ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੁਧਿਆਣਾ : ਮੋਬਾਈਲ ਫੋਨ ਦੀ ਗਲਤ ਵਰਤੋਂ ਨਾਲ ਨੌਜਵਾਨ ਗਲਤ ਰਾਹ ਵੱਲ ਤੁਰ ਪੈਂਦੇ ਹਨ ਅਜਿਹਾ ਹੀ ਇੱਕ ਮਾਮਲਾ ਹੈ ਲੁਧਿਆਣਾ ਦਾ ਜਿੱਥੇ ਇੱਕ ਲੜਕੀ ਮੋਬਾਈਲ ‘ਤੇ ਅਸ਼ਲੀਲ ਮੈਸੇਜ ਅਤੇ ਗੰਦੀਆਂ ਗੱਲਾਂ ਲਿਖ ਕੇ ਨੌਜਵਾਨ ਨੂੰ ਤੰਗ ਕਰਨ ਲੱਗੀ।
ਜਦੋ ਨੌਜਵਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਨੇ ਉਸਦੇ ਪਰਿਵਾਰ ਨੂੰ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਸੋਸ਼ਲ ਮੀਡੀਆ ‘ਤੇ ਬਦਨਾਮ ਕਰਨ ਦੀ ਧਮਕੀ ਵੀ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਅਮਰਪੁਰਾ ਨਿਵਾਸੀ ਨਿਤਿਨ ਟੰਡਨ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨ ‘ਚ ਨੌਜਵਾਨ ਨੇ ਦੱਸਿਆ ਕਿ ਉਸਦੇ ਚਾਚਾ ਅਸ਼ਵਿਨੀ ਟੰਡਨ ਭਾਜਪਾ ਦੇ ਮੰਡਲ ਪ੍ਰਧਾਨ ਹਨ। ਉਨ੍ਹਾਂ ਦੇ ਬੇਟੇ ਰਜਤ ਟੰਡਨ ਨਾਲ ਵਿਆਹ ਕਰਨ ਲਈ ਲੜਕੀ ਉਨ੍ਹਾਂ ਦੇ ਪਰਿਵਾਰ ‘ਤੇ ਦਬਾਅ ਬਣਾਉਣ ਵਿੱਚ ਲੱਗੀ ਹੋਈ ਹੈ। ਲੜਕੀ ਸਰੇਆਮ ਧਮਕੀਆਂ ਦਿੰਦੀ ਹੈ ਕਿ ਉਸਦਾ ਵਿਆਹ ਨਹੀਂ ਕਰਵਾਇਆ ‘ਤੇ ਉਹਨਾਂ ਨੂੰ ਇਸ ਦਾ ਨਜੀਤਾ ਭੁਗਤਣਾ ਪੈ ਸਕਦਾ ਹੈ।
ਉਹ ਜ਼ਹਿਰ ਖਾਕੇ ਮਰ ਜਾਵੇਗੀ ਅਤੇ ਉਨ੍ਹਾਂ ਨੂੰ ਫਸਾ ਦੇਵੇਗੀ। ਨੌਜਵਾਨ ਦਾ ਕਹਿਣਾ ਹੈ ਕਿ ਲੜਕੀ ਦੀਆਂ ਹਰਕਤਾਂ ਨਾਲ ਉਨ੍ਹਾਂ ਦੀ ਬਹੁਤ ਬਦਨਾਮੀ ਹੋ ਰਹੀ ਹੈ। ਨਿਤਿਨ ਨੇ ਦੱਸਿਆ ਕਿ ਨੇ ਜਦੋਂ ਲੜਕੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਉਸ ਨਾਲ ਰੰਜਸ਼ ਰੱਖਣ ਲੱਗੀ ।
ਉਸ ਤੋਂ ਬਾਅਦ ਉਸਨੇ ਨਿਤਿਨ ਅਤੇ ਉਸਦੀ ਪਤਨੀ ਦੇ ਮੋਬਾਈਲ ਅਤੇ ਫੇਸਬੁਕ ਅਕਾਉਂਟ ਵਿੱਚ ਗਲਤ ਅਤੇ ਗੰਦੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਜਿਸ ਦੇ ਚਲਦਿਆਂ ਤਿੰਨ ਅਗਸਤ ਨੂੰ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਾਈ ਗਈ । ਜਿੱਥੇ ਲੜਕੀ ਨੇ ਲਿਖਤੀ ਵਿੱਚ ਮੁਆਫੀ ਮੰਗੀ ਸੀ।
ਪਰ ਉਸ ਤੋਂ ਬਾਅਦ ਉਸਨੇ ਫਿਰ ਤੋਂ ਨਿਤਿਨ ਅਤੇ ਉਸਦੀ ਪਤਨੀ ਦੇ ਮੋਬਾਈਲ ‘ਤੇ ਅਸ਼ਲੀਲ ਮੈਸੇਜ ਅਤੇ ਧਮਕੀਆਂ ਨੂੰ ਭੇਜਣ ਦਾ ਸਿਲਸਿਲਾ ਜਾਰੀ ਰੱਖਿਆ। ਉਹ ਫੇਸਬੁਕ ‘ਤੇ 100 ਫਰਜੀ ਆਈਡੀ ਬਣਾ ਕੇ ਉਨ੍ਹਾਂ ਦੇ ਪੂਰੇ ਖਾਨਦਾਨ ਨੂੰ ਬਦਨਾਮ ਕਰ ਦੇਵੇਗੀ। ਜਿਸਦੇ ਨਾਲ ਉਹ ਕਿਸੇ ਨੂੰ ਮੁੰਹ ਦਿਖਾਉਣ ਦੇ ਲਾਇਕ ਨਹੀਂ ਰਹਿਣਗੇ ।