Breaking News
Home / ਤਾਜਾ ਜਾਣਕਾਰੀ / ਫੁੱਲ ਗੋਭੀ ਵਿੱਚੋਂ ਨਿਕਲਿਆ ਸੱਪ…ਸਬਜ਼ੀ ਕੱਟਣ ਵੇਲੇ ਹਮੇਸ਼ਾ ਸਾਵਧਾਨ ਰਹੋ ਅਤੇ ਸਾਂਝਾ ਕਰਕੇ ਹੋਰਾਂ ਨੂੰ ਵੀ ਸਾਵਧਾਨ ਕਰੋ…

ਫੁੱਲ ਗੋਭੀ ਵਿੱਚੋਂ ਨਿਕਲਿਆ ਸੱਪ…ਸਬਜ਼ੀ ਕੱਟਣ ਵੇਲੇ ਹਮੇਸ਼ਾ ਸਾਵਧਾਨ ਰਹੋ ਅਤੇ ਸਾਂਝਾ ਕਰਕੇ ਹੋਰਾਂ ਨੂੰ ਵੀ ਸਾਵਧਾਨ ਕਰੋ…

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਅਕਸਰ ਜਦੋਂ ਕਿਸੇ ਨੂੰ ‘ਫੂਡ ਪੋਇਜ਼ਨਿੰਗ’ ਵਰਗੀ ਸਮੱਸਿਆ ਹੋ ਜਾਂਦੀ ਹੈ ਤਾਂ ਤੁਸੀਂ ਇਹੀ ਸੋਚਦੇ ਹੋ ਕਿ ਇਹ ਜ਼ਰੂਰ ਘਰ ਤੋਂ ਬਾਹਰ ਦੇ ਉਲਟੇ-ਸਿੱਧੇ ਖਾਣੇ ਦੀ ਵਜ੍ਹਾ ਨਾਲ ਹੀ ਹੋਇਆ ਹੈ ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਘਰ ਵਿਚ ਖਾਣਾ ਪਕਾਉਣ ਦਾ ਤਰੀਕਾ ਸਹੀ ਨਾ ਹੋਵੇ ਤਾਂ ਵੀ ਇਸ ਤਰ੍ਹਾਂ ਦੀ ਸਮੱਸਿਆ ਹੋ ਸਕਦੀ ਹੈ। ਪੇਸ਼ ਹਨ ਇਕ ਆਯੁਰਵੈਦਿਕ ਮਾਹਿਰ ਵੱਲੋਂ ਦੱਸੇ ਕੁਝ ਸਹੀ ਨੁਕਤੇ : ਜੂਸ ਸ਼ਾਮ ਨੂੰ ਪੀਣਾ ਹੋਵੇ ਤਾਂ ਸਵੇਰੇ ਹੀ ਕੱਢ ਕੇ ਨਾ ਰੱਖੋ। ਤਕਰੀਬਨ ਸਭ ਔਰਤਾਂ ਘਰ ਵਿਚ ਪੂੜੀ-ਕਚੋਰੀ ਆਦਿ ਤਲਦੇ ਸਮੇਂ ਘਿਓ/ਰਿਫਾਇੰਡ ਤੇਲ ਨਾਲ ਕੜਾਹੀ ਭਰ ਲੈਂਦੀਆਂ ਹਨ।

ਕੀ ਬਚੇ ਤੇਲ ਨੂੰ ਸਟੋਰ ਕਰਕੇ ਰੱਖਦੀਆਂ ਹਨ। ਉਹ ਕਈ ਦਿਨਾਂ ਤੱਕ ਉਸ ਨੂੰ ਸਬਜ਼ੀ, ਪਰੌਾਠੇ ਆਦਿ ਬਣਾਉਣ ਵਿਚ ਜਾਂ ਤਲਣ ਵਿਚ ਪ੍ਰਯੋਗ ਕਰਦੀਆਂ ਹਨ। ਇਸ ਤਰ੍ਹਾਂ ਕਰਨਾ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਨਾਲ ਘਿਓ/ਰਿਫਾਇੰਡ ਸੰਕ੍ਰਮਿਤ ਹੋ ਜਾਂਦਾ ਹੈ। ਚੰਗਾ ਹੋਵੇਗਾ ਕਿ ਕੜਾਹੀ ਵਿਚ ਓਨਾ ਹੀ ਤੇਲ ਪਾਓ, ਜਿੰਨਾ ਉਸੇ ਸਮੇਂ ਵਰਤ ਹੋ ਸਕੇ। ਬਾਸੀ (ਬੇਹਾ) ਦਹੀਂ ਸੁਰੱਖਿਆ ਦੀ ਦਿ੍ਸ਼ਟੀ ਤੋਂ ਠੀਕ ਨਹੀਂ ਜਿਸ ਭਾਂਡੇ ਵਿਚ ਤੁਸੀਂ ਉਸ ਨੂੰ ਰੱਖਦੇ ਹੋ, ਉਸ ਦੇ ਗੁਣ ਦਹੀਂ ਵਿਚ ਆ ਜਾਂਦੇ ਹਨ, ਜਿਸ ਨਾਲ ਉਹ ਖਰਾਬ ਹੋ ਜਾਂਦਾ ਹੈ। ,,,, ਗਰਮੀ ਹੋਵੇ ਜਾਂ ਸਰਦੀ, ਆਟੇ ਨੂੰ ਜ਼ਿਆਦਾ ਮਾਤਰਾ ਵਿਚ ਨਾ ਗੁੰਨ੍ਹੋ। ਕੋਸ਼ਿਸ਼ ਕਰੋ ਕਿ ਖਾਣੇ ਤੋਂ ਕੁਝ ਦੇਰ ਪਹਿਲਾਂ ਹੀ ਆਟਾ ਗੁੰਨਿ੍ਹਆ ਜਾਵੇ। ਸਟੀਲ ਦੇ ਭਾਂਡਿਆਂ ਵਿਚ ਸ਼ਿਕੰਜਵੀ ਤੇ ਹੋਰ ਖੱਟੀਆਂ ਚੀਜ਼ਾਂ ਨਾ ਰੱਖੋ। ਜਿਨ੍ਹਾਂ ਸਬਜ਼ੀਆਂ ਵਿਚ ਕੀੜੇ ਹੋਣ ਦੀ ਸੰਭਾਵਨਾ ਹੋਵੇ, ਜਿਵੇਂ ਬੈਂਗਨ, ਫੁੱਲ ਗੋਭੀ ਆਦਿ, ਉਨ੍ਹਾਂ ਨੂੰ ਚੰਗੀ ਤਰ੍ਹਾਂ ਪਰਖ ਕੇ ਹੀ ਪਕਾਓ।

ਧਿਆਨ ਰਹੇ ਕਿ ਆਟੇ ਦੇ ਕੰਟੇਨਰ ਵਿਚ ਨਮੀ ਪੈਦਾ ਨਾ ਹੋਵੇ, ਕਿਉਂਕਿ ਇਸ ਤਰ੍ਹਾਂ ਹੋਣ ਨਾਲ ਉਸ ਵਿਚ ਵਿਸ਼ੇਸ਼ ਤਰ੍ਹਾਂ ਦੇ ਕੀਟਾਣੂ ਪੈਦਾ ਹੋ ਜਾਂਦੇ ਹਨ ਜੋ ਪੇਟ ਦੀ ਖਰਾਬੀ ਦਾ ਕਾਰਨ ਬਣ ਜਾਂਦੇ ਹਨ। ਆਮ ਕਰਕੇ ਔਰਤਾਂ ਸਵੇਰੇ ਨਾਸ਼ਤੇ ਵਿਚ ਆਲੂ, ਗੋਭੀ ਦੀਆਂ ਪਕੌੜੀਆਂ ਬਣਾਉਂਦੀਆਂ ਹਨ ਤੇ ਸ਼ਾਮ ਨੂੰ ਬਚੀਆਂ ਪਕੌੜੀਆਂ ਦੀ ਸਬਜ਼ੀ ਬਣਾ ਲੈਂਦੀਆਂ ਹਨ। ਘੱਟ ਤੋਂ ਘੱਟ ਗਰਮੀ ਵਿਚ ਇਸ ਤਰ੍ਹਾਂ ਕਰਨ ਤੋਂ ਬਚੋ, ਨਹੀਂ ਤਾਂ ਫਰਿੱਜ ਵਿਚ ਰੱਖਣ ਦੇ ਬਾਅਦ ਹੀ ਪ੍ਰਯੋਗ ਵਿਚ ਲਿਆਓ। ਅਕਸਰ ਔਰਤਾਂ ਤਾਜ਼ੀ ਬਣੀ ਸਬਜ਼ੀ ਵਿਚ ਬਾਸੀ (ਬੇਹੀ) ਸਬਜ਼ੀ ਮਿਲਾ ਦਿੰਦੀਆਂ ਹਨ। ,,,,, ਇਸ ਤਰ੍ਹਾਂ ਬਿਲਕੁਲ ਨਾ ਕਰੋ, ਕਿਉਂਕਿ ਇਸ ਨਾਲ ਤਾਜ਼ੀ ਸਬਜ਼ੀ ਵੀ ਖਰਾਬ ਹੋ ਸਕਦੀ ਹੈ। ਤੁਹਾਨੂੰ ਸਬਜ਼ੀਆਂ ਉਬਾਲ ਕੇ ਫਰਿੱਜ ਵਿਚ ਰੱਖਣ ਦੀ ਆਦਤ ਹੈ ਤਾਂ ਛੇਤੀ ਨਾਲ ਇਸ ਤੋਂ ਛੁਟਕਾਰਾ ਪਾਓ। ਇਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਵਿਸ਼ੇਸ਼ ਕਰਕੇ ਆਲੂ। ਕੁਝ ਔਰਤਾਂ ਸਮੇਂ ਦੀ ਬੱਚਤ ਲਈ ਬਹੁਤ ਜ਼ਿਆਦਾ ਸਬਜ਼ੀ ਬਣਾ ਕੇ ਫਰਿੱਜ ਵਿਚ ਰੱਖ ਦਿੰਦੀਆਂ ਹਨ,

ਫਿਰ ਵਾਰ-ਵਾਰ ਉਸ ਨੂੰ ਗਰਮ ਕਰਕੇ ਵਰਤੋਂ ਕਰਦੀਆਂ ਹਨ।ਵਾਰ-ਵਾਰ ਤਾਪਮਾਨ ਬਦਲਣ ਨਾਲ ਸਬਜ਼ੀ ਦਾ ਸਵਾਦ ਤਾਂ ਖਰਾਬ ਹੁੰਦਾ ਹੀ ਹੈ, ਨਾਲ ਹੀ ਇਹ ਸਿਹਤ ਲਈ ਵੀ ਨੁਕਸਾਨਦਾਇਕ ਹੁੰਦਾ ਹੈ। ਜੇਕਰ ਗਰਮੀਆਂ ਵਿਚ ਗ਼ਲਤੀ ਨਾਲ ਦੁੱਧ ਨੂੰ ਫਰਿੱਜ ਵਿਚ ਰੱਖਣਾ ਭੁੱਲ ਜਾਓ ਅਤੇ ਉਸ ਵਿਚੋਂ ਖੱਟੀ ਬਦਬੂ ਆਉਣ ਲੱਗੇ ਤਾਂ ਕੁਝ ਔਰਤਾਂ ਉਸ ਦਾ ਦਹੀਂ ਜਮਾ ਦਿੰਦੀਆਂ ਹਨ। ਧਿਆਨ ਦਿਓ ਕਿ ਇਸ ਤਰ੍ਹਾਂ ਨਾਲ ਦੁੱਧ ਵਿਚ ਪਹਿਲਾਂ ਤੋਂ ਹੀ ਫਰਮੈਂਟੇਸ਼ਨ ਸ਼ੁਰੂ ਹੋ ਜਾਂਦਾ ਹੈ। ਤੁਸੀਂ ,,,,, ਉਸ ਵਿਚ ਜਮਾਉਣ ਲਈ ਜੋ ਖੱਟਾ ਪਦਾਰਥ ਪਾਇਆ, ਉਸ ਨਾਲ ਦੁੱਧ ਹੋਰ ਖਰਾਬ ਹੋ ਜਾਵੇਗਾ। ਸੋ, ਇਸ ਤਰ੍ਹਾਂ ਨਾ ਕਰੋ। ਦਹੀਂ ਜਾਂ ਮੱਛੀ ਦੇ ਨਾਲ ਦੁੱਧ ਦੀ ਵਰਤੋਂ ,,,, ਨਾ ਕਰੋ। ਜ਼ਿਆਦਾ ਦੇਰ ਦੇ ਬਣੇ ਸਮੋਸੇ ਦੇ ਅੰਦਰ ਆਲੂ ਦਾ ਭਰਾਪਣ ਖਰਾਬ ਹੋ ਜਾਂਦਾ ਹੈ। ਸੋ, ਇਸ ਦਾ ਵਿਸ਼ੇਸ਼ ਧਿਆਨ ਰੱਖੋ, ਖਾਸ ਕਰਕੇ ਗਰਮੀਆਂ ਵਿਚ। ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਸਰ੍ਹੋਂ ਦਾ ਸਾਗ, ਮੂਲੀ ਦੇ ਪੱਤੇ ਆਦਿ ਵਿਚ ਕੀੜੇ, ਮਿੱਟੀ ਆਦਿ ਮੌਜੂਦ ਰਹਿੰਦੇ ਹਨ। ਜੇਕਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!