ਚੋਣਾਂ ਵਿੱਚ ਮਿਲੀ ਕਰਾਰੀ ਹਾਰ ਕਾਰਨ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਾ ਜੜੋਂ ਖਤਮ ਕਰਨ ਲਈ ਕੀਤੇ ਗਏ ਕਰਿਲਉਿਪਰਾਲਿਆਂ ਕਾਰਨ ਨਸ਼ੇੜੀਆਂ ਦੇ ਨੱਕੀ ਦਮ ਆਇਆ ਪਿਆ ਹੈ ਤੇ ਦੂਸਰਾ ਪੁਲਿਸ ਦੀ ਸਖ਼ਤੀ ਕਾਰਨ ਪਰਚਿਆਂ ਤੋਂ ਬਚਣ ਲਈ ਬਜ਼ੁਰਗ, ਨੌਜਵਾਨ ਨਸ਼ਾ ਛੁਡਾਊ,,,,,, ਕੇਂਦਰਾਂ ਦਾ ਸਹਾਰਾ ਤਾਂ ਲੈ ਰਹੇ ਹਨ, ਪਰ ਨਸ਼ਾ ਛੁਡਾਊ ਦਵਾਈ ਵੀ ਉਹਨਾਂ ਦੀ ਨਸ਼ੇ ਦੀ ਤੋੜ ਨੂੰ ਪੂਰਾ ਨਹੀ ਕਰ ਰਹੀ ਜਿਸ ਕਾਰਨ ਨਸ਼ੇੜੀ ਨੌਜਵਾਨ ਹੁਣ ਭੁੱਕੀ, ਅਫੀਮ, ਚਿੱਟਾ ਜਾਂ ਮੈਡੀਕਲ ਨਸ਼ਾ ਛੱਡ ਹੁਣ ਸਸਤੇ ਨਸ਼ੇ ਦਾ ਸਹਾਰਾ ਲੈ ਰਹੇ ਹਨ।
ਪੱਤਰਕਾਰਾਂ ਵੱਲੋਂ ਨਸ਼ਾ ਕਰਨ ਵਾਲੇ ਨੌਜਵਾਨਾਂ ਨਾਲ ਕੀਤੀ ਗਈ ਗਲਬਾਤ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਨਸ਼ੇੜੀ ਨੌਜਵਾਨ ਹੁਣ ਸੁਲਫਾ ਦਾ ਸਹਾਰਾ ਲੈਣ ਲੱਗ ਪਏ ਹਨ, ਪਰ ਇਹ ਨਵੀਂ ਗੱਲ ਵੀ ਸਾਹਮਣੇ ਆਈ ਇਹ ਨੌਜਵਾਨ ਆਪਣੇ ਨਸ਼ੇ ਦੀ ਪੂਰਤੀ ਲਈ ਕਿਰਲੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਜੋ ਕਿਰਲੀ ਨੂੰ ਮਾਰ ਉਸ ਦੀ ਪੂਛ ਕੱਟ ਕੇ ਅੱਗ ਨਾਲ ਭੁੰਨ ਉਸ ਨੂੰ ਸਿਗਰਟ ਵਿੱਚ ਮਿਲਾ ਕਸ਼ ਲਗਾ ਰਹੇ ਹਨ। ਜੋ ਕਿ ਬਹੁਤ ਹੀ ਖਤਰਨਾਕ ਨਸ਼ਾ ਹੈ।
ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਨੌਜਵਾਨ ਅਖ਼ਰ ਮਿਟਾਉਣ ਵਾਲੀ ਇੰਕ ਰਿਮੂਵਰ (ਫਲੂਡ) ਨੂੰ ਰੁਮਾਲ ਵਿੱਚ ਡੋਲ, ਉਸ ਦਾ ਸੁੰਘ ਕੇ ਨਸ਼ਾ ਕਰ ਰਹੇ ਹਨ ਤੇ ਇਹ ਦੋਨੋ ਤਿੰਨੋਂ ਨਸ਼ੇ ਅਸਾਨੀ ਨਾਲ ਦੁਕਾਨਾਂ, ਘਰਾਂ ਜਾਂ ਬੇਅਬਾਦ ਥਾਵਾਂ ਤੇ ਮਿਲ ਰਹੇ ਹਨ। ਫਿਲਹਾਲ ਹੁਣ ਇਹ ਦੇਖਣਾ ਹੈ,,,,, ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇਹਨਾਂ ਨਵੇਕਲੇ ਨਸ਼ਿਆਂ ਨਾਲ ਕਿੱਦਾ ਨਜਿੱਠਦੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )
ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …