ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਦਿੱਲੀ- ਖ਼ਬਰਾਂ ਆ ਰਹੀਆਂ ਹਨ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਆਪਣੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਸੂਤਰਾਂ ਮੁਤਾਬਕ ਉਨ੍ਹਾਂ ਨੇ ਪਾਰਟੀ ਵਿੱਚ ਚੱਲ ਰਹੇ ਮੱਤਭੇਦਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਪਰ ਅਸਤੀਫੇ ਉੱਤੇ ਸਸਪੈਂਸ ਹਾਲੇ ਵੀ ਬਰਕਰਾਰ ਹੈ। ਨਿਊਜ਼18 ਪੰਜਾਬ ਨਾਲ ਉਨ੍ਹਾਂ ਗੱਲ ਕਰਦੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਹੁਦੇ ਦਾ ਚਾਰਜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਰਮੀਤ ਸਿੰਘ ਕਾਲਕਾ ਨੂੰ ਦਿੱਤਾ ਹੈ ਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਅਸਤੀਫੇ ਦੀ ਗੱਲ ਕਿਥੋਂ ਬਾਹਰ ਆ ਗਈ। ਉਨ੍ਹਾਂ ਇਹ ਵੀ ਕਿਹਾ ਮੌਜੂਦਾ ਹਾਲਾਤਾਂ ਵਿੱਚ ਪਾਰਟੀ ਦੀ ਜੋ ਪੰਥਕ ਰਾਏ ਰਹੀ ਹੈ ਉਹ ਠੀਕ ਨਹੀਂ ਰਹੀ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹਰ ਕਿਸੇ ਦੀ ਆਪਣੇ ਰਾਇ ਹੁੰਦੀ ਹੈ ਤੇ ਉਨ੍ਹਾਂ ਦੀ ਆਪਣੀ ਇੱਕ ਰਾਇ ਹੈ ਤੇ ਹਮੇਸ਼ਾ ਉਨ੍ਹਾਂ ਨੇ ਆਪਣੀ ਇਹ ਰਾਇ ਸਾਰਿਆਂ ਸਾਹਮਣੇ ਰੱਖੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਨਾਲ ਸਾਰੀਆਂ ਗੱਲਾਂ ਕਰਨਗੇ। ਜੀ ਕੇ ਨੇ ਕਿਹਾ ਕਿ ਕਈ ਪੰਥਕ ਫੈਸਲੇ ਗਲਤ ਲਏ ਗਏ ਹਨ ਜਿਨ੍ਹਾਂ ਵਿੱਚ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣਾ ਇੱਕ ਸੀ ਜਿਸਦਾ ਉਨ੍ਹਾਂ ਨੇ ਸ਼ੁਰੂ ਤੋਂ ਵਿਰੋਧ ਕੀਤਾ ਹੈ।
ਮਨਜੀਕ ਜੀ ਕੇ ਨੇ ਕਹੀਆਂ ਇਹ ਮੁੱਖ ਗੱਲ਼ਾਂ…
ਡੇਰਾ ਮੁਖੀ ਦੀ ਮੁਆਫ਼ੀ ਦਾ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੀ, ਨੁਕਸਾਨ ਸਾਡੀ ਪਾਰਟੀ ਨੂੰ ਹੋਇਆ।
ਪਾਰਟੀ ਨੇ ਜੋ ਫੈਸਲੇ ਲਏ ਉਨ੍ਹਾਂ ਵਿੱਚ ਤਬਦੀਲੀ ਲਿਆਉਣ ਦੀ ਲੋੜ
ਮੇਰਾ ਲੀਡਰਸ਼ਿਪ ਤੇ ਕੋਈ ਸਵਾਲ ਨਹੀਂ, ਪਾਰਟੀ ਦਾ ਸਿਪਾਹੀ ਹਾਂ।
ਬੇਅਦਬੀਆਂ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਗਈ।
ਪਾਰਟੀ ਲੋਕਾਂ ਨੂੰ ਨਹੀਂ ਸਮਝ ਪਾਈ।
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਗੈਪ
ਧਾਰਮਿਕ ਫੈਸਲਿਆਂ ਲੈਣ ਲਈ ਸੀਨੀਅਰ ਲੀਡਰਸ਼ਿਪ ਮੋਹਰੀ ਹੋਵੇ ਤਾਂ ਜੋ ਗਲਤੀ ਨਾ ਹੋਵੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ