Breaking News
Home / ਤਾਜਾ ਜਾਣਕਾਰੀ / ਬਣਾਇਆ ਹਵਾਈ ਜਹਾਜ਼ ਲਸਣ ਪੈਦਾ ਕਰਨ ਵਾਲੇ ਇਸ ਕਿਸਾਨ ਨੇ, ਤਸਵੀਰਾਂ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਣਾ

ਬਣਾਇਆ ਹਵਾਈ ਜਹਾਜ਼ ਲਸਣ ਪੈਦਾ ਕਰਨ ਵਾਲੇ ਇਸ ਕਿਸਾਨ ਨੇ, ਤਸਵੀਰਾਂ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਣਾ

ਲੋਕ ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਇਹ ਸੱਚ ਹੈ ਕਿ ਇਨਸਾਨ ਦੇ ਸਾਰੇ ਸੁਪਨੇ ਤਾਂ ਸੱਚ ਨਹੀਂ ਹੋ ਸਕਦੇ। ਇਸ ਲਈ ਕਈ ਵਾਰ ਲੋਕ ਅਜਿਹਾ ਕੰਮ ਕਰ ਜਾਂਦੇ ਹਨ ਜੋ ਉਨ੍ਹਾਂ ਦੇ ਸੁਪਨੇ ਦੇ ਬਰਾਬਰ ਦਾ ਹੁੰਦਾ ਹੈ। ਅਜਿਹਾ ਹੀ ਚੀਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ।,,,,,  ਇੱਥੇ ਲਸਣ ਪੈਦਾ ਕਰਨ ਵਾਲੇ ਕਿਸਾਨ ਨੇ ਇਕ ਹਵਾਈ ਜਹਾਜ਼ ਬਣਾ ਦਿੱਤਾ। ਇਸ ਕਿਸਾਨ ਦਾ ਸੁਪਨਾ ਸੀ ਕਿ ਉਹ ਆਪਣਾ ਇਕ ਹਵਾਈ ਜਹਾਜ਼ ਉਡਾਏ।

ਲਸਣ ਪੈਦਾ ਕਰਨ ਵਾਲੇ ਚੀਨ ਦੇ ਇਕ ਝੂ ਯੂ.ਏ. ਨਾਮ ਦੇ ਕਿਸਾਨ ਨੇ ਜਿਹੜਾ ਜਹਾਜ਼ ਬਣਾਇਆ ਹੈ ਉਹ ਏਅਰਬੱਸ ਏ320 ਦੀ ਨਕਲ ਹੈ। ਪਰ ਇਹ ਜਹਾਜ਼ ਹਵਾ ਵਿਚ ਉਡਾਣ ਨਹੀਂ ਭਰ ਸਕਦਾ ਕਿਉਂਕਿ ਇਹ ਸਿਰਫ ਜਹਾਜ਼ ਦੀ ਨਕਲ ਹੈ। ,,,,, ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦਿਆਂ ਝੂ ਨੇ ਕਿਹਾ,”ਮੈਂ ਅੱਧੀ ਉਮਰ ਪੂਰੀ ਕਰ ਲਈ ਅਤੇ ਇਹ ਸਮਝ ਗਿਆ ਕਿ ਮੈਂ ਅਸਲੀ ਜਹਾਜ਼ ਨਾ ਤਾਂ ਖਰੀਦ ਸਕਦਾ ਹਾਂ ਅਤੇ ਨਾ ਹੀ ਉਡਾ ਸਕਦਾ ਹਾਂ ਪਰ ਇਸ ਨੂੰ ਬਣਾ ਜ਼ਰੂਰ ਸਕਦਾ ਹਾਂ।”

ਮਿਡਲ ਸਕੂਲ ਤੱਕ ਪੜ੍ਹਿਆ ਝੂ ਪਿਆਜ਼ ਅਤੇ ਲਸਣ ਦੀ ਖੇਤੀ ਕਰਨ ਲੱਗ ਪਿਆ। ਇਸ ਮਗਰੋਂ ਉਸ ਨੇ ਕਾਯੁਨ ਸ਼ਹਿਰ ਵਿਚ ਵੈਲਡਿੰਗ ਦਾ ਕੰਮ ਕਰਨ ਵਾਲੀ ਇਕ ਛੋਟੀ ਜਿਹੀ ਫੈਕਟਰੀ ਦਾ ਰੁਖ਼ ਕੀਤਾ।ਬੀਤੇ ਸਾਲ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਹ ਕਦੇ ਵੀ ਅਸਲੀ ਜਹਾਜ਼ ਉੱਡਾ ਨਹੀਂ ਪਾਏਗਾ। ਇਸ ਮਗਰੋਂ ਝੂ ਨੇ ਆਪਣੀ ਪੂਰੀ ਜ਼ਿੰਦਗੀ ਦੀ ਬਚਤ 2.6 ਮਿਲੀਅਨ ਯੁਆਨ ਮਤਲਬ ਕਰੀਬ 2 ਕਰੋੜ ਰੁਪਏ ਦੀ ਰਾਸ਼ੀ ਇਸ ਕੰਮ ਵਿਚ ਲਗਾਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਸ ਕੰਮ ਵਿਚ ਝੂ ਦੇ ਸਾਥੀ ਮਜ਼ਦੂਰਾਂ ਨੇ ਕਾਫੀ ਮਦਦ ਕੀਤੀ।

ਝੂ ਦੇ ਹੱਥਾਂ ਨਾਲ ਬਣੇ ਇਸ ਏਅਰਬੱਸ ਦੇ ਉਡਾਣ ਭਰਨ ਦੇ ਆਸਾਰ ਨਹੀਂ ਹਨ। ਝੂ ਇਸ ਨੂੰ ਇਕ ਰੈਸਟੋਰੈਂਟ ਜਾਂ ਹੋਟਲ ਵਿਚ ਤਬਦੀਲ ਕਰਨਾ ਚਾਹੁੰਦਾ ਹੈ। ਇਹ ਜਹਾਜ਼ 124 ਫੁੱਟ ਲੰਬਾ, 118 ਫੁੱਟ ਚੌੜਾ ਅਤੇ 40 ਫੁੱਟ ਉੱਚਾ ਹੈ।ਝੂ ਨੇ ਇਸ ਜਹਾਜ਼ ਨੂੰ ਬਣਾਉਣ ਦੀ ਸ਼ੁਰੂਆਤ ਏਅਰਬੱਸ 320 ਦੇ ਇਕ ਖਿਡੌਣੇ ਵਾਲੇ ਮਾਡਲ ਤੋਂ ਕੀਤੀ। ,,,,,, ਇਹ ਅਸਲੀ ਜਹਾਜ਼ ਦੇ ਆਕਾਰ ਦਾ ਕਰੀਬ 18ਵਾਂ ਹਿੱਸਾ ਸੀ। ਉਸ ਨੇ ਆਨਲਾਈਨ ਤਸਵੀਰਾਂ ਦਾ ਅਧਿਐਨ ਕੀਤਾ। ਇਸ ਜਹਾਜ਼ ਵਿਚ ਝੂ ਨੇ ਕਰੀਬ 60 ਟਨ ਸਟੀਲ ਦੀ ਵਰਤੋਂ ਕੀਤੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!