ਬਰਗਾੜੀ ਇਕੱਠ ਨੂੰ ਧਾਰਮਿਕ ਇਕੱਤਰਤਾ ਵਜੋਂ ਪ੍ਰਚਾਰਿਆ ਗਿਆ ਹੈ ਪਰ ਇਸ ਦੀ ਆਮ ਆਦਮੀ ਪਾਰਟੀ ਦੇ ਸਾਰੇ ਧੜਿਆਂ ਨੇ ਖੁੱਲ੍ਹ ਕੇ ਹਮਾਇਤ ਕੀਤੀ। ਸੁਖਪਾਲ ਸਿੰਘ ਖਹਿਰਾ ,,,, ਤੋਂ ਇਲਾਵਾ ਲੋਕ ਇਨਸਾਫ ਪਾਰਟੀ ਨੇ ਵੀ ਇਕੱਠ ਵਿਚ ਖੁੱਲ੍ਹ ਕੇ ਹਾਜ਼ਰੀ ਭਰੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮੌਕੇ ਇਕ ਲੱਖ ਲੋਕਾਂ ਦਾ ਇਕੱਠ ਹੋਇਆ ਹੈ।
ਮੀਡੀਆ ਰਿਪੋਰਟਾਂ ਵੀ ਇਹੀ ਦੱਸ ਰਹੀਆਂ ਹਨ ਕਿ ਇਹ ਇਕੱਠ ਅਕਾਲੀ ਦਲ ਤੇ ਕਾਂਗਰਸ ਦੀਆਂ ਰੈਲੀਆਂ ਤੋਂ ਵੱਧ ਸੀ। ਦੱਸ ਦਈਏ ਕਿ ਅੱਜ ਕਾਂਗਰਸ ਤੇ ਅਕਾਲੀ ਦਲ ਵੀ ਰੈਲੀਆਂ ਰੱਖੀਆਂ ਸਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਕੈਪਟਨ ਨੇ ਬਾਦਲ ਦੇ ਗੜ੍ਹ ਵਿਚ ਰੈਲੀਆਂ ਕੀਤੀਆਂ ਸਨ। ਇਸੇ ਦਿਨ ਬਰਗਾੜੀ ਵਿਚ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ ਸੀ। ਹਰ ਧਿਰ ਵੱਧ ਇਕੱਠ ਦੇ ਦਾਅਵੇ ਕਰ ਰਹੀ ਸੀ ਪਰ ਬਰਗਾੜੀ ਵਿਚ ਧਾਰਮਿਕ ਜਥੇਬੰਦੀਆਂ ਦੇ ਇਕੱਠ ਨੇ ਸਾਰੇ ਰਿਕਾਰਡ ਤੋੜ ਦਿੱਤੇ।
ਬਰਗਾੜੀ ਇਕੱਠ ਵਿਚ ਬੁਲਾਰਿਆਂ ਨੇ ਸਭ ਤੋਂ ਵੱਧ ਨਿਸ਼ਾਨਾ ਬਾਦਲ ਪਰਿਵਾਰ ਨੂੰ ਬਣਾਇਆ। ਬੇਅਦਬੀ ਕਾਂਡ ਤੇ ਡੇਰਾ ,,,, ਸਿਰਸਾ ਮੁਖੀ ਨੂੰ ਲੈ ਕੇ ਬਾਦਲਾਂ ਉਤੇ ਹਮਲੇ ਕੀਤੇ ਗਏ। ਇਥੋਂ ਤੱਕ ਇਥੇ ਪੁੱਜੇ ਸਿਆਸੀ ਆਗੂਆਂ ਸੁਖਪਾਲ ਖਹਿਰਾ, ਭਗਵੰਤ ਮਾਨ ਸਮੇਤ ਹੋਰ ਆਗੂਆਂ ਨੇ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਉਤੇ ਸਵਾਲ ਚੁੱਕੇ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home / ਵਾਇਰਲ ਵੀਡੀਓ / ਬਰਗਾੜੀ ਚ ਲੋਕਾਂ ਦੇ ਇਸ ਠਾਠਾਂ ਮਾਰਦੇ ਸਮੁੰਦਰ ਦੀ ਵੀਡੀਓ ਦੇਖ ਕਹੋਗੇ ਸਾਡੀ ਕੌਮ ਹਲੇ ਜਾਗਦੀ ਏ
Check Also
ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )
ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …