ਹੁਣੇ ਹੁਣੇ ਆਈ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
3 ਸਾਲਾ ਪੁੱਤਰ, 9 ਸਾਲਾ ਧੀ ਨੂੰ ਪਿਤਾ ਨੇ ਕਮਰੇ ‘ਚ ਬੰਦ ਕਰ ਪਿਲਾਈ ਜ਼ਹਿਰ ਵਾਲੀ ਕੋਲਡ ਡਰਿੰਕ, ਮਾਸੂਮਾਂ ਨੇ ਤੜਫਦਿਆਂ ਪਾਇਆ ਰੌਲਾ, ਵਾਪਰਿਆ ਇਹ ਭਾਣਾ!!
ਮੋਟੇ ਮਾਜਰਾ ਵਿਖੇ ਪਿਤਾ ਨੇ ਆਪਣੇ ਤਿੰਨ ਸਾਲਾ ਪੁੱਤਰ ਸਮੇਤ ਨਿਗਲਿਆ ਜ਼ਹਿਰੀਲਾ ਪਦਾਰਥ, ਦੋਨਾਂ ਦੀ ਮੌਤ, ਮ੍ਰਿਤਕ ਨੌਜਵਾਨ ਮਾਨਸਿਕ ਤੌਰ ‘ਤੇ ਸੀ ਪ੍ਰੇਸ਼ਾਨਬਨੂੜ-ਨੇੜਲੇ ਪਿੰਡ ਮੋਟੇਮਾਜਰਾ ਵਿਖੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ੨੭ ਸਾਲਾ ਨੌਜਵਾਨ ਵੱਲੋਂ ਆਪਣੇ ਤਿੰਨ ਸਾਲਾ ਪੁੱਤਰ ਸਮੇਤ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਖਬਰ ਹੈ।,,,,, ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ, ਦਲਬੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਦਾ ੨੦੧੦ ਵਿਚ ਐਕਸੀਡੈਂਟ ਹੋ ਗਿਆ ਸੀ। ਉਸ ਸਮੇਂ ਉਸ ਦੇ ਸਿਰ ਵਿਚ ਸੱਟ ਲੱਗ ਜਾਣ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਿਆ।
ਵੀਰਵਾਰ ਰਾਤ ਉਸ ਨੇ ਆਪਣੇ ੯ ਸਾਲਾ ਲੜਕੀ ਅਤੇ ੩ ਸਾਲਾ ਦੇ ਪੁੱਤਰ ਨੂੰ ਆਪਣੇ ਨਾਲ ਕਮਰੇ ਵਿਚ ਬੰਦ ਕਰ ਲਿਆ ਅਤੇ ਉਨਾਂ ਨੂੰ ਕੋਲਡ ਡਰਿੰਕ ਨਾਲ ਜ਼ਹਰੀਲਾ ਪਦਾਰਥ ਖੁਆ ਦਿੱਤਾ ਅਤੇ ਖੁਦ ਵੀ ਖਾ ਲਿਆ।ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਬੱਚਿਆਂ ਨੇ ਤੜਫਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ,,,,,, ਬੱਚਿਆਂ ਦਾ ਰੌਲਾ ਸੁਣ ਕੇ ਆਂਢ ਗੁਆਂਢ ਦੇ ਲੋਕ ਇਕੱਠਾ ਹੋ ਗਏ ਤੇ ਉਹਨਾਂ ਨੇ ਦਰਵਾਜਾ ਤੋੜ੍ਹ ਕੇ ਉਨਾਂ ਨੂੰ ਕਮਰੇ ਵਿਚੋਂ ਬਾਹਰ ਕੱਢਿਆ।
ਲੜਕੀ ਨੇ ਤਾਂ ਉਸੇ ਸਮੇਂ ਉਲਟੀਆਂ ਮਾਰ ਦਿੱਤੀਆਂ ਅਤੇ ਉਨਾਂ ਨੂੰ ਤੁਰੰਤ ਪਿੰਡ ਵਾਸੀਆਂ ਨੇ ਬਨੂੜ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਪਰ ਡਾਕਟਰਾਂ ਨੇ ਉਨਾਂ ਦੀ ਹਾਲਤ ਵਿਗੜਦੀ ਵੇਖ ਉਨਾਂ ਤਿੰਨਾਂ ਨੂੰ ਚੰਡੀਗੜ੍ਹ ਦੇ ਸੈਕਟਰ ੩੨ ਦੇ ਜਨਰਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਜਿਥੇ ਜਾ ਕੇ ਦਲਬੀਰ ਸਿੰਘ ਤੇ ਉਸ ਦੇ ਤਿੰਨ ਸਾਲਾ ,,,,,, ਲੜਕੇ ਤਰਨਦੀਪ ਸਿੰਘ ਦੀ ਮੌਤ ਹੋ ਗਈ।ਇਹ ਵੀ ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾ ਮ੍ਰਿਤਕ ਦਲਬੀਰ ਸਿੰਘ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ ਤੇ ਉਸ ਨੇ ਹੁਣ ਦੂਜਾ ਵਿਆਹ ਕਰਵਾਇਆ ਸੀ।