ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਦੁਬਈ—ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ‘ਚ ਹੁਣ ਨਿੱਜੀ ਦਵਾਈਆਂ ਲਿਜਾਣ ਲਈ ਤੁਹਾਨੂੰ ਪਹਿਲਾਂ ਸਰਕਾਰ ਤੋਂ ਆਗਿਆ ਲੈਣੀ ਪਵੇਗੀ। ਯੂ.ਏ.ਈ. ‘ਚ ਜਾਣ ਵਾਲੇ ਕਾਮਿਆਂ ਅਤੇ ਸੈਲਾਨੀਆਂ ਨੂੰ ਨਿੱਜੀ ਦਵਾਈਆਂ ਨਾਲ ਲਿਜਾਣ ਲਈ ਸਰਕਾਰੀ ਆਗਿਆ ਲਈ ਪਹਿਲਾਂ ਇਕ ਫਾਰਮ ਭਰਨਾ ਹੋਵੇਗਾ,,,,, । ਇਹ ਐਲਾਨ ਯੂ.ਏ.ਈ. ਦੇ ਸਿਹਤ ਅਤੇ ਰੋਕਥਾਨ ਮੰਤਰਾਲੇ ਨੇ ਸੋਮਵਾਰ ਨੂੰ ਕੀਤਾ। ਇਹ ਫਾਰਮ MOHAP ਵੈਬਸਾਈਟ ਜਾਂ ਇਸ ਦੇ ਐਪ ਤੋਂ ਮੁਫਤ ਡਾਉਨਲੋਡ ਕੀਤਾ ਜਾ ਸਕਦਾ ਹੈ।
ਯੂ.ਏ.ਈ. ‘ਚ ਯਾਤਰਾ ਦੌਰਾਨ ਦਵਾਈਆਂ ਲਿਜਾਣ ਲਈ ਦਿਸ਼ਾ ਨਿਰਦੇਸ਼
ਆਦੇਸ਼ ਅਨੁਸਾਰ ਯੂ.ਏ.ਈ. ‘ਚ ਇਕ ਵਿਅਕਤੀ ਤਿੰਨ ਮਹੀਨੇ ਦੀ ਮਿਆਦ ,,,,, ਲਈ ਦਵਾਈਆਂ ਲਿਆ ਸਕਦਾ ਹਨ। ਜੋ ਨਾਨ ਕੰਟਰੋਲਡ ਮੈਡੀਸਿਨ ਹੋਣਗੀਆਂ ਇਸ ਤੋਂ ਇਲਾਵਾ ਇਕ ਮਹੀਨੇ ਲਈ ਨਾਨ ਕੰਟਰੋਲਡ ਅਤੇ ਸੈਮੀ- ਕੰਟਰੋਲਡ ਮੈਡੀਸਿਨ ਲੈ ਜਾ ਸਕਦਾ ਹੈ।
ਦੂਜੇ ਨਿਰਦੇਸ਼ ‘ਚ ਕਿਹਾ ਗਿਆ ਹੈ ਕਿ ਬਿਨੈਕਾਰ ਨੂੰ ਆਪਣੇ ਡਾਕਟਰ ਵਲੋਂ ਦਿੱਤੀ ਪਰਚੀ ਨੂੰ ਸੌਂਪਣਾ ਹੋਵੇਗਾ। ਇਹ ਮੈਡੀਸਨ ਰਿਪੋਰਟ ਸਿਹਤ ਅਧਿਕਾਰੀ ਵਲੋਂ ਪ੍ਰਮਾਣਿਤ ਹੋਣੀ ਚਾਹੀਦੀ ਹੈ ਅਤੇ ਇਸ ਦੀ ਕਾਪੀ ਅਮੀਰਾਤ ਦੀ ਆਈ.ਡੀ. ਅਤੇ ਪਾਸਪੋਰਟ ਨਾਲ ਨੱਥੀ ਹੋਣੀ ਚਾਹੀਦੀ ਹੈ। ਇਕ ਵਾਰ ਜਦੋਂ ਬਿਨੈਕਾਰ ਆਪਣੇ ਦਸਤਾਵੇਜ ,,,,, ਨਾਲ ਫਾਰਮ ਸੌਂਪ ਦੇਵੇਗਾ ਤਾਂ ਡਰਗਸ ਵਿਭਾਗ ਨਾਲ ਸਬੰਧਿਤ ਅਧਿਕਾਰੀ ਤੁਹਾਡੀ ਅਪੀਲ ‘ਤੇ ਧਿਆਨ ਦੇਵੇਗਾ ਅਤੇ ਆਪਣੀ ਮਨਜ਼ੂਰੀ ਦੇਵੇਗਾ।