Breaking News
Home / ਤਾਜਾ ਜਾਣਕਾਰੀ / ਬਿਆਸ ਦਰਿਆ ਨੇ ਮਚਾਈ ਤਬਾਹੀ ਬਾਰਸ਼ ਤੋਂ ਬਾਅਦ …..

ਬਿਆਸ ਦਰਿਆ ਨੇ ਮਚਾਈ ਤਬਾਹੀ ਬਾਰਸ਼ ਤੋਂ ਬਾਅਦ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹਿਮਾਚਲ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਸ਼ ਕਹਿਰ ਬਣ ਕੇ ਵਰ੍ਹ ਰਹੀ ਹੈ। ਸੂਬੇ ਵਿੱਚ ਮੀਂਹ ਨਾਲ ਕਾਫੀ ਨੁਕਸਾਨ ਹੋਇਆ ਹੈ। ਜ਼ਿਲ੍ਹਾ ਕੁੱਲੂ ਵਿੱਚ ਬੱਦਲ ਫਟਣ ਦੀ ਸੂਚਨਾ ਮਿਲੀ ਹੈ ਜਦਕਿ ਵੈਸ਼ਨੋ ਮਾਤਾ ਮੰਦਰ ਕੋਲ ਬਿਆਸ ਨਦੀ ਕਿਨਾਰੇ ਬਣਾਈ ਟਰੱਕ ਯੂਨੀਅਨ ਦੀ ਪਾਰਕਿੰਗ ਵਿੱਚ ਪਾਣੀ ਭਰ ਗਿਆ ਹੈ। ,,,,, ਇਸ ਨਾਲ ਕਈ ਵਾਹਨ ਵੀ ਜਲਥਲ ਹੋ ਗਏ ਹਨ।

ਬਾਰਸ਼ ਤੋਂ ਬਾਅਦ ਬਿਆਸ ਦਰਿਆ ਨੇ ਮਚਾਈ ਤਬਾਹੀ

 


2
ਭਾਰੀ ਬਾਰਸ਼ ਕਾਰਨ ਬਿਆਸ ਨਦੀ ਵਿਚਲੇ ਪਾਣੀ ਦਾ ਪੱਧਰ ਵਧਣ ਨਾਲ ,,,,, ਕਿਨਾਰੇ ਵੱਸੇ ਅਖਾੜਾ ਬਾਜ਼ਾਰ ਤੇ ਲੰਕਾ ਬੇਕਰ ਕੋਲ ਵੱਸੀਆਂ ਬਸਤੀਆਂ ਦੇ ਸਿਰ ਵੀ ਖ਼ਤਰਾ ਮੰਡਰਾ ਰਿਹਾ ਹੈ। ਫਿਲਹਾਲ ਬਿਆਸ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ।

3 ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਸਮ ਵਿਭਾਗ ਦੀ ਚੇਤਾਵਨੀ ਮੁਤਾਬਕ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

 


4
ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਟੱਪ ਜਾਣ ਕਾਰਨ ਚੰਡੀਗੜ੍ਹ-ਮਨਾਲੀ ਮੁੱਖ ਮਾਰਗ ਨੂੰ ਆਮ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

 

5
ਪਿਛਲੇ 24 ਘੰਟਿਆਂ ਦੌਰਾਨ ਹਿਮਾਚਲ ‘ਚ ਪਏ ਭਾਰੀ ਮੀਂਹਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ।

 


6
ਪਾਣੀ ਦਾ ਵਹਾਅ ਏਨਾ ਹੈ ਕਿ ਬੱਸ ਤੇ ਟਰੱਕ ਜਿਹੇ ਵੱਡੇ ਵਾਹਨ ਵੀ ਪਾਣੀ ਵਿੱਚ ਟਿਕ ਨਹੀਂ ਸਕੇ।

 


7
ਪਿਛਲੇ 24 ਘੰਟਿਆਂ ਦੌਰਾਨ ਜਿੱਥੇ ਰੋਹਤਾਂਗ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਉੱਥੇ ਮਨਾਲੀ ਵਿੱਚ ਭਾਰੀ ਵਰਖਾ ਹੋਈ। ਇਸ ਦੌਰਾਨ ਕੁੱਲੂ ਜ਼ਿਲ੍ਹੇ ਵਿੱਚ ਸਭ ਤੋਂ ਵੱਧ 127.4 ਮਿਲੀਮੀਟਰ ਮੀਂਹ ਪਿਆ, ਇਸ ਤੋਂ ਬਾਅਦ ਧਰਮਸ਼ਾਲਾ (125.2 ਐਮਐਮ), ਊਨਾ (124.2 ਐਮਐਮ), ਗਗਰੇਟ (118 ਐਮਐਮ), ਜੋਗਿੰਦਰਨਗਰ (115 ਐਮਐਮ), ਸੁਜਾਨਪੁਰ (112 ਐਮਐਮ), ਭਰਵੈਣ (110 ਐਮਐਮ), ਨਦੌਣ (104 ਐਮਐਮ), ਕਾਂਗੜਾ (97.5 ਐਮਐਮ) ਤੇ ਬੈਜਨਾਥ (97 ਐਮਐਮ) ਵਿੱਚ ਵੀ ਤਕਰੀਬਨ 10 ਸੈਂਟੀਮੀਟਰ ਬਰਸਾਤ ਹੋਈ।

8
ਸੂਬੇ ਦੇ ਸਿਖਰਲੇ ਹਿੱਸਿਆਂ ਯਾਨੀ ਰੋਹਤਾਂਗ, ਲਾਹੌਲ-ਸਪਿਤੀ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ ਡੇਢ ਫੁੱਟ ਬਰਫਬਾਰੀ ਹੋ ਚੁੱਕੀ ਹੈ।

ਬਾਰਸ਼ ਤੋਂ ਬਾਅਦ ਬਿਆਸ ਦਰਿਆ ਨੇ ਮਚਾਈ ਤਬਾਹੀ
9
ਭਾਰੀ ਮੀਂਹ ਤੇ ਬਰਫਬਾਰੀ ਨਾਲ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਨੇ ਸੂਬੇ ਦੇ ਨਾਲ ਨਾਲ ਗੁਆਂਢੀ ਸੂਬਿਆਂ ਵਿੱਚ ਤਾਪਮਾਨ ਹੇਠਾਂ ਲਿਆ ਦਿੱਤਾ ਹੈ।


10
ਉੱਧਰ ਰੋਹਤਾਂਗ ਦੱਰਾ ਵਿੱਚ ਵੀ ਭਾਰੀ ਬਰਫ਼ਬਾਰੀ ਵਿੱਚ 8 ਸੈਲਾਨੀ ਫਸ ਗਏ ਜਿਨ੍ਹਾਂ ਨੂੰ ਮਨਾਲੀ ਪ੍ਰਸ਼ਾਸਨ ਤੇ ਰੈਸਕਿਊ ਦਲ ਵੱਲੋਂ ਦੇਰ ਰਾਤ ਮਨਾਲੀ ਪਹੁੰਚਾਇਆ ਗਿਆ ਹੈ।

11
ਸੂਬਾ ਸਰਕਾਰ ਨੇ ਬਾਰਸ਼ ਸਬੰਧੀ ਅਲਰਟ ਵੀ ਜਾਰੀ ਕਰ ਦਿੱਤਾ ਹੈ।

12
ਕਈ ਥਾਈਂ ਪਾਣੀ ਭਰਨ ਕਾਰਨ ਤੇ ਹੋਰ ਬਰਸਾਤ ਦੀ ਚੇਤਾਵਨੀ ਕਾਰਨ ਸੋਮਵਾਰ ਨੂੰ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।

13
ਮੌਸਮ ਵਿਭਾਗ ਦੀ ਚੇਤਾਵਨੀ ਮੁਤਾਬਕ ਹਿਮਾਚਲ ਸਰਕਾਰ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਤੇ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।

14
ਸੀਐਮ ਜੈਰਾਮ ਠਾਕੁਰ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਤੋਂ ਮੀਂਹ ਨਾਲ ਹੋਏ ਨੁਕਸਾਨ ਦੀ ਵੀ ਰਿਪੋਰਟ ਤਲਬ ਕੀਤੀ ਹੈ।

 

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!