ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੋਟਰਸਾਈਕਲ ‘ਤੇ ਲੱਗੀ ਇਸ ਚੀਜ ਕਾਰਨ ਫਸੇ ਗ੍ਰਨੇਡ ਅਟੈਕ ਦੇ ਮੁਲਜ਼ਮ ਪੁਲਸ ਅਨੁਸਾਰ
ਵੀਡੀਓ ਪੋਸਟ ਦੇ ਅਖੀਰ ਵਿਚ ਦੇਖੋ
ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ ਵਿਚ ਗ੍ਰਨੇਡ ਹਮਲੇ,,,,, ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਬਿਕਰਮਜੀਤ ਸਿੰਘ ,,,, ਨੇ ਦਾਅਵਾ ਕੀਤਾ ਹੈ ਕਿ ਉਸ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਉਸ ਦੇ ਸਾਥੀ ਅਵਤਾਰ ਸਿੰਘ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਲਾ ਕੇ ਇਸ ਪਾਸੇ ਪਾ ਦਿੱਤਾ।
ਉਸ ਨੇ ਕਿਹਾ ਕਿ ਸਾਰੀ ਸਾਜਿਸ਼ ਅਵਤਾਰ ਸਿੰਘ ਦੀ ਸੀ ਤੇ ਉਸੇ ਨੇ ਹਮਲੇ ਦੀ ਸਾਰੀ ਰਣਨੀਤੀ ਘੜੀ ਸੀ।,,,,,, ਉਹ ਤਾਂ ਐਵੇਂ ਹੀ ਫਸ ਗਿਆ। ਅਵਤਾਰ ਸਿੰਘ ਨੇ ਹੀ ਗ੍ਰਨੇਡ ਅਤੇ ਪਿਸਤੌਲ ਲਿਆਂਦੇ ਅਤੇ ਨਿਰੰਕਾਰੀ ਸਮਾਗਮ ਵਿਚ ਗ੍ਰਨੇਡ ਸੁੱਟਿਆ। ਬਿਕਰਮਜੀਤ ਸਿੰਘ ਨੂੰ ਪੁਲਿਸ ਨੇ ਰਾਜਾਸਾਂਸੀ ਥਾਣੇ ਵਿਚ ਲਿਆਂਦਾ ਸੀ, ਜਿਥੇ ਚੋਣਵੇਂ ਪੱਤਰਕਾਰਾਂ ਨੇ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਹੈ।
ਉਸ ਨੇ ਕਿਹਾ ਕਿ ਉਹ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੁੰਦਾ ਸੀ ਪਰ ਅਵਤਾਰ ਸਿੰਘ ਨੇ ਉਸ ਨੂੰ ਆਪਣੇ ਝਾਂਸੇ ਵਿਚ ਲੈ ਲਿਆ। ਉਸ ਦੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਕਿ ਘਟਨਾ ਵੇਲੇ ਉਹ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ, ਬਾਰੇ ਉਸ ਨੇ ਖੁਲਾਸਾ ਕੀਤਾ ਕਿ ਘਰ ਆਉਣ ਬਾਅਦ ਉਹ ਖੇਤਾਂ ਵਿਚ ਚਲਾ ਗਿਆ ,,,,,, ਅਤੇ ਉਥੋਂ ਆਪਣੇ ਮੋਟਰਸਾਈਕਲ ਤੇ ਅਵਤਾਰ ਸਿੰਘ ਦੇ ਪਿੰਡ ਚੱਕ ਮਿਸ਼ਰੀ ਖਾਂ ਚਲਾ ਗਿਆ ਸੀ, ਜਿਥੇ ਮੋਟਰਸਾਈਕਲ ਤੋਂ ਨੰਬਰ ਪਲੇਟ ਹਟਾ ਦਿੱਤੀ ਗਈ।
ਉਹ ਦੋਵੇਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਅਦਲੀਵਾਲ ਚਲੇ ਗਏ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋਵਾਂ ਨੇ 13 ਨਵੰਬਰ ਨੂੰ ਨਿਰੰਕਾਰੀ ਭਵਨ ਦਾ ਦੌਰਾ ਕੀਤਾ ਸੀ। ਅਵਤਾਰ ਸਿੰਘ ਨਾਲ ਨੇੜਤਾ ਬਾਰੇ ਉਸ ਨੇ ਦੱਸਿਆ ਕਿ ਉਹ ਉਸ ਨੂੰ ਪਿਛਲੇ ਲਗਭਗ ਦੋ ਸਾਲਾਂ ਤੋਂ ਜਾਣਦਾ ਹੈ।
ਮੋਟਰਸਾਈਕਲ ‘ਤੇ ਲੱਗੀ ਪਰਚੀ ਕਾਰਨ ਫਸੇ ਗ੍ਰਨੇਡ ਅਟੈਕ ਦੇ ਮੁਲਜ਼ਮ