Breaking News
Home / ਤਾਜਾ ਜਾਣਕਾਰੀ / ਭਾਰੀ ਪੈ ਗਈ ਇਹਨਾਂ ਤੇ ਦੀਵਾਲੀ ਮਨਾਉਣੀ, ਫਸ ਗਏ ਕਸੂਤੇ

ਭਾਰੀ ਪੈ ਗਈ ਇਹਨਾਂ ਤੇ ਦੀਵਾਲੀ ਮਨਾਉਣੀ, ਫਸ ਗਏ ਕਸੂਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦੀਵਾਲੀ ਦਾ ਤਿਉਹਾਰ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ‘ਚ ਮਨਾਇਆ ਗਿਆ ਪਰ ਵਿਦੇਸ਼ਾਂ ‘ਚ ਭਾਰਤੀਆਂ ਨੂੰ ਕੁੱਝ ,,,, ਹਦਾਇਤਾਂ ਦੇ ਅੰਦਰ ਰਹਿ ਕੇ ਹੀ ਦੀਵਾਲੀ ਮਨਾਉਣ ਦੀ ਇਜਾਜ਼ਤ ਹੁੰਦੀ ਹੈ। ਸਿੰਗਾਪੁਰ ਦੇ ‘ਲਿਟਲ ਇੰਡੀਆ’ ‘ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਬਿਨਾਂ ਸਰਕਾਰੀ ਇਜਾਜ਼ਤ ਦੇ ਪਟਾਕੇ ਚਲਾਉਣੇ ਮਹਿੰਗੇ ਪਏ।

ਇਨ੍ਹਾਂ ਦੋਹਾਂ ਭਾਰਤੀਆਂ ਨੂੰ ਦੋ ਸਾਲ ਦੀ ਜੇਲ ,,,,,, ਅਤੇ 2000 ਡਾਲਰ ਤੋਂ 10,000 ਡਾਲਰ (ਸਿੰਗਾਪੁਰ ਦੀ ਰਾਸ਼ੀ) ਦਾ ਜ਼ੁਰਮਾਨਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ 29 ਸਾਲਾ ਥਿਆਗੂ ਸੇਲਵਾਰਾਜੋ ਨੇ ਖਤਰਨਾਕ ਪਟਾਕੇ ਚਲਾਏ ਅਤੇ 48 ਸਾਲਾ ਸਿਵਾ ਕੁਮਾਰ ਸੁਬਰਮਨੀਅਮ ਨੇ ਵੀ ਉਸ ਦਾ ਸਾਥ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਸਿੰਗਾਪੁਰ ‘ਚ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਪਟਾਕੇ ਚਲਾਉਣ ‘ਤੇ ਰੋਕ ਹੈ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਸੋਮਵਾਰ ਅੱਧੀ ਰਾਤ ਤੋਂ ਪਹਿਲਾਂ ਸਿਵਾ ਨੇ ਸੜਕ ਦੇ ਡਿਵਾਈਡਰ ‘ਤੇ ਪਟਾਕਿਆਂ ਦਾ ਡੱਬਾ ਰੱਖਿਆ ਅਤੇ ਥਿਆਗੂ ਨੇ ਇਨ੍ਹਾਂ ਨੂੰ ਅੱਗ ਲਗਾਈ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੇ ਕਿੰਨੇ ਕੁ ਪਟਾਕੇ ਚਲਾਏ ਪਰ ,,,,, ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ।

ਮੰਗਲਵਾਰ ਨੂੰ ਦੋਹਾਂ ਨੂੰ ਸਥਾਨਕ ਪੁਲਸ ਨੇ ਦੋਹਾਂ ਨੂੰ ਹਿਰਾਸਤ ‘ਚ ਲੈ ਲਿਆ। ,,,,, ਤੁਹਾਨੂੰ ਦੱਸ ਦਈਏ ਕਿ ਲਿਟਲ ਇੰਡੀਆ ਇਲਾਕੇ ‘ਚ ਬਹੁਤ ਸਾਰੇ ਭਾਰਤੀ ਰਹਿੰਦੇ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਛੁੱਟੀਆਂ ਅਤੇ ਵੀਕਐਂਡ ‘ਤੇ ਮਿਲਦੇ ਹਨ। ਇਨ੍ਹਾਂ ਦੋਹਾਂ ਭਾਰਤੀਆਂ ਨੂੰ ਰਿਮਾਂਡ ‘ਤੇ ਭੇਜਿਆ ਗਿਆ ਹੈ ਅਤੇ 14 ਨਵੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!