Breaking News
Home / ਤਾਜਾ ਜਾਣਕਾਰੀ / ਬੰਬ ਧਮਾਕਿਆਂ ਦੇ ਤਾਰ ਰਵਨੀਤ ਬਿੱਟੂ ਵਲੋਂ ਦਾਦੂ ਵਾਲ ਨਾਲ ਜੋੜੇ ਗਏ! ਦੇਖੋ ਵੀਡੀਓ

ਬੰਬ ਧਮਾਕਿਆਂ ਦੇ ਤਾਰ ਰਵਨੀਤ ਬਿੱਟੂ ਵਲੋਂ ਦਾਦੂ ਵਾਲ ਨਾਲ ਜੋੜੇ ਗਏ! ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੰਮ੍ਰਿਤਸਰ ਦੇ ਰਾਜਾਸਾਂਸੀ ‘ਚ ਨਿਰੰਕਾਰੀਆਂ ਦੇ ਸਮਾਗਮ ਦੌਰਾਨ ਹੋਏ ਬੰਬ ਧਮਾਕੇ ਨੂੰ ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੰਦੇ ਹੋਏ ਇਸ ਘਟਨਾ ਨੂੰ ਬਰਗਾੜੀ ਮੋਰਚੇ ਨਾਲ ਜੋੜਿਆ ਹੈ। ਹਮਲੇ ਦੀ ਨਿੰਦਾ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਰਗਾੜੀ ਵਿਖੇ ਬਾਬਾ ਦੇ ਚੋਲੇ ‘ਚ ਬੈਠੇ ਲੋਕਾਂ ਵੱਲੋਂ ਪੰਜਾਬ ‘ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਬਰਗਾੜੀ ਮੋਰਚੇ ‘ਤੇ ਬੈਠੇ ਬਲਜੀਤ ਸਿੰਘ ਦਾਦੂਵਾਲ 2020 ਵਾਲਿਆਂ ਦੇ ਏਜੰਟ ਹਨ। ਉਨ੍ਹਾਂ ਨੇ ਕਿਹਾ ਕਿ ਬਾਹਰਲੀਆਂ ਏਜੰਸੀਆਂ ਦੇ ਇਰਾਦਿਆਂ ਨੂੰ ਨਾਕਾਮ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਦਾਦੂਵਾਲ ਤੋਂ ਬੱਚਣ ਦੀ ਅਪੀਲ ਕੀਤੀ।


ਨੌਜਵਾਨਾਂ ਨੂੰ ਗੁੰਮਰਾਹ ਕਰਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਹਮਲੇ ,,,,, ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਸਖਤੀ ਨਾਲ ਨਜਿੱਠਣ ਲਈ ਕਹਿਣਗੇ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਰਾਜਾਸਾਂਸੀ ‘ਚ ਨਿਰੰਕਾਰੀ ਭਵਨ ‘ਚ ਸਤਿਸੰਗ ਦੌਰਾਨ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦੀ ਨੌਕ ‘ਤੇ ਡੇਰੇ ਅੰਦਰ ਦਾਖਲ ਹੋ ਕੇ ਗ੍ਰੇਨੇਡ ਹਮਲਾ ਕਰ ਦਿੱਤਾ।

ਇਸ ਘਟਨਾ ‘ਚ 3 ਲੋਕਾਂ ਦੀ ਮੌਤ ਹੋਣ ਦੇ ਨਾਲ-ਨਾਲ ਕਰੀਬ 20 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਸਮੇਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਇਹ ਵੀ ਪੜੋ ਕੀ ਹੈ ਪੂਰਾ ਮਾਮਲਾ>>>>>>

ਹਲਕੇ ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ ਸਥਿਤ ਨਿਰੰਕਾਰੀ ਭਵਨ ‘ਤੇ ਗਰਨੇਡ ਹਮਲਾ ਕੀਤਾ ਗਿਆ,,,,,.,,  ਹੈ। ਇਸ ਹਮਲੇ  ਚ ਤਿੰਨ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 10 ਜਣੇ ਜ਼ਖ਼ਮੀ ਹੋਏ ਹਨ।


ਪੁਲਿਸ ਦੇ ਆਹਲਾ ਅਧਿਕਾਰੀ ਮੌਕੇ ‘ਤੇ ,,,,, ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।

ਪ੍ਰਤੱਖਦਰਸ਼ੀ ਉੱਤਮ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ 11 ਕੁ ਵਜੇ ਦੋ ਮੋਟਰਸਾਈਕਲ ਸਵਾਰ ਨਿਰੰਕਾਰੀ ਭਵਨ,,,,, ਦੇ ਡੇਰੇ ਦੇ ਮੁੱਖ ਗੇਟ ਕੋਲ ਆਏ।

ਉਸ ਸਮੇਂ ਉੱਤਮ ਸਿੰਘ ਦੀ ਧੀ ਉੱਥੇ ਹੀ ਖੜ੍ਹੀ ਸੀ। ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਪਿਸਤੌਲ ਤਾਣ ਦਿੱਤਾ,,,,,  ਜਿਸ ਨੂੰ ਦੇਖ ਉਹ ਡਰ ਕੇ ਅੰਦਰ ਭੱਜ ਗਈ।

ਉੱਤਮ ਸਿੰਘ ਨੇ ਦਾਅਵਾ ਕੀਤਾ ਕਿ ਨਕਾਬਪੋਸ਼ਾਂ ਨੇ ਫਾਇਰਿੰਗ ਕੀਤੀ ਤੇ ਗਰਨੇਡ ਸੁੱਟ ਕੇ ਫਰਾਰ ,,,,, ਹੋ ਗਏ। ਜਦਕਿ ਆਈਜੀ ਬਾਰਡਰ ਰੇਂਜ ਐਸ.ਪੀ.ਐਸ. ਪਰਮਾਰ ਨੇ ਫਾਇਰਿੰਗ ਦਾ ਖੰਡਨ ਕੀਤਾ ਹੈ। ਉਨ੍ਹਾਂ ਦਹਿਸ਼ਤਗਰਦ ਜ਼ਾਕਿਰ ਮੂਸਾ ਦਾ ਇਸ ਘਟਨਾ ਸਬੰਧ ਵੀ ਖਾਰਜ ਕਰ ਦਿੱਤਾ।

ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਦੇ ਵਾਲ ਕੱਟੇ ਹੋਏ ਸਨ ,,,,,, ਤੇ ਉਮਰ ਦੇ ਹਿਸਾਬ ਨਾਲ ਉਹ ਕਾਫੀ ਜਵਾਨ,,,,, ਦਿੱਸ ਰਹੇ ਹਨ। ਦੋਵਾਂ ਹਮਲਾਵਰਾਂ ਨੇ ਮੂੰਹ ‘ਤੇ ਰੁਮਾਲ ਬੰਨ੍ਹੇ ਹੋਏ ਸਨ।

ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਵੀ ਘਟਨਾ ਸਥਾਨ ‘ਤੇ ਪਹੁੰਚ ਰਹੇ ਹਨ।

 

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!