Breaking News
Home / ਰਾਜਨੀਤੀ / ਮੈਡਮ ਸਿੱਧੂ ਦੀ ਵਾਇਰਲ ਆਡੀਓ ਨਾਲ ਸਿਆਸਤ ‘ਚ ਮਚੀ ਖਲਬਲੀ, ਦੇਣੀ ਪਈ ਸਫਾਈ

ਮੈਡਮ ਸਿੱਧੂ ਦੀ ਵਾਇਰਲ ਆਡੀਓ ਨਾਲ ਸਿਆਸਤ ‘ਚ ਮਚੀ ਖਲਬਲੀ, ਦੇਣੀ ਪਈ ਸਫਾਈ

ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

ਬਰਨਾਲਾ ਵਿਚ ਇਕ ਐੱਸ. ਐੱਸ. ਰਮਸਾ ਦੇ ਅਧਿਆਪਕ ਨੇ ਜਦੋਂ ਨਵਜੋਤ ਕੌਰ ਸਿੱਧੂ ਨੂੰ ਫੋਨ ਕਰਕੇ ਰਮਸਾ ਅਧਿਆਪਕਾਂ ਦੀ ਤਨਖਾਹ 42000 ਰੁਪਏ ਤੋਂ ਘੱਟ ਕਰਕੇ 15000 ਰੁਪਏ ਕਰਨ ਅਤੇ ਆਪਣੇ ਹਾਲਾਤ ਬਾਰੇ ਜਾਣੂੰ ਕਰਵਾਇਆ ਤਾਂ ਮੈਡਮ ਸਿੱਧੂ ਨੇ ਕਿਹਾ ਕਿ ,,,, ਇਸ ਸਰਕਾਰ ਦਾ ਥੋੜਾ ਸਮਾਂ ਹੀ ਬਚਿਆ ਹੈ ਅਤੇ ਪਰਮਾਤਮਾ ਇਕ ਵਾਰ ਸਰਕਾਰ ਨੂੰ ਜ਼ਰੂਰ ਮੌਕਾ ਦੇਵੇਗਾ।

ਅੱਗੇ ਬੋਲਦੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਵਿਚ ਨਵਜੋਤ ਸਿੱਧੂ ਦੀ ਕੋਈ ਸੁਣਵਾਈ ਨਹੀਂ ਹੈ,,,,। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਨੂੰ ਦੱਸਿਆ ਸੀ ਕਿ ਕਿਵੇਂ ਪੰਜਾਬ ਨੂੰ ਅਮੀਰ ਬਣਾਇਆ ਜਾ ਸਕਦਾ ਹੈ ਅਤੇ ਜੇਕਰ ਪੰਜਾਬ ਸਰਕਾਰ ਦੇ ਮੰਤਰੀ ਖੁਦ ਪੈਸਾ ਖਾਣਾ ਬੰਦ ਕਰ ਦੇਣ ਤਾਂ ਪੰਜਾਬ ਕੋਲ ਪੈਸੇ ਦੀ ਕਮੀ ਨਹੀਂ ਰਹੇਗੀ।

ਅਧਿਆਪਕਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਐੱਸ. ਐੱਸ. ਰਮਸਾ ਅਧਿਆਪਕਾਂ ਲਈ 20000 ਰੁਪਏ ਤਨਖਾਹ ਦੇ ਰੂਪ ਵਿਚ ਆਉਂਦੇ ਹਨ ਅਤੇ ਪੰਜਾਬ ਸਰਕਾਰ ਨੇ ਆਪਣੇ ਵਲੋਂ ਤਾਂ ਕੀ ਦੇਣਾ ਸੀ ਸਗੋਂ ਉਸ ਵਿਚੋਂ 5000 ਰੁਪਏ ਸਰਕਾਰ ਨੇ ਖੁਦ ਹੀ ਰੱਖ ਰਹੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!