ਇਹ ਰਸੋਈ ਜਿਸ ਵਿਚ ਲੋਕਾਂ ਨੂੰ ਬਹੁਤ ਹੀ ਸਸਤਾ ਖਾਣਾ ਦਿੱਤਾ ਜਾਂਦਾ ਹੈ। ਇਥੇ ਲੋਕਾਂ ਨੂੰ ਸਿਰਫ 5 ਰੁਪਏ ‘ਚ ਰੱਜਕੇ ਖਾਓ ਦੇਸੀ ਘਿਓ ਵਾਲਾ ਖਾਣਾ ਦਿੱਤਾ ਜਾਂਦਾ ਹੈ। ਨਾਲ ਹੀ ਆਈਸਕਰੀਮ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਜਿਥੇ ਮਹਿੰਗੇ ਹੋਟਲਾਂ ਵਿਚ ਲੋਕਾਂ ਨੂੰ ਠੱਗਿਆ ਜਾਂਦਾ ਹੈ ਓਥੇ ਅਜਿਹੀਆਂ ਰਸੋਈਆਂ ਲੋਕਾਂ ਲਈ ਸਸਤਾ ਭੋਜਨ ਮੁਹਈਆ ਕਰਦੀਆਂ ਹਨ।
ਭੋਜਨ ਦਾ ਕੰਮ ਸਰੀਰ ਨੂੰ ਊਰਜਾ ਦੇਣਾ ਹੈ | ਸਰੀਰ ਨੂੰ ਗਤੀਸ਼ੀਲ ਬਣਾਈ ਰੱਖਣ ਲਈ ਉਚਿਤ ,,,,ਭੋਜਨ ਖਾਣਾ ਮਨੁੱਖ ਲਈ ਜ਼ਰੂਰੀ ਹੁੰਦਾ ਹੈ | ਪੋਸ਼ਟਿਕ ਭੋਜਨ ਲੈਣ ਨਾਲ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ | ਚੰਗੀ ਸਿਹਤ ਨਾਲ ਮੂਡ ਵੀ ਚੰਗਾ ਰਹਿੰਦਾ ਹੈ | ਜ਼ਿਆਦਾ ਖਾਣਾ ਅਤੇ ਘੱਟ ਖਾਣਾ ਸਿਹਤ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ ਅਤੇ ਮੂਡ ਨੂੰ ਚਿੜਚਿੜਾ ਵੀ ਕਰਦਾ ਹੈ | ਸੁਡੌਲ, ਸੰਗਠਿਤ ਸਰੀਰ ਬਾਈ ਰੱਖਣ ਲਈ ਦਿਨ ਵਿਚ ਚਾਰ ਵਾਰ ਭੋਜਨ ਲਓ | ਇਕ ਹੀ ਵਾਰ ਬਹੁਤ ਜ਼ਿਆਦਾ ਭੋਜਨ ਨਾ ਖਾ ਕੇ ਪੂਰੇ ਦਿਨ ਦੇ ਭੋਜਨ ਨੂੰ ਛੋਟੀ ਛੋਟੀ ਮਾਤਰਾ ਵਿਚ ਵੰਡ ਲਓ |
ਸਵੇਰੇ ਨਾਸ਼ਤਾ ਕਰਨਾ ਨਾ ਭੁੱਲੋ | ਅਕਸਰ ਬਹੁਤ ਸਾਰੇ ਲੋਕ ਨਾਸ਼ਤਾ ਨਹੀਂ ਕਰਦੇ | ਇਸ ਤਰ੍ਹਾਂ ਦੇ ਲੋਕਾਂ ਵਿਚ ਊਰਜਾ ਘੱਟ ਹੋ ਜਾਂਦੀ ਹੈ | ਜੋ ਲੋਕ ਸਹੀ ਨਾਸ਼ਤਾ ਕਰਦੇ ਹਨ,,,,,, ਉਨ੍ਹਾਂ ਦੇ ਸਰੀਰ ਦੀ ਊਰਜਾ ਦੁੱਗਣੀ ਹੋ ਜਾਂਦੀ ਹੈ | ਦੁਪਹਿਰ ਨੂੰ ਹਲਕਾ ਭੋਜਨ ਲਓ | ਇਸ ਵਿਚ ਸਲਾਦ, ਦਹੀਂ, ਛਾਣਬੂਰੇ ਵਾਲੇ ਆਟੇ ਦੀ ਰੋਟੀ, ਦਾਲ, ਹਰੀ ਸਬਜ਼ੀ ਤੇ ਚਾਵਲ ਆਦਿ ਸ਼ਾਮਿਲ ਹੋਣ | ਸ਼ਾਮ ਦੇ ਨਾਸ਼ਤੇ ਵਿਚ ਬਿਸਕੁਟ, ਚਾਹ, ਸੈਂਡਵਿਚ, ਫਲ ਦੀ ਪਲੇਟ ਜਿਸ ‘ਤੇ ਹਲਕਾ ਜਿਹਾ ਡ੍ਰੇਸਿੰਗ ਕੀਤੀ ਹੋਈ ਮਲਾਈ ਜਾਂ ਦਹੀਂ ਦਾ, ਲੈ ਸਕਦੇ ਹੋ | ਰਾਤ ਦੇ ਭੋਜਨ ਵਿਚ ਛਾਣਬੂਰੇ ਸਮੇਤ ਆਟੇ ਦੀ ਰੋਟੀ, ਦਾਲ, ਹਰੀ ਸਬਜ਼ੀ ਲਓ | ਮੈਦੇ ਦੀਆਂ ਬਣੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ, ਕਿਉਂਕਿ ਮੈਦੇ ਵਿਚ ਫਾਈਬਰ ਨਹੀਂ ਹੁੰਦਾ | ਆਪਣੀ ਰੋਜ਼ਮਰ੍ਹਾ ਵਿਚ ਸਫੈਦ ਬ੍ਰੈੱਡ, ਪੇਸਟਰੀ, ਰੁਮਾਲੀ ਰੋਟੀ ਅਤੇ ਨਾਨ ਦੀ ਵਰਤੋਂ ਘੱਟ ਤੋਂ ਘੱਟ ਕਰੋ | ਮੈਦਾ ਜ਼ਿਆਦਾ ਲੈਣ ਨਾਲ ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ | ਕਬਜ਼ ਹੋਣ ‘ਤੇ ਇਨਸਾਨ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ |
ਆਪਣੇ ਦਿਮਾਗ ਅਤੇ ਸਰੀਰ ਨੂੰ ਸੁਚਾਰੂ ਰੂਪ ਨਾਲ ਚਲਾਉਣ ,,,,,,ਲਈ ਵਿਟਾਮਿਨ ਅਤੇ ਖਣਿਜ ਤੱਤਾਂ ਨੂੰ ਆਪਣੇ ਭੋਜਨ ਵਿਚ ਜਗ੍ਹਾ ਦਿਓ | ਵਿਟਾਮਿਨ ਏ, ਬੀ ਅਤੇ ਡੀ. ਤੁਹਾਨੂੰ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਨਿਯਮਤ ਸੇਵਨ ਕਰਨ ‘ਤੇ ਮਿਲ ਸਕਦੇ ਹਨ ਜੋ ਸਰੀਰ ਦੀ ਸਫ਼ਾਈ ਦਾ ਵੀ ਕੰਮ ਕਰਦੇ ਹਨ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ