ਪਿੰਗਲਵਾੜੇ’ ‘ਚ ਬਰਾਤ ਲੈ ਕੇ ਆਇਆ ਲੁਧਿਆਣੇ ਦਾ ਕਾਰੋਬਾਰੀ ਲੁਧਿਆਣੇ ਦੇ ਜਵਾਹਰ ਨਗਰ ਦਾ ਰਹਿਣ ਵਾਲੇ ਕਾਰੋਬਾਰੀ ਰੌਕੀ ਪੁੱਤਰ ਚਮਨ ਲਾਲ ਨੇ ਜਲੰਧਰ ਦੇ ਪਿੰਗਲਵਾੜੇ ‘ਚ ਰਹਿਣ ਵਾਲੀ ਇਕ ਕੁੜੀ ਨੂੰ ਆਪਣੀ ਜੀਵਨ ਸਾਥਣ ਬਣਾ ਲਿਆ। ਰੌਕੀ ਨੇ ਦੁਨੀਆ ਸਾਹਮਣੇ ਅਜਿਹੀ ਮਿਸਾਲ ਪੇਸ਼ ਕੀਤੀ ਕਿ ਹਰ ਪਾਸੇ ਇਸ ਗੱਲ,,,,,ਦੀਆਂ ਧੁੰਮਾਂ ਪੈ ਗਈਆਂ। ਪਿੰਗਲਵਾੜੇ ਵਾਲਿਆਂ ਨੇ ਵੀ ਕੁੜੀ ਦੇ ਵਿਆਹ ‘ਚ ਕੋਈ ਕਸਰ ਨਹੀਂ ਛੱਡੀ ਅਤੇ ਮਹਿੰਦੀ ਤੋਂ ਲੈ ਕੇ ਡੋਲੀ ਤੋਰਨ ਤੱਕ ਸਭ ਰਸਮਾਂ ਨਿਭਾਈਆਂ। ਰੌਕੀ ਅਤੇ ਸਵੀਟੀ ਦਾ ਵਿਆਹ ਪਿੰਗਲਵਾੜੇ ਦੇ ਸੰਚਾਲਕ ਆਤਮਜੀਤ ਸਿੰਘ ਦੇ ਨਿਰਦੇਸ਼ਾਂ ‘ਤੇ ਹੋਇਆ। ਪਿੰਗਲਵਾੜੇ ਦੇ ਸਟਾਫ ਨੇ ਮਾਮੇ ਤੋਂ ਲੈ ਕੇ ਮਾਤਾ-ਪਿਤਾ ਅਤੇ ਭੈਣਾਂ ਦਾ ਰਿਸ਼ਤਾ ਨਿਭਾਇਆ।ਅਸਲ ‘ਚ 2001 ‘ਚ ਇਕ ਸਵੈਮਸੇਵੀ ਸੰਸਥਾ ਦੇ ਮੈਂਬਰ ਇਕ ਬੱਚੀ ਨੂੰ ਪਿੰਗਲਵਾੜੇ ਛੱਡ ਗਏ ਸਨ। ਬੱਚੀ ਨੂੰ ਆਪਣੇ ਮਾਤਾ-ਪਿਤਾ ਦੀ ਕੋਈ ਜਾਣਕਾਰੀ ਨਾ ਹੋਣ ਕਾਰਨ ਉਸ ਨੇ ਪਿੰਗਲਵਾੜੇ ਨੂੰ ਹੀ ਆਪਣਾ ਘਰ ਬਣਾ ਲਿਆ। ਸੰਸਥਾ ਨੇ ਲੜਕੀ ਦਾ ਨਾਂ ਸਵੀਟੀ ਰੱਖਿਆ ਅਤੇ ਉਸ ਦਾ ਪਾਲਣ-ਪੋਸ਼ਣ ਕੀਤਾ। ਪਿੰਗਲਵਾੜੇ ‘ਚ ਬੁੱਧਵਾਰ ਨੂੰ ਵਿਆਹ ਦੀ ਸ਼ਹਿਨਾਈ ਵੱਜੀ ਅਤੇ,,,,,, ਪਿਛਲੇ ਤਿੰਨ ਦਿਨਾਂ ਤੋਂ ਉੱਥੇ ਤਿਉਹਾਰ ਵਾਲਾ ਮਾਹੌਲਾ ਰਿਹਾ। ਮਹਿੰਦੀ ਤੋਂ ਲੈ ਕੇ ਜਾਗੋ ਕੱਢਣ ਅਤੇ ਬਟਣਾ ਲਾਉਣ ਤੋਂ ਲੈ ਕੇ ਚੂੜਾ ਪਾਉਣ ਤੱਕ ਦੀਆਂ ਸਾਰੀਆਂ ਰਸਮਾਂ ਕੀਤੀਆਂ ਗਈਆਂ।
ਇਸ ਦੌਰਾਨ ਰੌਕੀ ਨੇ ਦੱਸਿਆ ਕਿ ਉਸ,,,,,,,ਦੀ ਇੱਛਾ ਸੀ ਕਿ ਕਿਸੇ ਸੰਸਥਾ ‘ਚ ਪਲੀ ਹੋਈ ਲੜਕੀ ਨਾਲ ਉਹ ਵਿਆਹ ਕਰੇ। ਉਸ ਨੇ ਦੱਸਿਆ ਕਿ ਸਵੀਟੀ ਨਾਲ ਵਿਆਹ ਕਰਨ ਵਾਲੇ ਉਸ ਨੇ ਆਪਣੇ ਪਿਤਾ ਚਮਨ ਲਾਲ ਨੂੰ ਦੱਸਿਆ। ਪਿਤਾ ਦੀ ਇਜਾਜ਼ਤ ਤੋਂ ਬਾਅਦ ਹੀ ਇਹ ਆਨੰਦ ਕਾਰਜ ਪੂਰਾ ਹੋਇਆ। ਰੌਕੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੇ ਫੈਸਲੇ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਵੀਟੀ ਨੂੰ ਨੂੰਹ ਨਹੀਂ, ਸਗੋਂ ਧੀ ਦੇ ਰੂਪ ‘ਚ ਸਵੀਕਾਰ ਕੀਤਾ ਹੈ। ਰੌਕੀ ਦੀ ਸੋਚ ਨੂੰ ਸਲਾਮ
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …