ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੱਛਮੀ ਬੰਗਾਲ ‘ਚ ਇਕ ਬੇਟੇ ਨੇ ਆਪਣੇ ਪਿਤਾ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਪਿਤਾ ਦਾ ਕਸੂਰ ਸਿਰਫ ਇੰਨਾ ਸੀ,,,,,,ਕਿ ਉਸ ਨੇ ਸ਼ੂਗਰ ਦੀ ਮਰੀਜ਼ ਪਤਨੀ ਨੂੰ ਮਠਿਆਈ ਖਵਾ ਦਿੱਤੀ। ਮਾਮਲਾ ਉੱਤਰ 24 ਪਰਗਨਾ ਦੇ ਅਸ਼ੋਕ ਨਗਰ ਦਾ ਹੈ। ਇਸ ਮਾਮਲੇ ‘ਚ ਪੁਲਸ ਜਾਂਚ ਕਰ ਰਹੀ ਹੈ।
ਘਟਨਾ ਦੀ ਗੁਆਂਢ ‘ਚ ਰਹਿ ਰਹੇ ਵਿਅਕਤੀ ਨੇ ,,,,,, ਵੀਡੀਓ ਬਣਾ ਲਈ, ਜਿਸ ‘ਚ ਦਿੱਖ ਰਿਹਾ ਹੈ ਕਿ ਬੇਟਾ ਆਪਣੇ ਬਜ਼ੁਰਗ ਪਿਤਾ ਦਾ ਕਾਲਰ ਫੜ ਕੇ ਕੁੱਟ ਰਿਹਾ ਹੈ। ਉਹ ਇਕ ਤੋਂ ਬਾਅਦ ਇਕ ਥੱਪੜ ਮਾਰੀ ਜਾ ਰਿਹਾ ਹੈ ਅਤੇ ਉੱਥੇ ਹੀ ਪਿਤਾ ਕਿਸੇ ਚੀਜ਼ਾਂ ਨੂੰ ਫੜੀ ਚੁੱਪਚਾਪ ਖੜਾ ਹੈ।
ਇਸ ਦੌਰਾਨ ਦੋਸ਼ੀ ਬੇਟੇ ਦੀ ਪਤਨੀ ਵੀ ਘਰ ਤੋਂ ਬਾਹਰ ਆਉਂਦੀ ਹੈ ਪਰ ਉਹ ਪਤੀ ਨੂੰ ਰੋਕਦੀ ਨਹੀਂ ਹੈ। ,,,,,, ਗੁਆਂਢੀਆਂ ਨੇ ਦੱਸਿਆ ਕਿ ਬੇਟਾ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਘਰ ਦੇ ਅੰਦਰ ਰਹਿੰਦਾ ਹੈ, ਜਦਕਿ ਪਿਤਾ ਅਤੇ ਮਾਂ ਨੂੰ ਬਾਹਰ ਰਹਿਣ ਲਈ ਛੱਡ ਦਿੱਤਾ ਹੈ। ਮਾਰਪੀਟ ਦਾ ਵੀਡੀਓ ਵਾਇਰਲ ਹੁੰਦੇ ਹੀ ਪੁਲਸ ਹਰਕਤ ‘ਚ ਆ ਗਈ ਅਤੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ।