Breaking News
Home / ਮਨੋਰੰਜਨ / ਬਹੁਤ ਚਾਅ ਸੀ ਕੈਨੇਡਾ ਆਉਣ ਦਾ ਪਰ ਜਦ ਇੱਥੇ ਆ ਕੇ ਦੁਨੀਆਂ ਦੇਖੀ ਤਾਂ ਕੁਝ ਦਿਨਾਂ ਚ ਹੀ ਚਾਅ ਲਹਿ ਗਿਆ

ਬਹੁਤ ਚਾਅ ਸੀ ਕੈਨੇਡਾ ਆਉਣ ਦਾ ਪਰ ਜਦ ਇੱਥੇ ਆ ਕੇ ਦੁਨੀਆਂ ਦੇਖੀ ਤਾਂ ਕੁਝ ਦਿਨਾਂ ਚ ਹੀ ਚਾਅ ਲਹਿ ਗਿਆ

ਭਾਗ ਦੋ- ਬਾਹਰ ਜਾਣ ਦਾ ਸ਼ੋਕ ਟੀ ਵੀ ਤੇ ਲੋਕਾ ਦੀਆ ਗੱਲਾ ਸੁਣ-ਸੁਣ ਪੈ ਗਿਆ ਅਤੇ ਨਾਲ ਪੜ੍ਹਦੇ ਹਮਉਮਰਾਂ ਵਿੱਚ ਕੈਨੇਡਾ ਦਾ ਕੇ੍ਜ਼ ਦੇਖ ਮੈਂ ਵੀ ਮਨ ਹੀ ਮਨ ਵਿੱਚ ਪੱਕਾ ਕਰ ਲਿਆ ਕਿ ਮੈਂ ਵੀ ਕੈਨੇਡਾ ਹੀ ਜਾਣਾ, ਦੇਖਣੇ ਚਾਹੂੰਦੀ ਸੀ ਐਸਾ ਕੀ ਓਥੇ ਜੋ ਸਭ ਪਾਗਲ ਹੋਏ ਫਿਰਦੇ ਕੈਨੇਡਾ ਜਾਣ ਲਈ। ਜਦ ਘਰ ਗੱਲ ਕੀਤੀ ਤਾਂ ਸਭ ,,,, ਨੇ ਮਨਾ ਕਰ ਦਿੱਤਾ ਕਿ ਨਹੀਂ ਐਨੀ ਦੂਰ ਨਹੀਂ ਜਾਣਾ।

ਸ਼ਾਇਦ ਉਹਨਾਂ ਨੂੰ ਯਕੀਨ ਸੀ ਕਿ ਮੈਂ ਘਰ ਤੋਂ ਦੂਰ ਰਹਿ ਹੀ ਨਹੀਂ ਸਕਦੀ, ਉਹ ਸਹੀ ਵੀ ਸੀ ਮੈਂ ਤਾਂ ਕਦੇ ਰਿਸ਼ਤੇਦਾਰੀ ਵਿੱਚ ਇੱਕ ਰਾਤ ਤੋਂ ਵੱਧ ਨਹੀਂ ਰਹਿ ਪਾਉਂਦੀ ਸੀ। ਸੁਭਹਾ ਹੁੰਦਿਆਂ ਹੀ ਭੱਜ ਆਉਣਾ। ਪਰ ਮੈਂ ਆਪਣੀ ਜਿਦ ਤੇ ਅੜ੍ਹ ਗਈ, ,,,,,ਸਿਰ ਦਤੇ ਕੈਨੇਡਾ ਦਾ ਭੂਤ ਸਵਾਰ ਸੀ। ਰੁੱਸ ਕੇ ਇੱਕ ਦਿਨ ਰੋਟੀ ਨਹੀਂ ਖਾਦੀ ਤੇ ਅਗਲੇ ਦਿਨ ਸੁਭਹਾ ਨੂੰ ਸਾਰੇ ਮੰਨ ਗਏ। ਮੈਨੂੰ ਵੀ ਪਤਾ ਸੀ ਸਭਨੇ ਮੰਨ ਹੀ ਜਾਣਾ।

ਬਸ ਫਿਰ ਆਈਲੈਟਸ ਦੀ ਕੋਚਿੰਗ ਲਈ ਤੇ ਟੈਸਟ ਦੇ ਦਿਤਾ ਤੇ ਪਹਿਲੀ ਵਾਰ ਹੀ ਰਿਕੁਆਇਰਮੈਂਟ ਕਲੀਅਰ ਕਰ ਲਈ। ਮੇਰੇ ਤੋਂ ਤਾਂ ਚਾਅ ਨਹੀਂ ਸੀ ਸਾਂਭਿਆ ਜਾਂਦਾ। ਪਰ ਵੀਰੇ ਹਮੇਸ਼ਾ ਮੈਨੂੰ ਟਿੱਚਰਾਂ ਕਰਦੇ ਰਹਿੰਦੇ ਸਨ ਕਿ ਇਹਨੇ ਤਾਂ ਮਹੀਨਾ ਨਹੀਂ ਕੱਟਣਾ ਬਾਹਰ, ਦੇਖੀਂ ਇਹਨੀਂ ਪੈਰੀਂ ਰੋਂਦੀ ਵਾਪਸ ਨਾ ਭੱਜੀ ਆਈ ਤਾਂ ਮੇਰਾ ਨਾਮ ਬਦਲ ਦਿਓ। ਟਿਕਟ ਕਰਾ ਲਈ ਪਹਿਲੀ ਵਾਰ ਜਹਾਜ ਚ ਬੈਠੀ ਨੂੰ ਅਜੀਬ ਜਿਹਾ ਮਹਿਸੂਸ ਹੋਰ ਰਿਹਾ ਸੀ। ਘਰੋਂ ਦੂਰ ਜਾਣ ਦਾ ਦੁੱਖ ਸੀ, ਕੈਨੇਡਾ ਦਾ ਚਾਅ ਵੀ ਸੀ ਤੇ ਅਜੀਬ ਜਿਹਾ ਡਰ ਵੀ ਲੱਗ ,,,,,, ਰਿਹਾ ਸੀ। ਇਥੋ ਹੀ ਮੇਰੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ।

ਓਥੇ ਜਾ ਕੇ ਹੀ ਅਹਿਸਾਸ ਹੋਇਆ ਕਿ ਘਰ ਕੀ ਹੁੰਦਾ, ਆਪਣੇ ਕੀ ਹੁੰਦੇ, ਰੋਟੀ ਕੀ ਕੀਮਤ ਹੁੰਦੀ, ਕੰਮ ਕੀ ਹੁੰਦਾ। ਇੱਥੇ ਆ ਕੇ ਮੈਂ ਰਿਸ਼ਤੇਦਾਰੀ ਚ ਲੱਗੇ ਚਾਚਾ ਜੀ ਦੇ ਘਰ ਰਹਿ ਰਹੀ ਸੀ। ਚਾਚਾ ਜੀ ਦਾ ਸੁਭਾਅ ਤਾਂ ਚੰਗਾ ਸੀ ਪਰ ਬਾਕੀ ਪਰਿਵਾਰ ਤਾਂ ਬਾਹਲਾ ਰੁੱਖਾ ਜਾਪਦਾ ਸੀ। ਰੋਟੀ ਖਾਂਦੀ ਨੂੰ ਏਦਾਂ ਲੱਗਣਾ ਸਭ ਮੇਰੇ ਵੱਲ ਹੀ ਘੂਰੀ ਜਾ ਰਹੇ। ਚਾਚੀ ਤਾਂ ਮੈਨੂੰ ਨਿੱਕੀ ਨਿੱਕੀ ਗੱਲ ਤੇ ਟੋਕਦੀ ,,,,,,, ਰਹਿੰਦੀ ਉਹਨਾਂ ਦਾ ਘਰ ਤਾਂ ਬਹੁਤ ਵੱਡਾ ਸੀ ਪਰ ਦਿਲ ਬਹੁਸ ਛੋਟੇ ਸਨ। ਫਿਰ ਇੱਕ ਦਿਨ ਕੌਫੀ ਨਾਲ ਭਰਿਆ ਕੱਪ ਮੇਰੇ ਹੱਥੋਂ ਛੁੱਟ ਫਰਸ਼ ਤੇ ਜਾ ਪਿਆ। ਚਾਚੀ ਨੇ ਤਾਂ ਛੱਤ ਹੀ ਸਿਰ ਤੇ ਚੱਕ ਲਈ। ਉਹ ਦਿਨ ਅੰਦਰ ਵੜ ਕੇ ਬਹੁਤ ਰੋਈ ਮਨ ਕਰ ਰਿਹਾ ਸੀ ਹੁਣੇ ਵਾਪਸ ਘਰ ਚਲੀ ਜਾਂਵਾ। ਘੰਟਿਆਂ ਬਾਅਦ ਵੀ ਚਾਚੀ ਦੀ ਬੁੜ ਬੁੜ ਬੰਦ ਨਾ ਹੋਈ।

ਮੈਨੂੰ ਐਨਾ ਗੁੱਸਾ ਆਇਆ ਕਿ ਸਾਰਾ ਸਮਾਨ ਪੈਕ ਕਰ ਕੇ ਉਹਨਾਂ ਨੂੰ ਬਿਨਾ ਦੱਸੇ ਅੱਧੀ ਰਾਤ ਨੂੰ ਸੜਕ ਆ ਕੇ ਖੜ੍ਹ ਗਈ। ਘੁੱਪ ਹਨੇਰਾ ਉੱਪਰੋਂ ਨਵੰਬਰ ਦੀ ਠੰਡ, ਬਸ ਅੱਖਾਂ ਚੋਂ ਪਾਣੀ ਵਹੀ ਜਾ ਰਿਹਾ ਸੀ। ਬਹੁਤ ਦੋਸਤਾਂ ਨੂੰ ਫੋਨ ਕੀਤੇ ਪਰ ਕਿਸੇ ਨੇ ਫੋਨ ਨਾ ਚੱਕਿਆ। ਅਖੀਰ ਸਾ਼ਡੇ ਨੇੜਲੇ ਪਿੰਡਾਂ ਚੋ ਆਈ ਇੱਕ ਕੁੜੀ ਨੇ ਫੋਨ,,,,,, ਚੱਕਿਆ ਤੇ ਰੋਂਦੀ ਰੋਂਦੀ ਨੇ ਸਾਰੀ ਹਾਲਤ ਬਿਆਨ ਕੀਤੀ। ਠੰਡ ਨਾਲ ਹੱਥ ਪੈਰ ਸੁੰਨ ਹੋ ਚੁੱਕੇ ਸਨ ਪਰ ਉਹ ਜਲਦ ਹੀ ਆਪਣੇ ਇੱਕ ਦੋਸਤ ਨਾਲ ਓਥੇ ਪਹੂੰਚ ਗਈ ਤੇ ਮੈਨੂੰ ਓਥੋਂ ਲੈ ਗਈ। ਉਸ ਰਾਤ ਨੂੰ ਯਾਦ ਕਰਕੇ ਹਾਲੇ ਵੀ ਲੂੰ-ਕੰਡਾ ਖੜਾ ਹੋ ਜਾਂਦਾ। ਉਹ ਕੁੜੀ ਆਪ ਹੋਰ ਕਿਤੇ ਸ਼ਿਫਟ ਹੋ ਗਈ ਪਰ ਮੈਂ ਪੱਕੀ ਉਸ ਬੇਸਮੈਂਟ ਵਿੱਚ ਕੁੜੀਆਂ ਨਾਲ ਰਹਿਣ ਲੱਗ ਪਈ। ਇਹਨਾਂ ਦਿਨਾ ਵਿੱਚ ਮੈਂ ਕੱਚਾ ਪੱਕਾ ਆਪ ਬਣਾਉਣਾ ਸਿਖਿਆ ਤੇ ਟਿੱਡ ਭਰਨਾ ਆਇਆ।

ਮੈ ਹੋਲੀ ਹੋਲੀ ਓਥੇ ਰਹਿਣਾ ਸਿੱਖ ਲਿਆ, ਰੋਟੀ ਸਬਜੀ ਬਣਾਉਣੀ ਸਿੱਖ ਲਈ। ਪਾਰਟ ਟਾਇਮ ਨੌਕਰੀ ਵੀ ਕਰਨ ਲੱਗ ਪਈ। ਘਰੋਂ ਭਾਂਵੇ ਆਏ ਮਹੀਨੇ ਖਰਚਾ ਆ ਜਾਂਦਾ ਸੀ ਪਰ ਆਪਣੇ ਕਮਾਏ ਪੈਸਿਆਂ ਦੀ ਵੱਖਰੀ ਹੀ ਖੁਸ਼ੀ ਸੀ। ਉਸ ਸਮੇਂ ਵਿੱਚ ਮੈਂ ਬਹੁਤ ਕੁਝ ਸਿੱਖਿਆ ਪਰ ਹਾਲੇ ਵੀ ਬਹੁਤ ਕੁੱਝ ਸਿਖਣਾ ਬਾਕੀ ਸੀ। ਨਾਲ ਰਹਿਣ ਵਾਲੀਆ ਨੂੰ ਪਤਾ ਸੀ ਮੈ ਘਰੋ ਠੀਕ ਹਾ। ਇਸ ਲਈ ਉਹਨਾਂ ਮੇਰੇ,,,,,, ਕੱਪੜੇ ਜੁੱਤੀਆ ਤੱਕ ਨਾ ਛੱਡਣੀਆਂ। ਮੇਰੀ ਸਾਰੀ ਸੈਲਰੀ ਗਰੌਸਰੀ ਵਗੈਰਾ ਵਿੱਚ ਸਾਰੀ ਲੱਗ ਜਾਣੀ ਤੇ ਉਹ ਆਪਣਾ ਬਚਾ ਕੇ ਪਿੰਡਾ ਨੂੰ ਭੇਜ ਦਿੰਦੀਆ। ਬਰਾਬਰ ਦੀ ਸੈਲਰੀ ਸੀ ਇਕੋ ਜਗ੍ਹਾ ਨੌਕਰੀ ਫਿਰ ਮੇਰੀ ਬਚਦੀ ਨਹੀਂ ਉਹ ਕਿਵੇ ਬਚਾ ਲੈਦੀਆ। ਪਰ ਇਸ ਨਾਲ ਮੈਨੂੰ ਕੋਈ ਜਿਆਦਾ ਫਰਕ ਨਹੀ ਪੈਂਦਾ ਸੀ।

ਮੈਨੂੰ ਉਹ ਮੇਰੀਆਂ ਆਪਣੀਆਂ ਲੱਗਦੀਆਂ ਸਨ ਪਰ ਫਿਰ ਰੋਜਾਨਾ ਹਾ ਹੀ, ਕਿਤੇ ਥੱਕ ਜਾਣ ਦੇ, ਕਿਤੇ ਬੀਮਾਰ ਹੋਣ ਦੇ, ਘਰੇ ਕਾਲ ਕਰਨ ਦੇ ਬਹਾਨੇ ਮਾਰਕੇ, ਕੋਈ ਨਾ ਕੋਈ ਰੋਜ ਕੰਮ ਤੋ ਟਲ ਜਾਦੀਆਂ। ਮੇਰੇ ਨਰਮ ਸੁਭਾਅ ਕਰਕੇ ਮੈ ਕਹਿ ਦੇਣਾ ਕੋਈ ਗਲ ਨਹੀ। ਪਰ ਇਕ ਵਾਰ ਮੈਨੂੰ ਠੰਡ ਲੱਗ ਗਈ ਤੇ ਪੂਰੇ ਸੱਤ ਦਿਨ ਬਿਮਾਰ ਰਹੀ। ਦੋ ਕੁ ਦਿਨਾਂ ਵਿੱਚ ਹੀ ਉਹਨਾਂ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਕੋਈ ਕਹਿੰਦੀ ਹੋਲੀ ਹੋਲੀ ਆਪਣੇ ਹਿੱਸੇ ਦਾ ਕੰਮ ਤੇ ਕਰ ਲਿਆ ਕਰ। ਕੋਈ ਕਹਿੰਦੀ ,,,,,, ਅਸੀਂ ਨੌਕਰ ਨਹੀ ਵੱਡੀ ਹੋਵੇਗੀ ਆਪਣੇ ਘਰ ਤੇ ਦਵਾਈ ਲੈਣ ਵੀ ਕੋਈ ਨਾਲ ਨਾ ਤੁਰਦੀ। ਕਿਸੇ ਸਾਥ ਤੇ ਕੀ ਦੇਣਾ ਪਿੱਠ ਪਿੱਛੇ ਬੁਰਾਈਆ ਕਰਨੀਆ ਸ਼ੁਰੂ ਕਰ ਦਿੱਤੀਆ। ਉਦੋਂ ਦਿਲ ਦੂਜੀਵਾਰੀ ਫਿਰ ਟੁੱਟਾ ਮੈ ਉਹਨਾ ਦੇ ਬਿਮਾਰ ਹੋਣ ਤੇ ਦੇਖਭਾਲ ਕਰਦੀ ਰਹੀ ਰਾਤ ਰਾਤ ਕੋਲ ਜਾਗਦੀ ਪਾਣੀ ਦੀਆ ਪੱਟੀਆ ਰੱਖਦੀ ਤੇ ਦਵਾਈ ਰੋਟੀ ਦਾ ਖਿਆਲ ਰੱਖਦੀ ਕਿਉਂਕਿ ਉਹ ਮੇਰੇ ਲਈ ਬੱਡੀਆ ਭੈਣਾ ਵਾਂਗ ਸਨ

ਫਿਰ ਕਦੇ ਕਿਸੇ ਦੀ ਫੀਸ ਕਰਕੇ ਆਪਣੀ ਤਨਖਾਹ ਵਿੱਚੋ ਪੈਸੇ ਦੇਣੇ। ਮੇਰੀ ਮਹਿਨਤ ਦੀ ਕਮਾਈ ਸੀ ਜੋ ਕਦੇ ਕਿਸੇ ਦੇ ਪਰਿਵਾਰ ਨੂੰ ਕਿਸੇ ਮੁਸੀਬਤ ਵਿੱਚ ਆਰਥਿਕ ਸਹਾਇਤਾ ਕਰਨੀ। ਪਰ ਉਹਨਾ ਨੇ ਮੇਰੇ ਕੀਤੇ ਦੀ ਕੋਈ ਕਦਰ ਨਾ ਪਾਈ। ਉਸ ਦਿਨ ਮੈਂ ਸਮਝ ਗਈ ਕਿ ਮੇਰੇ ਚੰਗੇ ਬਣਨ ਦਾ ਕੀ ਫਾਇਦਾ ਜੇ ਲੋਕ ਲੋੜ ਮੁਤਾਬਿਕ ਵਰਤਣ ਤੇ ਵਰਤ ਕੇ ਸੁੱਟ ਦੇਣ। ਉਦੋਂ ਮੈਂ ਸ਼ਿਫਟ ਕਰ ਕੇ ਹੋਰ ਕਿਤੇ ਰਹਿ ,,,,,, ਸਕਦੀ ਸੀ ਪਰ ਮੈਂ ਓਥੇ ਹੀ ਰਹੀ। ਹਰ ਚੀਜ ਦਾ ਹਿਸਾਬ ਕਿਤਾਬ ਕਰਨਾ ਸ਼ੁਰੂ ਕੀਤਾ ਜਿਵੇਂ ਉਹ ਕਰਦੀਆਂ। ਜਿੱਥੇ ਸਖਤ ਹੋਣ ਦੀ ਲੋੜ ਸੀ ਸਖਤ ਹੋਈ, ਰੋਣਾ ਛੱਡ ਕੇ ਖੁਦ ਲਈ ਲੜਨਾ ਸ਼ੁਰੂ ਕੀਤਾ, ਫਿਰ ਇਸ ਸਮਝ ਆਈ ਕੋਈ ਹੋਰ ਮੇਰੇ ਲਈ ਕੁਝ ਕਿਉਂ ਕਰੇਗਾ ਜੋ ਕਰਨਾ ਹੈ ਮੈਂ ਖੁਦ ਹੀ ਕਰਨਾ ਹੈ।

ਅੱਜ ਮੈ ਉਹਨਾ ਸਭ ਲੋਕਾ ਦੀ ਦਿਲ ਦੀਆ ਗਹਿਰਾਈਆ ਤੋ ਧੰਨਵਾਦੀ ਹਾਂ, ਜਿਂਨਾ ਦੇ ਇਸ ਤਰ੍ਹਾ ਦੇ ਵਤੀਰੇ ਕਰਕੇ ਮੈ ਇਹ ਦੁਨੀਆਦਾਰੀ ਨੂੰ ਸਮਝ ਸਕੀ। ਅੱਜ ਮੇਰੇ ਪੰਜਾਬ ਵਿੱਚ ਰਹਿੰਦੇ ਸਮੇ ਦੀ ਸਮਝ ਡਰ ਕਮਜ਼ੋਰੀਆ ਸਭ ਦੂਰ ਹੋ ਚੁੱਕੇ ਨੇ। ਜੋ ਕੁਝ ਮੇਰੇ ਨਰਮ ਦਿਲ ਨੇ ਹੰਢਾਇਆ, ਉਹ ਲਿਖਿਆ ਨਹੀਂ ਸਕਦਾ। ਪਰ ਅੱਜ ਉਸ ਵਕਤ ਕਾਰਨ ਮੈ ਖੁਦ ਨੂੰ ਮਜਬੂਤ ਬਣਾ ਲਿਆ ਤੇ ਹੁਣ ਜਿੰਦਗੀ ਦੀ ਹਰ ,,,,, ਲੜਾਈ ਲਈ ਕਾਬਲ ਬਣ ਗਈ ਹਾ।

ਅੱਜ ਵੀ ਜੌਬ ਤੋਂ ਘਰ ਨੂੰ ਆਂਉਦਿਆਂ ਸ਼ੌਟ ਕੱਟ ਦੇ ਚੱਕਰ ਵਿ੍ੱਚ ਸੰਘਣੇ ਜੰਗਲ ਵਰਗੇ ਰੁੱਖਾਂ ਵਿੱਚੋਂ ਲੰਘ ਕੇ ਆਈ ਹਾਂ। ਯਕੀਨ ਨਹੀਂ ਹੁੰਦਾ ਮੈਂ ਓਹੀ ਡਰਪੋਕ ਜਿਹੀ ਕੁੜੀ ਹਾਂ ਜੋ ਕੋਈ ਡਰਾਵਣਾ ਸੁਪਨਾ ਆ ਜਾਣ ਤੇ ਰਾਤ ਨੂੰ ਉੱਠਕੇ ਮੰਮੀ ਨਾਲ ਚਿੰਬੜ ਕੇ ਪੈ ਜਾਂਦੀ ਸੀ। ਬੱਚਿਆ ਨੂੰ ਲੋੜ ਤੋ ਵਧ ਪਿਆਰ ਨਾਕਾਰੇ ਡਰਪੋਕ ਕਾਇਰ ਬਣਾ ਦਿੰਦਾ। ਉਹਨਾ ਦੀ ਜਿੰਦਗੀ ਕਠੋਰ ਕਰ,,,,,, ਦਿੰਦਾ ਹੈ, ਹੌਸਲੇ ਤੇ ਦਿਲ ਨੂੰ ਕਮਜ਼ੋਰ ਕਰ ਦਿੰਦਾ। ਨਫਰਤ ਪਿਆਰ ਹੌਸਲਾ ਡਰ ਹਰ ਸ਼ੈਅ ਲੋੜ ਤੋ ਵੱਧ ਨੁਕਸਾਨਦਾਇਕ ਹੁੰਦੀ ਹੈ।

ਲੇਖਕ- ਗੁਰਪ੍ਰੀਤ ਸਿੰਘ ਕੰਗ & ਬਲਰਾਜ ਸਿੰਘ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!