ਮੋਬਾਇਲ ਫੋਨ ਦੀ ਖੋਜ ਨਾਲ ਜਿੱਥੇ ਸੰਚਾਰ ਸਾਧਨ ਵਿਚ ਤੇਜੀ ਆਈ ਹੈ । ਉਥੇ ਮੋਬਾਇਲ ਫੋਨ ਸਾਡੇ ,,,,,,, ਅਮੀਰ ਪੰਜਾਬੀ ਸੱਭਿਆਚਾਰ ਨੂੰ ਘੁਣ ਵਾਂਗ ਖਾ ਰਿਹਾ ਹੈ । ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਮੋਬਾਇਲ ਸਾਡੀ ਜ਼ਿੰਦਗੀ ਦਾ ਇੱਕ ਅੰਗ ਬਣ ਚੁੱਕਾ ਹੈ । ਅਜੋਕੇ ਸਮੇਂ ਮੋਬਾਇਲ ਬਿਨਾਂ ਵਿਅਕਤੀ ਆਪਣੇ ਆਪ ਨੂੰ ਅਧੂਰਾ ਮੰਨਦਾ ਹੈ ।
ਕਿਸੇ ਵਿਰਲੇ ਨੂੰ ਛੱਡ ਕੇ ਅੱਜ ਹਰ ਵਿਅਕਤੀ ਕੋਲ ਮੋਬਾਇਲ ਹੈ । ਕਈ ਤਾਂ ਅਜਿਹੇ ਹਨ ਜਿਨ੍ਹਾਂ ਕੋਲ ਇੱਕ ਦੀ ਬਜਾਏ ਦੋ-ਤਿੰਨ ਮੋਬਾਇਲ ਹਨ । ਮੋਬਾਇਲ ਫੋਨ ਦੇ ਕਾਰਨ ਅੱਜ ਵਿਅਕਤੀ ਦੁਨੀਆਂਦਾਰੀ, ਆਪਸੀ ਭਾਈਚਾਰਾ, ਆਂਢ ਗੁਆਂਢ ਦੇ ਨਾਲ ਨਾਲ ਆਪਣੇ ਆਪ ਤੋਂ ਵੀ ਕੋਹਾਂ ਦੂਰ ਹੋ ਗਿਆ ਹੈ । ਪੰਜਾਬੀ ਸੱਭਿਆਚਾਰ ,ਚ ਜਦੋਂ ਮੋਬਾਇਲ ਨਹੀਂ ਸੀ ਤਾਂ ਉਸ,,,,,,, ਵੇਲੇ ਆਪਸੀ ਲੋਕਾਂ ਦਾ ਮਿਲਵਰਤਨ ਦੇਖਣ ਵਾਲਾ ਹੁੰਦਾ ਸੀ ।
ਸੱਥਾਂ ਵਿਚ ਰੌਣਕਾਂ ਲੱਗਣੀਆਂ, ਛਿੰਝ ਮੇਲੇ ਲੱਗਣੇ, ਘੋਲ ਹੋਣੇ, ਕਬੱਡੀਆਂ ਪੈਣੀਆਂ, ਕੁੜੀਆਂ ਨੇ ਤ੍ਰਿੰਜਣ ਬੈਠਣਾ, ਤੀਆਂ ਵਿਚ ਗਿੱਧਾ ਪਾਉਣਾ ਆਦਿ ਹੋਰ ਪਿੰਡਾਂ ਅੰਦਰ ਜੋ ਪ੍ਰੋਗਰਾਮ ਹੁੰਦਾ ਸਭ ਵਿਚ ਸਾਡੇ ਅਮੀਰ ਸੱਭਿਆਚਾਰ ਨੇ ਝਲਕਣਾ । ਪੱਛਮੀ ਸੱਭਿਆਚਾਰ ,,,,,,,, ਦੇ ਨਾਲ ਨਾਲ ਮੋਬਾਇਲ ਫੋਨ ਨੇ ਤਾਂ ਬਹੁਤ ਕੁਝ ਖਤਮ ਕਰ ਦਿੱਤਾ । ਹੁਣ ਕਿਧਰੇ ਪਹਿਲਾਂ ਵਰਗਾ ਕੁਝ ਨਜ਼ਰੀਂ ਨਹੀਂ ਪੈਦਾ । ਸ਼ੋਸਲ ਸਾਈਟਾਂ ਨੇ ਅੱਜ ਦੀ ਪੀੜ੍ਹੀ ਨੂੰ ਬੰਦ ਕਮਰੇ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ । ਅੱਜ ਬਹੁਤੇ ਕੰਮਾਂ ਨੂੰ ਸ਼ੋਸਲ ਸਾਈਟਾਂ ਤੇ ਹੀ ਤਰਜੀਹ ਦਿੱਤੀ ਜਾਂਦੀ ਹੈ ।
ਸਾਡਾ ਕਿਤਾਬੀ ਵਿਰਸਾ ਵੀ ਮੋਬਾਇਲ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ । ਜੇਕਰ ਪਿਛਲੇ ਇਤਿਹਾਸ ਨੂੰ ਫਰੋਲੀਏ ਤਾਂ ਕੋਈ ਅੰਦੋਲਨ ਦੇਖ ਲਉ।ਜਿਸ ਨੂੰ ਚਲਾਉਣ ਲਈ ਕਿਤਾਬਾਂ, ਅਖਬਾਰਾਂ ਅਤੇ ਮੈਗ਼ਜੀਨ ਦਾ ਸਹਾਰਾ ਲਿਆ ਗਿਆ । ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਨਾ ਦੇਣ ਲਈ ਮਹਾਨ ਗੁਰੁ ਪੀਰਾਂ, ਫਕੀਰਾਂ,,,,,,,,,,, ਸੂਰਬੀਰ ਯੋਧਿਆਂ ਦੀਆਂ ਜੀਵਨੀਆਂ ਨੂੰ ਕਿਤਾਬਾਂ ਦਾ ਰੂਪ ਦਿੱਤਾ ਗਿਆ।ਪਰ ਮੋਬਾਇਲ ਨੇ ਅਜੋਕੀ ਨੌਜਵਾਨ ਪੀੜ੍ਹੀ ਕਿਤਾਬ ਵਿਰਸੇ ਤੋਂ ਬਹੁਤ ਦੂਰ ਕਰ ਦਿੱਤਾ ਹੈ ,,,,,,,,, । ਅੱਜ ਦਾ ਨੌਜਵਾਨ ਸਿਰਫ ਮੋਬਾਇਲ ਤੱਕ ਹੀ ਸਿਮਟ ਕੇ ਰਹਿ ਗਿਆ।ਬਹੁਤੇ ਨੌਜਵਾਨ ਅੱਜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਇਤਿਹਾਸ ਤੋਂ ਕੋਰੇ ਹਨ । ਜਿਸ ਦੇ ਆਉਣ ਵਾਲੇ ਸਮੇਂ ਵਿਚ ਭਿਆਨਕ ਨਤੀਜੇ ਨਿਕਲਗੇ । ਅਜੇ ਵੀ ਮੌਕੇ ਹੈ ਆਪਾਂ ਪੰਜਾਬੀ ਸੱਭਿਆਚਾਰ ਨੂੰ ਬਚਾਈਏ । ਇਸ ਨਾਲ ਜੁੜੀਏ।ਕਿਤਾਬਾਂ ਨੂੰ ਅਪਣਾਈਏ ਤਾਂ ਜੋ ਇੱਕ ਚੰਗੀ ਜ਼ਿੰਦਗੀ ਜਿਉਂ ਸਕੀਏ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ