ਬੀਤੀ ਰਾਤ ਪਿੰਡ ਕੋਟ ਕਰੋੜ ਕਲਾਂ ਦੇ ਟੋਲ ਬੈਰੀਅਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੁਝ ਅਣਪਛਾਤੇ ਚੋਰ ਬੈਰੀਅਰ ਦੇ ਮੁਲਾਜ਼ਮ ਰਮਨ ਕੁਮਾਰ ਪੁੱਤਰ ਸੁਭਾਸ਼ ਚੰਦਰ ਤੋਂ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ, ਜਿਸ ‘ਚ 21229 ਰੁਪਏ ਸਨ। ਘਟਨਾ ਦੀ ਜਾਣਕਾਰੀ ਦਿੰਦਿਆ ਰਮਨ ਕੁਮਾਰ ਨੇ ਦੱਸਿਆ ਕਿ ਬੈਰੀਅਰ ‘ਤੇ ਉਸ ਦੀ ਡਿਊਟੀ ਸ਼ਾਮ 4 ਵਜੇਂ ਤੋਂ ਰਾਤ 12 ਵਜੇ ਤੱਕ ਦੀ ਸੀ।,,,,, ਇਸ ਦੌਰਾਨ ਜਦੋਂ ਉਹ ਇਕ ਟਰੱਕ ਦੀ ਪਰਚੀ ਕੱਟ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ‘ਚੋਂ ਇਕ ਵਿਅਕਤੀ ਉਸ ਕੋਲ ਆਇਆ ਜਿਸਦੇ ਹੱਥ ‘ਚ ਕਿਰਚ ਸੀ।
ਉਕਤ ਵਿਅਕਤੀ ਚਲਾਕੀ ਨਾਲ ਕੈਬਿਨ ‘ਚ ਪਿਆ ਨਕਦੀ ਵਾਲੇ ਬੈਗ ਲੈ ਕੇ ਫਰਾਰ ਹੋ ਗਏ। ਉਸ ਨੇ ਮੋਟਰਸਾਈਕਲ ਸਵਾਰ ਚੋਰਾਂ ਨੂੰ ਫੜਣ ਲਈ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ‘ਚ ਸਫਲ ਹੋ ਗਏ। ਟੋਲ ਬੈਰੀਅਰ ਦੇ ਮੈਨੇਜਰ ਨੇ ਇਸ ਦੀ ਇਤਲਾਹ ਸਥਾਨਕ ਪੁਲਸ ਨੂੰ ਦੇ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਘਟਨਾ ਸਥਾਨ ‘ਤੇ ਲੱਗੇ ਸੀ.ਸੀ. ਟੀ. ਵੀ. ਦੀ ਫੁਟੇਜ਼ ਨੂੰ ਖੰਖਾਲਿਆਂ ਜਾ ਰਿਹਾ ਹੈ। ,,,,,,,ਪੁਲਸ ਨੇ ਪੀੜਤ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,, । ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ
ਕਿ ਇਸ ਟੋਲ ਬੈਰੀਅਰ ‘ਤੇ 2-3 ਪੁਲਸ ਮੁਲਾਜ਼ਮ ਹਰ ਸਮੇਂ ਡਿਊਟੀ ‘ਤੇ ਤਾਇਨਾਤ ਰਹਿੰਦੇ ਹਨ, ਜੇਕਰ ਉਨ੍ਹਾਂ ਦੇ ਸਾਹਮਣੇ ਇਸ ਤਰ੍ਹਾਂ ਦੋ ਮੋਟਰਸਾਈਕਲ ਸਵਾਰ ਘਟਨਾ ਨੂੰ ਅੰਜਾਮ ਦਿੰਦੇ ਹਨ, ਤਾਂ ਆਮ ਲੋਕ ਆਪਣੇ ਆਪ ਨੂੰ ਕਿਸ ਤਰਾਂ ਸੁਰੱਖਿਅਤ ਸਮਝਣਗੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ