਲ ਸਾਂਤੀ ਅਤੇ ਸਕੂਨ ਲਈ 10 ਦੇਸ਼ਾਂ ਵਿਚ ਘੁੰਮਿਆ ਪਰ ਉਹ ਸਕੂਨ ਉਸ ਨੂੰ ਭਾਰਤ ਵਿਚ ਮਿਲਿਆ। ਭਾਰਤ ਵਿਚ ਪੰਜਾਬ ਦੀ ਹਵਾ ਉਸ ਨੂੰ ਇੰਨੀਂ ਕਿ ਰਾਸ ਆਈ ਕਿ ਉਹ ਮਾਈਕਲ ਤੋਂ ਦਰਸ਼ਨ ਸਿੰਘ ਰੂਡੇਲ ਬਣ ਗਿਆ। ਇੱਥੋਂ ਦੇ ਪਿੰਡ ਨੂਰਪੁਰਬੇਦੀ ਵਿਚ ਕਾਂਗੜ ਪਿੰਡ ਵਿਚ ਰਹਿ ਕੇ ਉਹ ਆਰਗੈਨਿਕ ਖੇਤੀ ਕਰ ਰਿਹਾ ਹੈ ਤੇ ਪਿੰਡ ਦੇ ਲੋਕ ਉਸ ਨੂੰ ਪਿਆਰ ਨਾਲ ਗੋਰਾ ਸਿੰਘ ਕਹਿ ਕੇ ਬੁਲਾਉਂਦੇ ਹਨ।

ਮਾਈਕਲ ਨੇ ਦੱਸਿਆ ਕਿ ਉਹ ਸ਼ਾਂਤੀ ਦੀ ਤਲਾਸ਼ ਵਿਚ ਪੂਰੀ ਦੁਨੀਆ ਘੁੰਮਿਆ ਪਰ 1991 ਵਿਚ ਜਦੋਂ ਉਹ ਆਨੰਦਪੁਰ ਸਾਹਿਬ ਵਿਖੇ ਸਥਿਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅੱਗੇ ਝੁਕਿਆ ਤਾਂ ਜਿਵੇਂ ਉਸ ਨੂੰ ਅਲੌਕਿਕ ਸ਼ਾਂਤੀ ਮਿਲੀ ਹੈ। ਸਿੱਖ ਧਰਮ ਤੋਂ ਉਹ ਇੰਨਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਅਤੇ ਸਿੰਘ ਸਜ ਗਿਆ।

ਮਾਈਕਲ ਤੋਂ ਦਰਸ਼ਨ ਸਿੰਘ ਬਣੇ ਗੋਰੇ ਨੇ ਵਾਹਿਗੁਰੂ ਬੋਲ ਕੇ ਬੰਜਰ ਜ਼ਮੀਨ ਖਰੀਦੀ ਅਤੇ ਉਸ ‘ਤੇ ਖੇਤੀ ਸ਼ੁਰੂ ਕਰ ਦਿੱਤੀ। ਦਰਸ਼ਨ ਸਿੰਘ ਨੇ ਬੰਜਰ ਜ਼ਮੀਨ ‘ਤੇ ਇੰਨੀਂ ਮਿਹਨਤ ਕੀਤੀ ਕਿ ਕੁਝ ਹੀ ਸਮੇਂ ਵਿਚ ਉਸ ਮਿੱਟੀ ਨੇ ਸੋਨਾ ਉਗਲਣਾ ਸ਼ੁਰੂ ਕਰ ਦਿੱਤਾ।

ਦਰਸ਼ਨ ਸਿੰਘ ਗੁਰਬਾਣੀ ਦੇ ਸਬਦ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ’ ਦੇ ਉਪਦੇਸ਼ ‘ਤੇ ਚੱਲ ਰਹੇ ਸਨ। ਉਨ੍ਹਾਂ ਨੇ ਖੇਤੀ ਵਿਚ ਨਾ ਤਾਂ ਕੈਮੀਕਲਾਂ ਦੀ ਵਰਤੋਂ ਕੀਤੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮਿਲਾਵਟ। ਬਿਨਾਂ ਕੈਮੀਕਲਾਂ ਵਾਲੀ ਫਸਲ ਹਣ ਕਾਰਨ ਉਸ ਦੀ ਫਸਲ ਨੂੰ ਲੋਕ ਤਿੰਨ ਗੁਣਾ ਕੀਮਤਾਂ ਦੇ ਕੇ ਵੀ ਖਰੀਦ ਲੈਂਦੇ ਹਨ।

ਦੁੱਖ ਦੀ ਗੱਲ ਇਹ ਹੈ ਜਦੋਂ ਫਰਾਂਸ ਦਾ ਗੋਰਾ ਆਰਗੈਨਿਕ ਖੇਤੀ ਅਤੇ ਜ਼ਮੀਨ ਦੀ ਮਹੱਤਤਾ ਸਮਝ ਸਕਦਾ ਹੈ ਤਾਂ ਪੰਜਾਬ ਦੇ ਲੋਕੀਂ ਕਿਨ੍ਹਾਂ ਕੰਮਾਂ ਵਿਚ ਪਏ ਹਨ। ਦਰਸ਼ਨ ਸਿੰਘ ਵੀ ਪੰਜਾਬ ਦੇ ਇਸ ਦੁੱਖ ਤੋਂ ਪਰੇਸ਼ਾਨ ਹੁੰਦਾ ਹੋਇਆ ਕਹਿ ਦਿੰਦਾ ਹੈ ਕਿ ਪੰਜਾਬ ਦੇ ਲੋਕ ਖੇਤੀ ਲਈ ਸੌਖਾ ਰਾਹ ਲੱਭਦੇ ਹਨ ਅਤੇ ਆਰਗੈਨਿਕ ਖੇਤੀ ਕਰਨ ਤੋਂ ਭੱਜਦੇ ਹਨ।

ਇੱਥੋਂ ਦੇ ਮੁੰਡੇ ਕੰਮ ਕਰਨ ਤੋਂ ਕਤਰਾਉਂਦੇ ਹਨ ਤੇ ਹੁਮ ਕਸਰਤ ਵੀ ਨਹੀਂ ਕਰਦੇ। ਸਾਰਾ ਦਿਨ ਮੋਟਰਸਾਈਕਲ ਹੀ ਚਲਾਉਂਦੇ ਰਹਿੰਦੇ ਹਨ, ਹੁਣ ਫੇਰ ਗੱਲ ਕਿੱਦਾ ਬਣੂੰ ਇਨ੍ਹਾਂ ਦੀ। ਉਸ ਨੂੰ ਇਹ ਵੀ ਦੁੱਖ ਹੈ ਕਿ ਲੋਕ ਖੇਤੀ ਲਈ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!