Breaking News
Home / ਤਾਜਾ ਜਾਣਕਾਰੀ / ਮੀਂਹ ਦਾ ਕਹਿਰ- ‘ਸੁਖਨਾ ਝੀਲ’ ਦੇ ਫਲੱਡ ਗੇਟ 12 ਸਾਲਾਂ ਬਾਅਦ ਖੋਲ੍ਹੇ ਗਏ (ਤਸਵੀਰਾਂ)

ਮੀਂਹ ਦਾ ਕਹਿਰ- ‘ਸੁਖਨਾ ਝੀਲ’ ਦੇ ਫਲੱਡ ਗੇਟ 12 ਸਾਲਾਂ ਬਾਅਦ ਖੋਲ੍ਹੇ ਗਏ (ਤਸਵੀਰਾਂ)

ਹੁਣੇ ਆਈ ਤਾਜਾ ਵੱਡੀ ਖਬਰ……

ਚੰਡੀਗੜ੍ਹ : ਪਿਛਲੇ 2 ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ‘ਤੋਂ ਉੱਪਰ ਪਹੁੰਚ ਗਿਆ ਹੈ, ਜਿਸ ਕਾਰਨ ਕਰੀਬ 12 ਸਾਲਾਂ ਬਾਅਦ ਅੱਜ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਸੁਖਨਾ ‘ਚੋਂ ਪਾਣੀ ਛੱਡਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਅਲਰਟ ਜਾਰੀ,,,,, ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 12 ਤੋਂ 24 ਘੰਟਿਆਂ ਤੱਕ ਅਜਿਹੀ ਹੀ ਬਾਰਸ਼ ਹੋਣ ਦੀ ਸੰਭਾਵਨਾ ਹੈ।

PunjabKesari
ਜ਼ਿਕਰਯੋਗ ਹੈ ਕਿ ਇਸ ਤੋਂ ਕਰੀਬ 12 ਸਾਲ ਪਹਿਲਾਂ 2006 ‘ਚ ਭਾਰੀ ਬਾਰਸ਼ ਦੇ ਕਾਰਨ ਇਹ ਗੇਟ ਖੋਲ੍ਹਣੇ ਪਏ ਸਨ। ਉਸ ਸਮੇਂ ਸੈਕਟਰ-26 ਬਾਪੂ ਧਾਣ ਕਾਲੋਨੀ ‘ਚ ਪਾਣੀ ਆ ਗਿਆ ਸੀ। ਇਸ ਵਾਰ ਪ੍ਰਸ਼ਾਸਨ ਵਲੋਂ ਇਸ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਪਾਣੀ ਦੇ ਛੱਡੇ ਜਾਣ ਤੋਂ ਬਾਅਦ ਸੁਖਨਾ ਚੋਅ, ਜਿਹੜਾ ਕਿ ਬਾਪੂ ਧਾਮ ਕਾਲੋਨੀ ‘ਚੋਂ ਹੁੰਦਾ ਹੋਇਆ ਸੈਕਟਰ-47 ‘ਚੋਂ ਨਿਕਲ ਕੇ ਮੋਹਾਲੀ ‘ਚ ਮਿਲਦਾ ਹੈ, ਇਸ ‘ਚ ਭਾਰੀ ਪਾਣੀ ਆਉਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਉੱਤਰੀ ਇਲਾਕਿਆਂ ‘ਚ ਜ਼ਿਆਦਾ ਬਾਰਸ਼ ਹੋ ਰਹੀ,,,,, ਹੈ ਅਤੇ ਇਸ ਬਾਰਸ਼ ਤੋਂ ਡਰਨ ਦੀ ਲੋੜ ਨਹੀਂ ਹੈ, ਸਗੋਂ ਸਾਵਧਾਨੀ ਵਰਤਣ ਦੀ ਲੋੜ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!